ਪੰਜਾਬ

punjab

ETV Bharat / state

Taxi driver daughter sub-inspector: ਟੈਕਸੀ ਡਰਾਈਵਰ ਦੀ ਧੀ ਬਣੀ ਸਬ ਇੰਸਪੈਕਟਰ, 4 ਭੈਣਾਂ 'ਚੋਂ ਸਭ ਤੋਂ ਵੱਡੀ ਸਿਮਰਨ ਕੌਰ ਨੇ ਵਧਾਇਆ ਮਾਣ

ਮਾਨਸਾ ਦੇ ਪਿੰਡ ਮੱਤੀ ਦੀ ਧੀ ਸਿਮਰਨ ਕੌਰ ਨੇ ਸਬ-ਇੰਸਪੈਕਟਰ (Sub Inspector) ਵਜੋਂ ਪੰਜਾਬ ਪੁਲਿਸ ਵਿੱਚ ਨਿਯੁਕਤ ਹੋਕੇ ਪਰਿਵਾਰ ਦਾ ਮਾਣ ਵਧਾਇਆ ਹੈ। ਦੱਸ ਦਈਏ ਗਰੀਬ ਪਰਿਵਾਰ ਵਿੱਚ ਜੰਮੀ ਸਿਮਰਨ ਕੌਰ ਜਿੱਥੇ ਆਪਣੇ ਤੋਂ ਛੋਟੀਆਂ ਤਿੰਨ ਭੈਣਾਂ ਦਾ ਸਹਾਰਾ ਬਣੀ ਉੱਥੇ ਹੀ ਉਸ ਨੇ ਪੰਜਾਬ ਪੁਲਿਸ ਵਿੱਚ ਅਫਸਰ ਬਣ ਕੇ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ। (Taxi driver daughter sub-inspector)

Simran Kaur, the daughter of a poor family in Mansa, set an example by becoming a sub inspector in the Punjab Police
ਟੈਕਸੀ ਡਰਾਈਵਰ ਦੀ ਧੀ ਬਣੀ ਸਬ ਇੰਸਪੈਕਟਰ

By ETV Bharat Punjabi Team

Published : Oct 10, 2023, 7:06 AM IST

4 ਭੈਣਾਂ 'ਚੋਂ ਸਭ ਤੋਂ ਵੱਡੀ ਸਿਮਰਨ ਕੌਰ ਨੇ ਵਧਾਇਆ ਮਾਣ

ਮਾਨਸਾ: ਜ਼ਿਲ੍ਹੇ ਦੇ ਮੱਤੀ ਪਿੰਡ ਦੀ ਧੀ ਸਿਮਰਨ ਕੌਰ ਪੰਜਾਬ ਪੁਲਿਸ (Punjab Police) ਦੇ ਵਿੱਚ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਉਣ ਦੇ ਕਾਬਲ ਹੋ ਗਈ ਹੈ। ਸਬ ਇੰਸਪੈਕਟਰ ਨਿਯੁਕਤ ਹੋਣ ਵਾਲੀ ਸਿਮਰਨ ਕੌਰ ਤੋਂ ਛੋਟੀਆਂ ਹੋਰ ਤਿੰਨ ਭੈਣਾਂ ਹਨ ਅਤੇ ਸਿਮਰਨ ਕੌਰ ਦੇ ਪਿਤਾ ਇੱਕ ਟੈਕਸੀ ਡਰਾਈਵਰ ਹਨ। ਇਨ੍ਹਾਂ ਦੀ ਮਾਤਾ ਇੱਕ ਆਂਗਣਵਾੜੀ ਵਰਕਰ ਹੈ। ਸਿਮਰਨ ਕੌਰ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਨੇ ਦਿਨ-ਰਾਤ ਸੰਘਰਸ਼ ਕੀਤਾ ਹੈ ਕਿਉਂਕਿ ਪਰਿਵਾਰ ਦੀ ਆਰਥਿਕ ਹਾਲਤ ਸਹੀ ਨਹੀਂ ਸੀ।

ਨਹੀਂ ਲਈ ਕੋਈ ਕੋਚਿੰਗ:ਪਰਿਵਾਰ ਵਿੱਚੋਂ ਸਭ ਤੋਂ ਵੱਡੀ ਧੀ ਸਿਮਰਨ ਕੌਰ ਨੇ ਦੱਸਿਆ ਕਿ ਅਫਸਰ ਰੈਂਕ ਵਿੱਚ ਭਰਤੀ (Enlisted in officer ranks) ਹੋਣ ਦਾ ਸੰਘਰਸ਼ ਬਹੁਤ ਵੱਡਾ ਸੀ। ਉਹ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਸਵੇਰੇ-ਸ਼ਾਮ ਟਿਊਸ਼ਨ ਪੜ੍ਹਾ ਕੇ ਖੁੱਦ ਦੀ ਪੜ੍ਹਾਈ ਦਾ ਖਰਚ ਕਰਦੀ ਸੀ। ਸਿਮਰਨ ਕੌਰ ਨੇ ਦੱਸਿਆ ਕਿ ਉਸ ਨੇ ਕਦੇ ਵੀ ਫਿਜੀਕਲ ਤੌਰ ਉੱਤੇ ਪ੍ਰੈਕਟਿਸ ਨਹੀਂ ਕੀਤੀ ਸੀ, ਜਿਸ ਕਾਰਨ ਉਸ ਦੇ ਸਾਹਮਣੇ ਗਰਾਊਂਡ ਟਰਾਇਲ ਇੱਕ ਵੱਡੀ ਚੁਣੌਤੀ ਸੀ ਪਰ ਉਸ ਨੇ ਕੁੱਝ ਮਹੀਨਿਆਂ ਦੇ ਵਿੱਚ ਸਖਤ ਮਿਹਨਤ ਕਰਕੇ ਪੰਜਾਬ ਪੁਲਿਸ ਦਾ ਫਿਜੀਕਲ ਟਰਾਇਲ ਵੀ ਪਾਸ ਕਰ ਲਿਆ ਸੀ ਜਿਸ ਦੇ ਬਲਬੂਤੇ ਉੱਤੇ ਉਹ ਅੱਜ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਭਰਤੀ ਹੋਈ ਹੈ। ਸਿਮਰਨ ਕੌਰ ਮੁਤਾਬਿਕ ਉਸ ਨੇ ਲਿਖਤੀ ਪ੍ਰੀਖਿਆ ਸਿਰਫ ਖੁੱਦ ਤਿਆਰੀ ਕਰਕੇ ਪਾਸ ਕੀਤੀ ਅਤੇ ਇਸ ਲਈ ਕਿਸੇ ਪ੍ਰਕਾਰ ਦੀ ਕੋਈ ਕੋਚਿੰਗ ਨਹੀਂ ਲਈ।

ਮਾਪਿਆਂ ਨੂੰ ਧੀ ਦੀ ਕਾਮਯਾਬੀ ਉੱਤੇ ਮਾਣ: ਸਿਮਰਨ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ (Thanks to Punjab Govt) ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਲਈ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਨਹੀਂ ਦੇਣੀ ਪਈ, ਜਿਸ ਲਈ ਉਹ ਸੀਐੱਮ ਮਾਨ ਦੀ ਸਰਕਾਰ ਦਾ ਧੰਨਵਾਦ ਕਰਦੇ ਹਨ। ਸਬ ਇੰਸਪੈਕਟਰ ਸਿਮਰਨ ਕੌਰ ਦੇ ਪਿਤਾ ਅਵਤਾਰ ਸਿੰਘ ਅਤੇ ਮਾਤਾ ਵਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਪੜਾਉਣ ਦੇ ਲਈ ਗਹਿਣੇ ਤੱਕ ਵੀ ਵੇਚ ਦਿੱਤੇ ਹਨ ਅਤੇ ਉਹ ਇੱਕ ਕਿਸਾਨ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ਪਰ ਘਰ ਦੇ ਹਾਲਾਤ ਚੰਗੇ ਨਾ ਹੋਣ ਕਾਰਨ ਉਹਨਾਂ ਨੇ ਆਪਣੇ ਗਹਿਣੇ ਵੇਚ ਕੇ ਪੜ੍ਹਾਈ ਕਰਵਾਈ ਹੈ। ਅੱਜ ਉਹਨਾਂ ਨੂੰ ਆਪਣੀ ਧੀ ਉੱਤੇ ਮਾਣ ਹੈ, ਜਿਸ ਨੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਕੇ ਸੁਪਨਿਆਂ ਨੂੰ ਪੂਰਾ ਕੀਤਾ ਹੈ।

ABOUT THE AUTHOR

...view details