ਪੰਜਾਬ

punjab

ETV Bharat / state

ਮਾਨਸਾ ਪੁਲਿਸ ਨੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਕੀਤੇ ਬਰਾਮਦ - ਨਸ਼ੇ ਖਿਲਾਫ਼ ਤਲਾਸ਼ੀ ਅਭਿਆਨ

ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਮਾਨਸਾ ਦੇ ਨਵ-ਨਿਯੁਕਤ ਐਸਐਸਪੀ ਨਰਿੰਦਰ ਭਾਰਗਵ ਵੱਲੋਂ ਨਸ਼ੇ ਖਿਲਾਫ਼ ਵੱਡੀ ਮੁਹਿੰਮ ਛੇੜੀ ਗਈ ਹੈ। ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਵਿੱਚ 12 ਅਲੱਗ-ਅਲੱਗ ਮਾਮਲਿਆਂ ਵਿੱਚ 500 ਗ੍ਰਾਮ ਹੈਰੋਇਨ, 3650 ਨਸ਼ੀਲੀਆਂ ਗੋਲੀਆਂ, 92 ਬੋਤਲ ਸ਼ਰਾਬ, 105 ਚੂਰਾ ਪੋਸਤ ਸਮੇਤ 12 ਮਾਮਲਿਆਂ ਵਿੱਚ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਫ਼ੋਟੋ

By

Published : Jul 27, 2019, 2:31 PM IST

ਮਾਨਸਾ: ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਲਈ ਮਾਨਸਾ ਦੇ ਨਵ-ਨਿਯੁਕਤ ਐਸਐਸਪੀ ਨਰਿੰਦਰ ਭਾਰਗਵ ਵੱਲੋਂ ਨਸ਼ੇ ਖਿਲਾਫ਼ ਵੱਡੀ ਮੁਹਿੰਮ ਛੇੜੀ ਗਈ ਹੈ। ਇਸ ਮੁਹਿੰਮ ਵਿੱਚ ਸ਼ਨੀਵਾਰ ਨੂੰ ਦੂਜੇ ਦਿਨ ਹੀ ਮਾਨਸਾ ਪੁਲਿਸ ਨੇ ਪੰਜ ਸੌ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰਕੇ ਜ਼ਿਲ੍ਹੇ ਭਰ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਲਈ ਨਾਕੇਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ।

ਵੇਖੋ ਵੀਡੀਓ

ਇਸ ਦੌਰਾਨ 12 ਅਲੱਗ-ਅਲੱਗ ਮਾਮਲਿਆਂ ਵਿੱਚ 500 ਗ੍ਰਾਮ ਹੈਰੋਇਨ, 3650 ਨਸ਼ੀਲੀਆਂ ਗੋਲੀਆਂ, 220 ਲੀਟਰ ਲਾਹਣ, 92 ਬੋਤਲ ਸ਼ਰਾਬ, 105 ਚੂਰਾ ਪੋਸਤ ਸਮੇਤ 12 ਮਾਮਲਿਆਂ ਵਿੱਚ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ: ਫ਼ਰੀਦਕੋਟ ਦੇ ਐੱਸਐੱਸਪੀ 'ਤੇ ਲੱਗੇ ਦੋਸ਼ਾਂ ਦੀ ਹੋਵੇ ਜਾਂਚ: ਅਕਾਲੀ ਦਲ

ਮਾਨਸਾ ਦੇ ਐਸਐਸਪੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਅਭਿਆਨ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਦੂਜੇ ਦਿਨ ਹੀ ਮਾਨਸਾ ਪੁਲਿਸ ਨੇ ਅਲੱਗ-ਅਲੱਗ ਮਾਮਲਿਆਂ ਵਿੱਚ ਸਤਾਰਾਂ ਨਸ਼ਾ ਤਸਕਰਾਂ ਨੂੰ ਫੜਿਆ ਹੈ। ਇਨ੍ਹਾਂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਗਏ ਹਨ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ।

ABOUT THE AUTHOR

...view details