ਪੰਜਾਬ

punjab

ETV Bharat / state

ਅਵਾਰਾ ਪਸ਼ੂਆਂ ਨੇ ਇੱਕ ਹੋਰ ਘਰ ਦਾ ਬੁਝਾਇਆ ਚਿਰਾਗ - ਅਵਾਰਾ ਪਸ਼ੂਆਂ ਵਿਰੁੱਧ ਧਰਨਾ

ਮਾਨਸਾ ਦੇ ਪਿੰਡ ਜਵਾਹਰਕੇ 'ਚ ਅਵਾਰਾ ਪਸ਼ੂਆਂ ਕਾਰਨ ਇੱਕ ਹੋਰ ਨੌਜਵਾਨ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 30 ਸਾਲਾ ਨੌਜਵਾਨ ਮੋਟਰਸਾਈਕਲ 'ਤੇ ਦੁੱਧ ਲੈਣ ਜਾ ਰਿਹਾ ਸੀ ਇਸ ਦੌਰਾਨ ਅਵਾਰਾ ਪਸ਼ੂਆਂ ਦੇ ਭੇੜ ਵਿੱਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ 'ਚ ਨੌਜਵਾਨ ਸਨੀ ਦੀ ਮੌਤ ਹੋ ਗਈ।

ਫ਼ੋਟੋ।

By

Published : Sep 21, 2019, 11:57 PM IST

ਮਾਨਸਾ: ਪਿੰਡ ਜਵਾਹਰਕੇ 'ਚ ਅਵਾਰਾ ਪਸ਼ੂਆਂ ਕਾਰਨ ਇੱਕ ਹੋਰ ਨੌਜਵਾਨ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 30 ਸਾਲਾ ਨੌਜਵਾਨ ਮੋਟਰਸਾਈਕਲ 'ਤੇ ਦੁੱਧ ਲੈਣ ਜਾ ਰਿਹਾ ਸੀ ਇਸ ਦੌਰਾਨ ਅਵਾਰਾ ਪਸ਼ੂਆਂ ਦੇ ਭੇੜ ਵਿੱਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ 'ਚ ਨੌਜਵਾਨ ਸਨੀ ਦੀ ਮੌਤ ਹੋ ਗਈ।

ਵੀਡੀਓ

ਦੱਸਣਯੋਗ ਹੈ ਕਿ ਸਨੀ ਦੀ ਮੌਤ ਤੋਂ ਬਾਅਦ ਤੋਂ ਹੀ ਉਸ ਦੇ ਪਰਿਵਾਰਕ ਮੈਂਬਰ ਤੇ ਕਈ ਜਥੇਬੰਦੀਆਂ ਵੱਲੋਂ ਮ੍ਰਿਤਕ ਸਨੀ ਦੀ ਲਾਸ਼ ਨੂੰ ਲੈ ਕੇ ਸੜਕ 'ਤੇ ਅਵਾਰਾ ਪਸ਼ੂਆਂ ਵਿਰੁੱਧ ਧਰਨਾ ਪ੍ਰਦਸ਼ਨ ਕੀਤਾ ਗਿਆ। ਇਸ ਧਰਨੇ 'ਚ ਧਰਨਾਕਾਰੀ ਮੰਗ ਕਰ ਰਹੇ ਹਨ ਕਿ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਅਵਾਰਾ ਪਸ਼ੂਆਂ ਦਾ ਤਰੂੰਤ ਹੱਲ ਕੱਢਣ ਦੀ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ।

ਚੰਦਰਯਾਨ -2 ਮਿਸ਼ਨ 98 ਫੀਸਦੀ ਸਫ਼ਲ: ਇਸਰੋ ਮੁਖੀ

ਨਿੱਤ ਦਿਨ ਸੜਕਾਂ ਉੱਪਰ ਆਵਾਰਾ ਪਸ਼ੂਆਂ ਦੇ ਕਾਰਨ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ। ਪਿਛਲੇ ਦਿਨੀਂ ਮਾਨਸਾ 'ਚ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਨੂੰ ਬੰਦ ਕਰਕੇ ਇਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮਾਨਸਾ ਸ਼ਹਿਰ 'ਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਵਾਰਾ ਪਸ਼ੂਆਂ ਦੇ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਵਿਅਕਤੀਆਂ ਨੂੰ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ।

ABOUT THE AUTHOR

...view details