ਮਾਨਸਾ: ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਨਜ਼ਦੀਕ ਆਉਂਦਿਆ ਹੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਵਿੱਚ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਕਾਰੀਗਰਾਂ ਨੂੰ ਉਮੀਦ ਹੈ ਕਿ ਇਸ ਵਾਰ ਲੋਕ ਚਾਈਨੀਜ਼ ਲੜੀਆਂ ਤੋਂ ਮੁੱਖ ਫੇਰ ਕੇ ਉਨ੍ਹਾਂ ਦੇ ਮਿੱਟੀ ਦੇ ਦੀਵੇ ਖ਼ਰੀਦਣਗੇ, ਕਿਉਂਕਿ ਚਾਈਨੀਜ਼ ਲੜੀਆਂ ਦੇ ਨਾਲ ਬਿਜਲੀ ਦੀ ਖ਼ਪਤ ਜ਼ਿਆਦਾ ਹੁੰਦੀ ਹੈ।
ਹੋਰ ਪੜ੍ਹੋ: ਵਿਵਾਦ ਤੋਂ ਬਾਅਦ ਉਜੜਾ ਚਮਨ ਨੇ ਬਦਲੀ ਰਿਲੀਜ਼ ਤਰੀਕ
ਹੋਰ ਪੜ੍ਹੋ: ਫ਼ਿਲਮ 'ਬਾਲਾ' ਹੋਈ ਵਿਵਾਦਾਂ ਦਾ ਸ਼ਿਕਾਰ
ਦੀਵਾਲੀ ਮੌਕੇ ਬਾਜ਼ਾਰਾਂ ਵਿੱਚ ਕਾਫ਼ੀ ਰੌਣਕ ਦੇਖਣ ਨੂੰ ਮਿਲਦੀ ਹੈ। ਜਿੱਥੇ, ਬਾਜ਼ਾਰ ਸਜੇ ਹੋਏ ਵਿਖਾਈ ਦਿੰਦੇ ਹਨ, ਉੱਥੇ ਹੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਵਿੱਚ ਵੀ ਉਮੀਦ ਹੁੰਦੀ ਹੈ ਕਿ ਇਸ ਵਾਰ ਲੋਕ ਮਿੱਟੀ ਦੇ ਬਣਾਏ ਦੀਵਿਆਂ ਨੂੰ ਤਰਜ਼ੀਹ ਦੇਣਗੇ, ਪਰ ਚਾਈਨੀਜ਼ ਲੜੀਆਂ ਨੇ ਇਨ੍ਹਾਂ ਕਾਰੀਗਰਾਂ ਦਾ ਮਨ ਫਿੱਕਾ ਪਾ ਦਿੱਤਾ ਹੈ। ਪਰ, ਇਸ ਵਾਰ ਇਨ੍ਹਾਂ ਕਾਰੀਗਰਾਂ ਨੂੰ ਉਮੀਦ ਹੈ ਕਿ ਲੋਕ ਚਾਈਨੀਜ਼ ਲੜੀਆਂ ਦੀ ਵਰਤੋਂ ਨਾਂਹ ਕਰਦੇ ਹੋਏ ਮਿੱਟੀ ਦੇ ਬਣਾਏ ਦੀਵਿਆਂ ਨਾਲ ਆਪਣਾ ਘਰ 'ਚ ਰੌਸ਼ਨੀ ਕਰਨਗੇ। ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਕਿਹਾ ਕਿ ਜਿੱਥੇ ਚਾਈਨੀਜ਼ ਲੜੀਆਂ ਨਾਲ ਬਿਜਲੀ ਦੀ ਜ਼ਿਆਦਾ ਖ਼ਪਤ ਹੁੰਦੀ ਹੈ, ਉੱਥੇ ਹੀ ਦੀਵਿਆਂ ਨਾਲ ਨਾਂਹ ਤਾਂ ਕੋਈ ਬਿਜਲੀ ਦੀ ਖ਼ਪਤ ਹੁੰਦੀ ਹੈ ਅਤੇ ਨਾ ਹੀ ਕੋਈ ਪ੍ਰਦੂਸ਼ਣ ਹੁੰਦਾ ਹੈ। ਇਸ ਕਰਕੇ ਇਸ ਸਾਲ ਕਾਰੀਗਰਾਂ ਨੂੰ ਉਮੀਦ ਹੈ, ਚਾਈਨਾਂ ਲੜੀਆਂ ਨੂੰ ਛੱਡ ਦੀਵਿਆ ਦੀ ਵਰਤੋਂ ਕਰਨਗੇ।