ਪੰਜਾਬ

punjab

ETV Bharat / state

ਈਟੀਵੀ ਭਾਰਤ ਦੀ ਮੁਹਿੰਮ ਨੂੰ ਮਿਲਿਆ ਹੁੰਗਾਰਾ, ਸਮਾਜਸੇਵੀਆਂ ਨੇ ਦਿੱਤਾ ਸਮਰਥਨ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਈਟੀਵੀ ਭਾਰਤ ਦੀ ਮੁਹਿੰਮ ਨੂੰ ਹੌਲੀ-ਹੌਲੀ ਹੁੰਗਾਰਾ ਮਿਲਣ ਲੱਗ ਪਿਆ ਹੈ। ਹੁਣ ਸਮਾਜਸੇਵੀਆਂ ਨੇ ਵੀ ਮੰਗ ਕੀਤੀ ਹੈ ਕਿ ਸ਼ਹੀਦੀ ਦਿਵਸ ਨੂੰ ਸਮਰਪਿਤ ਲੰਗਰਾਂ ਦੇ ਨਾਲ-ਨਾਲ ਕੈਂਸਰ ਦੇ ਰੋਗੀਆਂ ਲਈ ਦਵਾਈਆਂ ਦੇ ਵੀ ਸਟਾਲ ਲਗਾਏ ਜਾਣ।

etv bharat campaign
ਫ਼ੋਟੋ

By

Published : Dec 10, 2019, 8:11 PM IST

ਮਾਨਸਾ: ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਈਟੀਵੀ ਭਾਰਤ ਵੱਲੋਂ 'ਲੰਗਰ ਦਵਾਈਆਂ ਦਾ ਵੀ ਲਾਈਏ' ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੀ ਚਾਰੇ ਪਾਸੇ ਸ਼ਲਾਘਾ ਹੋਣ ਲੱਗ ਪਈ ਹੈ। ਕੁੱਝ ਸਮਾਜਸੇਵੀਆਂ ਸੰਸਥਾਵਾਂ ਵੀ ਅੱਗੇ ਆਈਆਂ ਹਨ ਤੇ ਮੰਗ ਕਰ ਰਹੀਆਂ ਹਨ ਕਿ ਇਸ ਵਾਰ ਕੈਂਸਰ ਦੇ ਰੋਗੀਆਂ ਲਈ ਦਵਾਈਆਂ ਦਾ ਵੀ ਲੰਗਰ ਲਾਇਆ ਜਾਵੇ ਕਿਉਂਕਿ ਕਈ ਅਜਿਹੇ ਮਰੀਜ਼ ਹਨ ਜੋ ਮਹਿੰਗੀਆਂ ਦਵਾਈਆਂ ਨਹੀਂ ਖਰੀਦ ਸਕਦੇ।

ਵੀਡੀਓ

ਸਮਾਜਸੇਵੀ ਬਲਵੀਰ ਧਾਲੀਵਾਲ ਨੇ ਦੱਸਿਆ ਕਿ ਮਾਨਵਤਾ ਦੀ ਸੇਵਾ ਲਈ ਹਰ ਪਿੰਡ ਚ ਕੈਂਸਰ ਰੋਗੀਆਂ ਨੂੰ ਇੱਕ-ਇੱਕ ਮਹੀਨੇ ਦੀ ਮੁਫ਼ਤ ਦਵਾਈ ਉਪਲੱਬਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਮਦਦ ਕਰਨਾ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿਉਂਕਿ ਗੁਰੂ ਸਾਹਿਬ ਨੇ ਵੀ ਮਾਨਵਤਾ ਦੀ ਭਲਾਈ ਦਾ ਸੁਨੇਹਾ ਦਿੱਤਾ ਹੈ।


ABOUT THE AUTHOR

...view details