ਮਾਨਸਾ :ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਵਧਾਈ ਦਿੱਤੀ ਜਾ ਰਹੀ ਹੈ। ਉਹਨਾਂ ਦਾ ਸਸਕਾਰ ਉਹਨਾਂ ਦੀ ਹਵੇਲੀ ਦੇ ਸਾਹਮਣੇ ਵਾਲੀ ਜ਼ਮੀਨ ਉੱਤੇ ਕੀਤਾ ਜਾਵੇਗਾ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ 5911 ਟਰੈਕਟਰ ਉੱਤੇ ਅੰਤਿਮ ਯਾਤਰਾ ਕੱਢੀ ਜਾ ਰਹੀ ਹੈ। ਇਸ ਲਈ ਟਰੈਕਟਰ ਨੂੰ ਸਜਾਇਆ ਗਿਆ ਹੈ ਅਤੇ ਮੂਸੇਵਾਲਾ ਦੀ ਵੱਡੀ ਫੋਟੋ ਟਰੈਕਟਰ ਦੇ ਅੱਗੇ ਲਾਈ ਗਈ ਹੈ।
ਦੱਸਣਯੋਗ ਹੈ ਕਿ ਕਿ ਮੂਸੇਵਾਲਾ ਟਰੈਕਟਰਾਂ ਦਾ ਕਾਫੀ ਸ਼ੌਕੀਨ ਸੀ। 5911 ਮੂਸੇਵਾਲਾ ਦਾ ਪਸੰਸਦੀਦਾ ਟਰੈਕਟਰ ਸੀ ਅਤੇ ਉਸ ਦੇ ਗੀਤਾਂ ਵਿੱਚ ਅਕਸਰ ਵੀ ਅਕਸਰ ਇਸ ਦਾ ਟਰੈਕਟਰ ਦਾ ਜ਼ਿਕਰ ਹੁੰਦਾ ਸੀ।
Last Ride : ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਅੰਤਿਮ ਵਧਾਈ ਦਾ ਸਫ਼ਰ ਹੋਵੇਗਾ 5911 'ਤੇ 5911 ਉੱਤੇ ਹੋਵੇਗੀ Last Ride
ਸਿੱਧੂ ਮੂਸੇਵਾਲਾ ਦੀ ਅੰਤਿਮ ਵਿਧਾਈ ਲਈ ਉਹਨਾਂ ਦਾ ਟਰੈਕਟਰ 5911 ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਉਹਨਾਂ ਦੀ ਦੇਹ ਨੂੰ ਰੱਖ ਕੇ ਅੰਤਿਮ ਸਸਕਾਰ ਵਾਲੀ ਥਾਂ ਉੱਤੇ ਲੈ ਕੇ ਜਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਟਰੈਕਟਰ ਉਹਨਾਂ ਨੂੰ ਬੇਹੱਦ ਪਸੰਦ ਸੀ ਅਤੇ ਇਹ ਟਰੈਕਟਰ ਉਹਨਾਂ ਨੇ ਦੋ ਦਿਨ ਪਹਿਲਾਂ ਹੀ ਖਰੀਦਿਆ ਸੀ। ਇਸ ਲਈ ਪਰਿਵਾਰਕ ਮੈਂਬਰਾਂ ਨੇ ਸਿੱਧੂ ਦੀ ਦੇਹ ਨੂੰ ਸ਼ਮਸ਼ਾਨਘਾਟ ਤੱਕ ਲੈ ਕੇ ਜਾਣ ਲਈ ਟਰੈਕਟਰ ਉੱਤੇ ਲੈ ਜਾਣ ਦਾ ਫ਼ੈਸਲਾ ਕੀਤਾ ਹੈ।
Last Ride : ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਅੰਤਿਮ ਵਧਾਈ ਦਾ ਸਫ਼ਰ ਹੋਵੇਗਾ 5911 'ਤੇ ਵੱਡੀ ਗਿਣਤੀ ਵਿੱਚ ਪਹੁੰਚ ਸਮਰੱਥਕ
ਇਸ ਦੌਰਾਨ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਹੌਂਸਲਾ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਿੰਡ ਮੂਸਾ ਵਿਖੇ ਪਹੁੰਚ ਰਹੇ ਹਨ ਅਤੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਕਾਰਨ ਪ੍ਰਸ਼ਾਸਨ ਅਤੇ ਪਰਿਵਾਰ ਨੇ ਸਿੱਧੂ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਨਾ ਕਰ ਦਾ ਫ਼ੈਸਲਾ ਲਿਆ ਕਿਉਂਕਿ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਜਗ੍ਹਾ ਘੱਟ ਸੀ, ਇਸ ਲਈ ਉਹਨਾਂ ਨੇ ਖੇਤਾਂ ਵਿੱਚ ਮੂਸੇਵਾਲਾ ਦਾ ਸਸਕਾਰ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਮੂਸੇਵਾਲੇ ਦਾ ਆਖ਼ਰੀ ਸਫ਼ਰ : ਥੋੜ੍ਹੀ ਦੇਰ 'ਚ ਹੋਵੇਗਾ ਸਿੱਧੂ ਦਾ ਸਸਕਾਰ, ਵੇਖੋ Live ਤਸਵੀਰਾਂ