ਮਾਨਸਾ :ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਉਸਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਹਨਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਅਤੇ। ਕਿਤੇ ਵੀ ਕੋਈ ਪੁੱਛਗਿੱਛ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜਿਸ ਕਲਾਕਾਰ ਨੂੰ ਏਨੇ ਜ਼ਿਆਦਾ ਲੋਕ ਪਿਆਰ ਕਰਦੇ ਹੋਣ, ਉਸਦੇ ਕਤਲ ਦੀ ਸੁਣਵਾਈ ਨਹੀਂ ਹੋ ਰਹੀ ਹੈ ਤਾਂ ਫਿਰ ਆਮ ਲੋਕਾਂ ਦੀ ਕੀ ਸੁਣਵਾਈ ਹੋਵੇਗੀ।
ਚੰਗਾ ਸਮਾਂ ਆਵੇਗਾ : ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਅਤੇ ਸਾਨੂੰ ਮਿਲਣ ਦਾ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬੇਸ਼ਕ ਅੱਜ ਸਾਡਾ ਮਾੜਾ ਸਮਾਂ ਹੈ ਪਰ ਕੱਲ੍ਹ ਨੂੰ ਚੰਗਾ ਸਮਾਂ ਵੀ ਆਵੇਗਾ। ਉਨ੍ਹਾਂ ਕਿਹਾ ਕਿ ਮੈਂ ਇਨਾਂ ਸ਼ਾਸਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਇਸ ਜਹਾਨੋਂ ਗਿਆ ਪੁੱਤ ਲੱਖਾਂ-ਕਰੋੜਾਂ ਪੁੱਤ ਮੇਰੀ ਝੋਲੀ ਪਾ ਕੇ ਗਿਆ ਹੈ, ਜੋ ਪਿਛਲੇ ਸਾਲ ਭਰ ਤੋਂ ਸਾਡਾ ਦੁੱਖ ਵੰਡਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੁਹਾਡੇ ਉੱਤੇ ਅਜਿਹਾ ਮਾੜਾ ਸਮਾਂ ਆਇਆ ਤਾਂ ਕਿਸੇ ਨੇ ਵੀ ਤੁਹਾਡੇ ਨਾਲ ਲਈ ਖੜਨਾ।
ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮਾਤਾ ਚਰਨ ਕੌਰ ਦਾ ਸੰਬੋਧਨ, ਕਿਹਾ- ਸਰਕਾਰ ਨਹੀਂ ਦੇਣਾ ਚਾਹੁੰਦੀ ਇਨਸਾਫ਼ - ਮੂਸੇਵਾਲਾ ਦੇ ਮਾਤਾ ਪਿਤਾ
ਹਰੇਕ ਐਤਵਾਰ ਵਾਂਗ ਘਰ ਆਏ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਲੜਕੇ ਦੇ ਕਤਲ ਦਾ ਇਨਸਾਫ਼ ਦੇਣਾ ਨਹੀਂ ਚਾਹੁੰਦੀ ਹੈ।
![ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮਾਤਾ ਚਰਨ ਕੌਰ ਦਾ ਸੰਬੋਧਨ, ਕਿਹਾ- ਸਰਕਾਰ ਨਹੀਂ ਦੇਣਾ ਚਾਹੁੰਦੀ ਇਨਸਾਫ਼ Statement of Sidhu Moosewala's mother Charan Kaur](https://etvbharatimages.akamaized.net/etvbharat/prod-images/25-06-2023/1200-675-18842568-16-18842568-1687690076011.jpg)
ਸਰਕਾਰ ਨੇ ਅੱਖਾਂ ਅੱਗੇ ਪੱਟੀ ਬੰਨ੍ਹੀ : ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਇਕੱਲੇ ਅਸੀਂ ਹੀ ਨਹੀਂ ਸਗੋਂ ਪੂਰੀ ਦੁਨੀਆਂ ਉਸਨੂੰ ਯਾਦ ਕਰਕੇ ਰੋ ਰਹੀ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਿਨ੍ਹਾਂ ਲੋਕਾਂ ਦਾ ਸੁਭਦੀਪ ਸਿੱਧੂ ਦੇ ਕਤਲ ਵਿੱਚ ਹੱਥ ਹੈ, ਪਰਮਾਤਮਾ ਉਨ੍ਹਾਂ ਦੀ ਲੰਮੀ ਉਮਰ ਕਰੇ ਅਤੇ ਉਹ ਸਭ ਕੁਝ ਇੱਥੇ ਹੀ ਭੁਗਤ ਕੇ ਜਾਣ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡਾ ਇਹ ਕਰਜ਼ ਸਾਰੀ ਉਮਰ ਨਹੀਂ ਉਤਾਰ ਸਕਦੇ ਜੋ ਤੁਸੀਂ ਸਾਡਾ ਦੁੱਖ ਵੰਡਾ ਰਹੇ ਹੋ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਕਿਉਂਕਿ ਸਰਕਾਰ ਨੇ ਤਾਂ ਅੱਖਾਂ ਉੱਤੇ ਪੱਟੀ ਬੰਨ੍ਹ ਰੱਖੀ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਜਾਂ ਤਾਂ ਸਾਨੂੰ ਸਰਕਾਰ ਮੁਤਾਬਕ ਚੱਲਣਾ ਪਵੇਗਾ ਜਾਂ ਫਿਰ ਸੱਚ ਬੋਲਣ ਵਾਲੇ ਨੂੰ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਮਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਧੂ ਦੇ ਇਨਸਾਫ਼ ਲਈ ਅੱਜ ਵੀ ਦੇਸ਼ਾਂ-ਵਿਦੇਸ਼ਾਂ ਵਿਚੋਂ ਸਿੱਧੂ ਦੇ ਫੈਨ ਪਹੁੰਚਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਰ ਕੋਈ ਸਿੱਧੂ ਲਈ ਇਨਸਾਫ ਦੀ ਗੱਲ ਕਰਦਾ ਹੈ ਪਰ ਸਰਕਾਰਾਂ ਇਨਸਾਫ਼ ਨਹੀਂ ਦੇਣਾ ਚਾਹੁੰਦੀਆਂ। ਬਲਤੇਜ ਪੰਨੂੰ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈਆਂ ਜਾ ਰਹੀਆਂ ਪੋਸਟਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਹ ਭੁਲੇਖਾ ਕੱਢ ਦੇਵੇ ਕਿ ਲੋਕ ਉਸਨੂੰ ਮਾਫ਼ ਕਰ ਦੇਣਗੇ।