ਪੰਜਾਬ

punjab

ETV Bharat / state

Soldier Suicide case: ਫੌਜ ਦੇ ਤਿੰਨ ਅਧਿਕਾਾਰੀਆਂ ਖ਼ਿਲਾਫ਼ ਮਾਮਲਾ ਦਰਜ

ਪਿੰਡ ਬੁਰਜ ਹਰੀ ਦੇ ਫੌਜੀ ਨੌਜਵਾਨ ਪ੍ਰਭਦਿਆਲ ਸਿੰਘ ਦੇ ਖੁਦਕੁਸ਼ੀ ਮਾਮਲੇ (Soldier Suicide case) ’ਤੇ ਰਾਜਸਥਾਨ ਪੁਲਿਸ ਨੇ 3 ਫੌਜੀ ਅਧਿਕਾਰੀਆਂ ਦੇ ਖਿਲਾਫ ਧਾਰਾ 306 ਦੇ ਅਨੁਸਾਰ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਵਿੱਚ ਲੈਫਟੀਨੈਂਟ ਕਰਨਲ ਪਰਮਜੀਤ ਸਿੰਘ, ਕੈਪਟਨ ਵਿਨੋਦ ਤਪੜੇ ਅਤੇ ਹਵਲਦਾਰ ਉਦਮ ਜੀਤ ਸਿੰਘ ਸ਼ਾਮਲ ਹਨ। ਮ੍ਰਿਤਕ ਫੌਜੀ ਨੌਜਵਾਨ ਦੇ ਚਾਚੇ ਨਵਦੀਪ ਸਿੰਘ ਦੇ ਬਿਆਨਾਂ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਫੌਜੀ ਨੌਜਵਾਨ ਨੇ ਖੁਦਕੁਸ਼ੀ ਕਰਣ ਤੋਂ ਪਹਿਲਾਂ ਆਪਣੀ ਆਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਸੀ।

ਫੌਜ ਦੇ ਤਿੰਨ ਅਧਿਕਾਾਰੀਆਂ ਖ਼ਿਲਾਫ਼ ਮਾਮਲਾ ਦਰਜ
ਫੌਜ ਦੇ ਤਿੰਨ ਅਧਿਕਾਾਰੀਆਂ ਖ਼ਿਲਾਫ਼ ਮਾਮਲਾ ਦਰਜ

By

Published : May 30, 2021, 6:42 PM IST

ਮਾਨਸਾ: ਪਿੰਡ ਬੁਰਜ ਹਰੀ ਦੇ ਲੋਕ ਅੱਜਕੱਲ੍ਹ ਉਦਾਸ ਨਜ਼ਰ ਆ ਰਹੇ ਹਨ ਕਿਉਂਕਿ 24 ਸਾਲ ਦੇ ਫੌਜੀ ਪ੍ਰਭਦਿਆਲ ਸਿੰਘ ਨੇ ਫੌਜ ਦੇ ਅਧਿਕਾਰੀਆਂ ਤੋਂ ਤੰਗ ਆਕੇ ਮੌਤ ਨੂੰ ਗਲੇ (Soldier Suicide case) ਲਗਾ ਲਿਆ ਸੀ। ਦੱਸ ਦਈਏ ਕਿ ਸੂਰਤਗੜ੍ਹ ਵਿੱਚ ਫੌਜ ਦੇ 815 ਕਾਂਬੈਟ ਇੰਜੀਨੀਅਰ ਟ੍ਰੇਨਿੰਗ ਸੈਂਟਰ ਵਿੱਚ ਪਿਛਲੇ ਦਿਨੀਂ ਇੱਕ ਜਵਾਨ ਦੁਆਰਾ ਖੁਦਕੁਸ਼ੀ (Soldier Suicide case) ਦੇ ਮਾਮਲੇ ਵਿੱਚ ਪੁਲਿਸ ਨੇ ਕੈਂਪ ਦੇ 3 ਆਲਾ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਸੂਰਤਗੜ੍ਹ ਸਿਟੀ ਥਾਣਾ ਪੁਲਿਸ ਨੇ ਕੈਂਪ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਪਰਮਪ੍ਰੀਤ ਸਿੰਘ ਕੋਚਰ, ਸੈਕਿੰਡ ਇੰਚਾਰਜ ਲੈਫਟੀਨੈਂਟ ਕਰਨਲ ਵਿਨੋਦ ਕੁਮਾਰ ਤਾਪਡੇ ਅਤੇ ਸੂਬੇਦਾਰ ਮੇਜਰ ਉਧਮ ਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਫੌਜ ਦੇ ਤਿੰਨ ਅਧਿਕਾਾਰੀਆਂ ਖ਼ਿਲਾਫ਼ ਮਾਮਲਾ ਦਰਜ

ਇਹ ਵੀ ਪੜੋ: Powercut:ਰਾਤ ਦੇ 11 ਵਜੇ ਲੋਕਾਂ ਨੇ ਘੇਰਿਆ ਬਿਜਲੀ ਘਰ

ਮ੍ਰਿਤਕ ਜਵਾਨ ਪ੍ਰਭਦਿਆਲ ਸਿੰਘ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਕੈਂਪ ਦੇ ਕਮਾਂਡਿੰਗ ਅਫ਼ਸਰ ਨੇ ਪ੍ਰਭਦਿਆਲ ਸਿੰਘ ਨੂੰ ਘਰੇਲੂ ਡਿਊਟੀ ਕਰਨ ਨੂੰ ਕਿਹਾ ਜਿਸ ਕੰਮ ਨੂੰ ਪ੍ਰਭਦਿਆਲ ਸਿੰਘ ਨੇ ਮਨ੍ਹਾ ਕਰ ਦਿੱਤੀ ਸੀ, ਜਿਸਦੇ ਬਾਅਦ ਤਿੰਨੇ ਅਧਿਕਾਰੀਆਂ ਨੇ ਪ੍ਰਭਦਿਆਲ ਸਿੰਘ ਨੂੰ ਸਰੀਰਕ ਅਤੇ ਮਾਨਸਿਕ ਤੌਰ ਉੱਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸਤੋਂ ਤੰਗ ਆਕੇ ਪ੍ਰਭਦਿਆਲ ਸਿੰਘ ਨੇ ਕੈਂਪ ਵਿੱਚ ਹੀ ਫਾਹ ਲੈ ਕੇ ਖੁਦਕੁਸ਼ੀ (Soldier Suicide case) ਕਰ ਲਈ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰਭਦਿਆਲ ਸਿੰਘ ਨੇ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਫੋਨ ਉੱਤੇ ਜਾਣਕਾਰੀ ਦਿੱਤੀ ਸੀ। ਫਿਲਹਾਲ ਇਸ ਮਾਮਲੇ ਵਿੱਚ ਫੌਜ ਨੇ ਕੋਰਟ ਆਫ ਇੰਕਵਾਇਰੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜੋ: ਸਫ਼ਾਈ ਵਿਭਾਗ ਦੇ ਮੁਲਾਜ਼ਮ ਸਰਕਾਰੀ ਪੈਸਿਆਂ ਨਾਲ ਭਰਦਾ ਸੀ ਆਪਣੀਆਂ ਜੇਬਾਂ

ABOUT THE AUTHOR

...view details