ਪੰਜਾਬ

punjab

ETV Bharat / state

Teachers Day 2023: ਰਾਜ ਪੱਧਰੀ ਪੁਰਸਕਾਰ ਲਈ ਚੁਣੇ ਗਏ ਅਧਿਆਪਕ ਦਾ ਪਿੰਡ ਵਾਸੀਆਂ ਨੇ ਕੀਤਾ ਵਿਸ਼ੇਸ਼ ਸਨਮਾਨ - Teacher Gurnam Singh Deluana Was Honored

Teachers Day 2023: ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਪੁਰਸਕਾਰ ਲਈ ਚੁਣੇ ਗਏ ਅਧਿਆਪਕ ਗੁਰਨਾਮ ਸਿੰਘ ਡੇਲੂਆਣਾ ਦਾ ਪਿੰਡ ਡੇਲੂਆਣਾ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। (Teacher Gurnam Singh Deluana Was Honored)

Teacher Gurnam Singh Deluana was honored
Teacher Gurnam Singh Deluana was honored

By ETV Bharat Punjabi Team

Published : Sep 5, 2023, 8:16 AM IST

ਅਧਿਆਪਕ ਗੁਰਨਾਮ ਸਿੰਘ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ

ਮਾਨਸਾ:ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵੱਲੋ ਵੱਖ-ਵੱਖ ਖੇਤਰਾਂ ਵਿੱਚ ਨਾਮ ਖੱਟਣ ਵਾਲੇ ਅਧਿਆਪਕਾਂ ਨੂੰ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨ ਕੀਤਾ ਜਾਂਦਾ ਹੈ। ਇਸੇ ਤਹਿਤ ਹੀ ਮਾਨਸਾ ਜ਼ਿਲ੍ਹੇ ਦੇ 6 ਅਧਿਆਪਕਾਂ ਦੀ ਰਾਜ ਪੱਧਰੀ ਪੁਰਸਕਾਰ ਲਈ ਚੋਣ ਹੋਈ ਹੈ। ਜਿਨ੍ਹਾਂ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੋਗਾ ਵਿਖੇ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਹਨਾਂ ਵਿੱਚ 5 ਅਧਿਆਪਕ ਸੈਕੰਡਰੀ ਸਕੂਲ ਦੇ ਤੇ ਇੱਕ ਈਟੀਟੀ ਅਧਿਆਪਕ ਦੀ ਚੋਣ ਰਾਜ ਪੱਧਰੀ ਪੁਰਸਕਾਰ ਲਈ ਹੋਈ ਹੈ। ਇਸੇ ਤਹਿਤ ਹੀ ਅੱਜ ਸੋਮਵਾਰ ਨੂੰ ਰਾਜ ਪੱਧਰੀ ਪੁਰਸਕਾਰ ਲਈ ਚੁਣੇ ਗਏ ਅਧਿਆਪਕ ਗੁਰਨਾਮ ਸਿੰਘ ਡੇਲੂਆਣਾ ਦਾ ਪਿੰਡ ਡੇਲੂਆਣਾ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਅਧਿਆਪਕ ਗੁਰਨਾਮ ਸਿੰਘ ਵੱਲੋਂ ਵਿਸ਼ੇਸ਼ ਉਪਰਾਲੇ:- ਇਸ ਦੌਰਾਨ ਰਾਜ ਪੱਧਰੀ ਪੁਰਸਕਾਰ ਲਈ ਚੁਣੇ ਗਏ ਅਧਿਆਪਕ ਗੁਰਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਹਨ, ਕਿਉਂਕਿ ਪੰਜਾਬ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਰਾਜ ਪੱਧਰੀ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ ਕਿ ਜਿੱਥੇ ਸਕੂਲ ਦੇ ਵਿੱਚ ਉਨ੍ਹਾਂ ਵੱਲੋਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਯਤਨ ਕੀਤੇ ਜਾਂਦੇ ਹਨ। ਉੱਥੇ ਸਕੂਲ ਟਾਈਮ ਤੋਂ ਪਹਿਲਾਂ ਅਤੇ ਸਕੂਲ ਟਾਈਮ ਤੋਂ ਬਾਅਦ ਸ਼ਾਮ ਦੇ 6:00 ਵਜੇ ਤੱਕ ਬੱਚਿਆਂ ਨੂੰ ਨਵੋਦਿਆ ਦੀ ਤਿਆਰੀ ਕਰਵਾਉਣੀ ਅਤੇ ਖੇਡਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਹੁਣ ਤੱਕ ਉਹਨਾਂ ਦੇ 15 ਦੇ ਕਰੀਬ ਵਿਦਿਆਰਥੀ ਨਵੋਦਿਆ ਸਕੂਲ ਵਿੱਚ ਸਿੱਖਿਆ ਹਾਸਿਲ ਕਰ ਰਹੇ ਹਨ।


ਪਿੰਡ ਲਈ ਅਧਿਆਪਕ ਗੁਰਨਾਮ ਸਿੰਘ ਮਾਣ ਵਾਲੀ ਗੱਲ:- ਇਸ ਦੌਰਾਨ ਅਧਿਆਪਕ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 6 ਅਧਿਆਪਕਾਂ ਦੀ ਰਾਜ ਪੱਧਰੀ ਪੁਰਸਕਾਰ ਲਈ ਚੋਣ ਹੋਈ ਹੈ। ਜਿਨ੍ਹਾਂ ਦੇ ਵਿੱਚ ਇੱਕ ਈਟੀਟੀ ਅਧਿਆਪਕ ਵੀ ਸ਼ਾਮਿਲ ਹੈ। ਗੁਰਨਾਮ ਸਿੰਘ ਇੱਕ ਅਧਿਆਪਕ ਹੈ, ਜਿਸ ਦੀ ਜ਼ਿਲ੍ਹੇ ਵਿੱਚ ਚਰਚਾ ਹੋ ਵੀ ਜ਼ਿਆਦਾ ਵੱਧ ਗਈ ਹੈ ਅਤੇ ਉਸਦੇ ਪੜ੍ਹਾਏ ਹੋਏ ਬੱਚੇ ਨਵੋਦਿਆ ਸਕੂਲ ਵਿੱਚ ਜਾਂਦੇ ਹਨ ਅਤੇ ਖੇਡਾਂ ਦੇ ਵਿੱਚ ਵੀ ਚੰਗਾ ਮੁਕਾਮ ਹਾਸਲ ਕਰ ਰਹੇ ਹਨ। ਇਸ ਮੌਕੇ ਪਿੰਡ ਵਾਸੀ ਅਮੋਲਕ ਸਿੰਘ ਡੇਲੂਆਣਾ ਨੇ ਜਿੱਥੇ ਅਧਿਆਪਕ ਗੁਰਨਾਮ ਸਿੰਘ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਕਿ ਸਾਡੇ ਪਿੰਡ ਲਈ ਅਧਿਆਪਕ ਗੁਰਨਾਮ ਸਿੰਘ ਮਾਣ ਵਾਲੀ ਗੱਲ ਹੈ।

ABOUT THE AUTHOR

...view details