ਮਾਨਸਾ : ਕੋਰੋਨਾ ਮਹਾਂਮਾਰੀ ਕਾਰਨ ਬੀਤੇ ਲੰਮੇਂ ਸਮੇਂ ਤੋਂ ਸਕੂਲ ਬੰਦ ਪਏ ਸਨ। ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਅੱਜ ਤੋਂ ਸੂਬੇ ਭਰ 'ਚ ਮੁੜ ਸਕੂਲ ਖੁੱਲ੍ਹ ਗਏ ਹਨ। ਵਿਦਿਆਰਥੀਆਂ ਦੀ ਆਮਦ ਨਾਲ ਸਕੂਲਾਂ 'ਚ ਮੁੜ ਰੌਣਕ ਪਰਤ ਆਈ ਹੈ।
ਲੰਮੇਂ ਸਮੇਂ ਮਗਰੋਂ ਸਕੂਲ ਆਉਣ 'ਤੇ ਵਿਦਿਆਰਥੀਆਂ ਖੁਸ਼ ਨਜ਼ਰ ਆਏ। ਵਿਦਿਆਰਥੀਆਂ ਨੇ ਆਪਣੀ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਉਹ ਸਕੂਲ ਖੁੱਲ੍ਹਣ 'ਤੇ ਬੇਹਦ ਖੁਸ਼ ਹਨ। ਕਿਉਂਕਿ ਹੁਣ ਉਹ ਚੰਗੀ ਤਾਂ ਪੜ੍ਹਾਈ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਆਨਲਾਈਨ ਪੜ੍ਹਾਈ ਦੇ ਦੌਰਾਨ ਉਨ੍ਹਾਂ ਨੂੰ ਕਈ ਦਿੱਕਤਾਂ ਆਉਂਦੀਆਂ ਸਨ। ਕਦੇ ਨੈਟਵਰਕ ਨਾਂ ਹੋਣ ਜਾਂ ਵੀਡੀਓ ਆਦਿ ਰਾਂਹੀ ਚੰਗੀ ਤਰ੍ਹਾਂ ਸਮਝ ਨਾ ਆਉਣ ਕਾਰਨ ਉਹ ਚੰਗੀ ਤਰ੍ਹਾਂ ਪੜ੍ਹ ਨਹੀਂ ਪਾ ਰਹੇ ਸਨ। ਹੁਣ ਉਹ ਸਕੂਲ ਵਿੱਚ ਅਧਿਆਪਕਾਂ ਕੋਲੋਂ ਪੜ੍ਹਾਈ ਸਬੰਧੀ ਸਮੱਸਿਆਵਾਂ ਨੂੰ ਅਸਾਨੀ ਨਾਲ ਸਮਝ ਸਕਣਗੇ।
ਪੰਜਾਬ ਦੇ ਸਕੂਲਾਂ 'ਚ ਮੁੜ ਪਰਤੀ ਰੌਣਕ ਸਕੂਲ ਦੀ ਅਧਿਆਪਕ ਨਵਨੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਤੋਂ ਬਿਨ੍ਹਾਂ ਸਕੂਲ ਵਿੱਚ ਰੌਣਕ ਨਹੀਂ ਹੁੰਦੀ। ਸਰਕਾਰੀ ਆਦੇਸ਼ਾਂ ਦੇ ਮੁਤਾਬਕ ਸਕੂਲ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਕੀਤਾ ਜਾ ਰਹੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਵੀ ਟਿਫਿਨ ਜਾਂ ਕਿਤਾਬਾਂ ਸ਼ੇਅਰ ਨਾ ਕਰਨ ਸਬੰਧੀ ਹਿਦਾਇਤਾਂ ਦਿੱਤੀਆਂ ਗਈਆਂ ਹਨ, ਤਾਂ ਜੋ ਉਹ ਕੋਰੋਨਾ ਤੋਂ ਬੱਚ ਸਕਣ। ਬੱਚਿਆਂ ਨੂੰ ਮਾਸਕ ਪਾਉਣ, ਹੱਥ ਸਾਫ ਰੱਖਣ ਤੇ ਸੋਸ਼ਲ ਡਿਸਟੈਂਸਿੰਗ ਬਾਰੇ ਵੀ ਜਾਗਰੂਕ ਕੀਤਾ ਗਿਆ ਹੈ।
ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਮੱਖਣ ਲਾਲ ਨੇ ਦੱਸਿਆ ਕਿ ਸਕੂਲ ਖੁੱਲ੍ਹਣ 'ਤੇ ਵਿਦਿਆਰਥੀ ਬੇਹਦ ਉਤਸ਼ਾਹਤ ਹਨ। ਸਕੂਲ ਵਿੱਚ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਤੇ ਬੱਚਿਆਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਵਿਦਿਆਰਥੀਆਂ ਦੇ ਸਕੂਲ ਆਉਣ 'ਤੇ ਮਾਤਾ-ਪਿਤਾ ਦੀ ਆਗਿਆ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਸਣੇ ਪੂਰੇ ਸਕੂਲ ਸਟਾਫ ਲਈ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।
ਇਹ ਵੀ ਪੜ੍ਹੋ :ਪੰਜਾਬ ’ਚ ਖੁੱਲ੍ਹੇ ਸਾਰੇ ਸਕੂਲ