ਮਾਨਸਾ:ਪਾਵਰਕਾਮ ਵੱਲੋਂ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਸਮਾਰਟ ਮੀਟਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸੇ ਨੂੰ ਲੈ ਕੇ ਅੱਜ ਪਿੰਡ ਨੰਗਲ ਕਲਾਂ ਦੇ ਲੋਕਾਂ ਵੱਲੋਂ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਲਗਾਏ 50 ਦੇ ਕਰੀਬ ਮੀਟਰ ਪੁੱਟ ਕੇ ਪਾਵਰਕਾਮ ਦੇ ਐਕਸੀਅਨ ਦਫਤਰ ਜਮਾਂ ਕਰਵਾਏ ਗਏ ਹਨ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪਾਵਰਕਾਮ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਕਾਰੀਆਂ ਨੇ ਆਖਿਆ ਕਿ ਸਮਾਰਟ ਮੀਟਰਾਂ ਦਾ ਵਿਰੋਧ ਜਾਰੀ ਰਹੇਗਾ।
ਸਮਾਰਟ ਮੀਟਰਾਂ ਦਾ ਵਿਰੋਧ ਜਾਰੀ, 50 ਦੇ ਕਰੀਬ ਸਮਾਰਟ ਮੀਟਰ ਪੁੱਟ ਐਕਸੀਅਨ ਦਫ਼ਤਰ ਕਰਵਾਏ ਜਮ੍ਹਾਂ - ਭਾਰਤੀ ਕਿਸਾਨ ਯੂਨੀਅਨ
ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਪਾਵਰਕਾਮ ਵੱਲੋਂ ਲਗਾਏ ਗਏ 50 ਦੇ ਕਰੀਬ ਸਮਾਰਟ ਮੀਟਰ ਪੁੱਟ ਕੇ ਪਾਵਰਕਾਮ ਐਕਸੀਅਨ ਦਫ਼ਤਰ ਵਿੱਚ ਜਮ੍ਹਾਂ ਕਰਵਾਏ।
ਸਮਾਰਟ ਮੀਟਰਾਂ ਦਾ ਵਿਰੋਧ:ਪਾਵਰਕਾਮ ਵੱਲੋਂ ਨਵੀਂ ਤਕਨੀਕ ਦੇ ਅਧੀਨ ਸਮਾਰਟ ਮੀਟਰ ਲਗਾਤਾਰ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇ ਅਤੇ ਇਹਨਾਂ ਮੀਟਰਾਂ ਦਾ ਹੁਣ ਪਿੰਡਾਂ ਦੇ ਵਿੱਚ ਵਿਰੋਧ ਵੀ ਵੱਡੇ ਪੱਧਰ 'ਤੇ ਸ਼ੁਰੂ ਹੋ ਚੁੱਕਿਆ ਹੈ। ਇਸੇ ਵਿਰੋਧ ਦੇ ਚੱਲਦੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਪਾਵਰਕਾਮ ਵੱਲੋਂ ਲਗਾਏ ਗਏ 50 ਦੇ ਕਰੀਬ ਸਮਾਰਟ ਮੀਟਰ ਪੁੱਟ ਕੇ ਪਾਵਰਕਾਮ ਐਕਸੀਅਨ ਦਫ਼ਤਰ ਵਿੱਚ ਜਮ੍ਹਾਂ ਕਰਵਾਏ। ਉੱਥੇ ਹੀ ਪਾਵਰਕਾਮ ਦਫ਼ਤਰ ਦੇ ਬਾਹਰ ਨਾਅਰੇਬਾਜੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਾਵਰਕਾਮ ਵੱਲੋਂ ਸਮਾਰਟ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ , ਜਿੰਨਾ ਨਾਲ ਲੋਕਾਂ ਨੂੰ ਬਿਜਲੀ ਬਿੱਲ ਵੀ ਜ਼ਿਆਦਾ ਆਉਣਗੇ ਅਤੇ ਮੋਬਾਈਲ ਦੀ ਤਰਾਂ ਰਿਚਾਰਜ ਕਰਵਾਉਣੇ ਪੈਣਗੇ । ਉਨਾਂ ਕਿਹਾ ਕਿ ਸਾਡੇ ਪਹਿਲਾਂ ਤੋਂ ਲੱਗੇ ਮੀਟਰ ਹੀ ਰੱਖੇ ਜਾਣ ਅਤੇ ਅਸੀਂ ਸਮਰਾਟ ਮੀਟਰ ਨਹੀ ਲੱਗਣ ਦੇਵਾਂਗੇ ਉਨਾਂ ਕਿਹਾ ਕਿ ਕਿ ਜੇਕਰ ਕੋਈ ਮੀਟਰ ਲਗਾਉਣ ਆਵੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।
- ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ, ਸੂਬਾ ਸਰਕਾਰ 'ਤੇ ਚੁੱਕੇ ਸਵਾਲ
- Kitchen Garden In House: ਪਿੰਡ ਜਮਸ਼ੇਰ ਦੇ ਤਰਨਜੀਤ ਕੌਰ ਤੋਂ ਉਸ ਦੇ ਸ਼ੌਂਕ ਨੇ ਕਰਾਇਆ ਅਜਿਹਾ ਕੰਮ ਕਿ NRI ਵੀ ਹੋਏ ਦੀਵਾਨੇ, ਦੇਖੋ ਇਹ ਖਾਸ ਮਨਮੋਹਕ ਵੀਡੀਓ
- ਪੰਜਾਬ 'ਚ ਹੜ੍ਹ ਵਰਗੇ ਹਾਲਾਤਾਂ ਨੂੰ ਲੈ ਕੇ ਸੀਐੱਮ ਮਾਨ ਚੌਕਸ, ਮੰਤਰੀਆਂ ਨੂੰ ਗਰਾਊਂਡ 'ਤੇ ਜਾਣ ਦੇ ਦਿੱਤੇ ਹੁਕਮ
ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ: ਕਿਸਾਨ ਨੇਤਾ ਹਰਦੇਵ ਸਿੰਘ ਨੇ ਆਖਿਆ ਕਿ ਪਿੰਡ ਵਿੱਚ ਜੋ ਸਮਾਰਟ ਮੀਟਰ ਲੱਗ ਰਹੇ ਹਨ ਉਸ 'ਚ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਹੈ ਕਿਉਂਕਿ ਇਹ ਲੋਕਾਂ ਨੂੰ ਲੁੱਟਣ ਦਾ ਨਵਾਂ ਤਰੀਕਾ ਲੱਭਿਆ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ 600 ਯੂਨਿਟ ਮੁਫ਼ਤ ਕੀਤੇ ਗਏ ਹਨ ਤਾਂ ਦੂਜੇ ਪਾਸੇ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜੋ ਲੋਕਾਂ ਦੇ ਬਿਲਕੁਲ ਵੀ ਪੱਖ 'ਚ ਨਹੀਂ ਹਨ।