ਮਾਨਸਾ:ਜ਼ਿਲ੍ਹੇ ਵਿੱਚ ਇਕ ਸਿੱਖ ਨੌਜਵਾਨ ਵੱਲੋਂ ਆਪਣੇ ਗੁਆਂਢੀਆਂ ਉੱਪਰ ਦੋਸ਼ ਲਗਾਏ ਗਏ (sikh youth alleges neighbors of disrespect )ਹਨ ਕਿ ਉਸ ਦੀ ਨਾਜਾਇਜ਼ ਤੌਰ ਤੇ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਵਿਚ ਉਸ ਦੀ ਦਸਤਾਰ ਵੀ ਲਾ ਕੇ ਨਾਲ ਲੈ ਗਏ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਜੋ ਕਿ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ (incident captured in cctv camera)ਹੋਈ ਹੈ।
ਉੱਧਰ ਵਿਰੋਧੀ ਪੱਖ ਦੇ ਲੋਕਾਂ ਨੇ ਇਸ ਮਾਮਲੇ ਦੇ ਵਿੱਚ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਹੈ (disrespect of hair in mansa)।ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਧਾਰਮਿਕ ਭਾਵਨਾਵਾਂ ਦੀ ਕੋਈ ਗੱਲ ਨਹੀਂ ਹੈ ਜਦੋਂ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ।
ਮਾਨਸਾ ਸ਼ਹਿਰ ਦੇ ਇਕ ਸਿੱਖ ਨੌਜਵਾਨ ਮਨਦੀਪ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪੜੋਸੀਆਂ ਵੱਲੋਂ ਜਦੋਂ ਉਹ ਆਪਣੇ ਪੁਰਾਣੇ ਪਲਾਂਟ ਦੇ ਵਿੱਚੋਂ ਸਾਮਾਨ ਲੈਣ ਦੇ ਲਈ ਆਇਆ ਸੀ ਤਾਂ ਉਥੇ ਮੌਜੂਦ ਕੁਝ ਪੁਰਾਣੇ ਪੜੋਸੀਆਂ ਵੱਲੋਂ ਉਸਦੀ ਨਾਜਾਇਜ਼ ਤੌਰ ਤੇ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਜਦੋਂ ਕਿ ਉਸ ਦੀ ਦਸਤਾਰ ਵੀ ਲਾ ਕੇ ਨਾਲ ਲੈ ਗਏ ਹਨ ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਦੇ ਅਧਿਕਾਰੀ ਵੀ ਉਨ੍ਹਾਂ ਦਾ ਪੱਖ ਪੂਰ ਰਹੇ ਹਨ ਪਹਿਲਾਂ ਪੁਲਸ ਨੇ 295 ਏ ਲਗਾਈ ਗਈ ਪਰ ਬਾਅਦ ਵਿੱਚ ਇਸ ਧਾਰਾ ਨੂੰ ਹਟਾ ਦਿੱਤਾ ਗਿਆ ਹੈ ਉਨ੍ਹਾਂ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।