ਮਾਨਸਾ :ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਦਾ ਸਮਾਂ ਬੀਤ ਚੁੱਕਾ ਹੈ। ਮੂਸੇਵਾਲਾ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਹਰ ਐਤਵਾਰ ਨੂੰ ਉਸਦੇ ਪਿੰਡ ਆਉਣ ਵਾਲੇ ਲੋਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਸਦੇ ਪੁੱਤਰ ਦਾ ਕਤਲ ਕਰਵਾਉਣ ਵਿਚ ਕਲਾਕਾਰਾਂ ਦਾ ਵੱਡਾ ਹੱਥ ਹੈ।
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਬਿਆਨ, ਕਿਹਾ-ਕਲਾਕਾਰ ਕਰਦੇ ਸਨ ਸਿੱਧੂ ਮੂਸੇਵਾਲੇ ਦੀਆ ਸ਼ਿਕਾਇਤਾਂ - ਮਰਹੂਮ ਸਿੰਗਰ ਸਿੱਧੂ ਮੂਸੇਵਾਲਾ
ਹਰੇਕ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਘਰ ਇਕੱਠਾ ਹੋਏ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਦੀਆਂ ਸ਼ਿਕਾਇਤਾਂ ਕਰਦੇ ਸਨ।
ਮਾਨਸਾ ਦੇ ਕਲਾਕਾਰ 'ਤੇ ਇਲਜਾਮ :ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕੈਨੇਡਾ ਤੋਂ ਵਾਪਸ ਆਇਆ ਤਾਂ ਸਭ ਤੋਂ ਪਹਿਲਾਂ ਸਿੱਧੂ ਦੀ ਕਲਾਕਾਰਾਂ ਨੇ ਸ਼ਿਕਾਇਤ ਕੀਤੀ, ਜਿਸ ਵਿੱਚ ਮਾਨਸਾ ਦਾ ਵੀ ਇੱਕ ਕਲਾਕਾਰ ਹੈ, ਜਿਸਦਾ ਸਿੱਧੂ ਮੂਸੇਵਾਲਾ ਨੇ ਕਦੇ ਵੀ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਉਣ ਵਿੱਚ ਕਲਾਕਾਰਾਂ ਦਾ ਵੀ ਵੱਡਾ ਹੱਥ ਹੈ। ਸੋਸ਼ਲ ਮੀਡੀਆ ਉੱਤੇ ਸਿੱਧੂਮੂਸੇ ਵਾਲਾ ਦੇ ਪਿਤਾ ਨੂੰ ਮੁੜ ਤੋਂ ਵਿਆਹ ਕਰਨ ਦੇ ਲਈ ਕੁਮੈਂਟ ਕਰਨ ਵਾਲੇ ਲੋਕਾਂ ਨੂੰ ਨਸੀਹਤ ਦਿੰਦੇ ਹੋਏ ਮਾਤਾ ਚਰਨ ਕੌਰ ਨੇ ਕਿਹਾ ਕਿ ਉਸਦਾ ਪੁੱਤਰ ਸੁੱਚਾ ਸੂਰਮਾ ਸੀ ਅਤੇ ਉਨ੍ਹਾਂ ਨੂੰ ਕਮੈਂਟਾਂ ਵਿੱਚ ਬੁਰਾ ਭਲਾ ਬੋਲਣ ਵਾਲਿਆਂ ਨੂੰ ਵੀ ਵਾਹਿਗੁਰੂ ਦੇਖੇਗਾ।
- Khanna Anganwadi: ਆਂਗਣਵਾੜੀ ਸੈਂਟਰ ਦਾ ਮਾੜਾ ਹਾਲ, ਨਾ ਬਿਜਲੀ, ਨਾ ਪਾਣੀ, ਬਾਥਰੂਮ ਵੀ ਘਰ ਜਾਂਦੇ ਬੱਚੇ
- CM ਮਾਨ ਦਾ ਫਿਰ ਤੱਤਾ ਟਵੀਟ-'ਜਦੋਂ ਹੋ ਜਾਣ ਇਕੱਠੇ...ਸ਼ਹੀਦਾਂ ਦੀਆਂ ਯਾਦਗਾਰਾਂ 'ਚੋਂ ਪੈਸੇ ਕਮਾਉਣ ਵਾਲੇ, ਇਹਨੂੰ ਕਹਿੰਦੇ ਨੇ...ਇੱਕੋ ਥਾਲੀ ਦੇ ਚੱਟੇ-ਵੱਟੇ'
- ਸੰਗਰੂਰ ਨੂੰ ਮੁੜ ਮਿਲੇਗਾ ਗਵਾਚਿਆ ਹੋਇਆ ਦਿਲ, ਬਨਾਰਸ ਬਾਗ ਦੀ ਬਦਲੇਗੀ ਨੁਹਾਰ
ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਗੈਂਗਸਟਰ ਦੇ ਨਾਲ ਨਾਂ ਜੋੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਅਤੇ ਸਰਕਾਰ ਹਰ ਬਾਰ ਕਾਤਲਾਂ ਨੂੰ ਗ੍ਰਿਫਤਾਰ ਕਰਨ ਦਾ ਢਿੰਡੋਰਾ ਪਿੱਟ ਰਹੀ ਹੈ ਜਦੋਂ ਕਿ ਹਕੀਕਤ ਦੇ ਵਿੱਚ ਕੁਝ ਵੀ ਨਹੀਂ। ਉਨਾ ਕਹਾ ਕਿ ਸਿੱਧੂ ਮੂਸੇਵਾਲਾ ਤੇ ਕਲਾਕਾਰ ਖੁਦ ਹੀ ਸ਼ਿਕਾਇਤਾਂ ਦਿੰਦੇ ਰਹੇ।