ਮਾਨਸਾ:ਦਿਨੋ-ਦਿਨ ਵਧ ਰਹੀ ਅਬਾਦੀ ਦੇ ਨਾਲ-ਨਾਲ ਟ੍ਰੈਫਿਕ ਵੀ ਵਧਦਾ ਹੀ ਜਾ ਰਿਹਾ ਹੈ ਅੱਜ ਹਰ ਵਿਅਕਤੀ ਕੋਲ ਕਾਰ ਹੈ ਜੋ ਟ੍ਰੈਫਿਕ ਦਾ ਵੱਡਾ ਕਾਰਨ ਹੈ, ਉਥੇ ਹੀ ਮਾਨਸਾ ਸ਼ਹਿਰ 'ਚ ਵੀ ਟ੍ਰੈਫਿਕ ਲੋਕਾਂ ਦੀ ਸਿਰਦਰਦੀ ਬਣੀ ਹੋਈ ਹੈ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੋ ਕਿਉਂਕਿ ਇਕ ਤਾਂ ਸ਼ਹਿਰ ਦੀਆਂ ਸੜਕਾਂ ਪਹਿਲਾਂ ਦੀ ਘੱਟ ਚੌੜੀਆਂ ਹਨ ਉਤੋਂ ਦੁਕਾਨਦਾਰਾਂ ਨੇ ਇਹਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਜਿਸ ਕਾਰਨ ਆਮ ਲੋਕਾਂ ਲਈ ਇਹ ਵੱਡੀ ਸਮੱਸਿਆ ਹੈ। ਆਖਿਰਕਾਰ ਪ੍ਰਸ਼ਾਸਨ ਇਸ ਲਈ ਕੀ ਉਪਰਾਲੇ ਕਰ ਰਿਹਾ ਹੈ ਵੇਖੋ ਇਹ ਖਾਸ ਰਿਪੋਰਟ।
ਦਿਨੋਂ ਦਿਨ ਨਵੀਂਆਂ-ਨਵੀਆਂ ਤਕਨੀਕਾਂ ਆਉਣ ਨਾਲ ਸਾਡੀ ਕੰਮ ਦਾ ਸੁਖਾਲੇ ਹੋ ਰਹੇ ਹਨ ਪਰ ਇਹ ਤਕਨੀਕਾਂ ਸਾਡੇ ਲਈ ਨਵੀਆਂ ਮੁਸੀਬਤਾਂ ਵੀ ਬਣਦੀਆਂ ਜਾ ਰਹੀਆਂ ਹਨ ਤੇ ਇਸ ਸਮੇਂ ਸਭ ਵੱਡੀ ਮੁਸਿਬਤ ਹੈ ਟ੍ਰੈਫਿਕ, ਜੀ ਹਾਂ ਸਾਡੇ ਸਹੂਲਤ ਲਈ ਕਾਰਾਂ ਦਾ ਬਣ ਗਈਆਂ ਹਨ ਪਰ ਜੇਕਰ ਅਸੀਂ ਕਿਤੇ ਜਲਦੀ ਜਾਣਾ ਹੋਵੇ ਤਾਂ ਟ੍ਰੈਫਿਕ ਸਾਡੇ ਰਸਤੇ ’ਚ ਰੁਕਾਵਟ ਬਣ ਜਾਂਦਾ ਹੈ। ਉਥੇ ਹੀ ਜੇਕਰ ਗੱਲ ਮਾਨਸਾ ਦੀ ਕੀਤੀ ਜਾਵੇ ਤਾਂ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਬਾਹਰ ਸਾਮਾਨ ਰੱਖਣ ਦੇ ਕਾਰਨ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਚਲਦਿਆਂ ਵੀ ਟ੍ਰੈਫਿਕ ਦੀ ਸਮੱਸਿਆ ਬਣੀ ਹੋਈ ਹੈ।