ਪੰਜਾਬ

punjab

ETV Bharat / state

ਸਿੱਧੂ ਮੂਸੇ ਵਾਲੇ ਦੇ ਭੜਕਾਊ ਗਾਣਿਆਂ 'ਤੇ ਲੱਗੀ ਲਗਾਮ !

ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਨੇ ਹੁਣ ਲੱਚਰ ਅਤੇ ਭੜਕਾਊ ਗਾਇਕੀ ਤੋਂ ਤੌਬਾ ਕਰ ਲਈ ਹੈ ਪ੍ਰੋਫੈਸਰ ਪ੍ਰੋ. ਪੰਡਿਤ ਰਾਓ ਦੀ ਸ਼ਿਕਾਇਤ 'ਤੇ ਅੱਜ ਮਾਨਸਾ ਦੇ ਬੀਡੀਪੀਓ ਦਫ਼ਤਰ ਵਿੱਚ ਮੂਸੇ ਵਾਲੇ ਦੇ ਮਾਤਾ ਜੀ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਅੱਗੇ ਤੋਂ ਲੱਚਰ ਅਤੇ ਭੜਕਾਊ ਗੀਤ ਨਹੀਂ ਗਾਵੇਗਾ।

a

By

Published : Apr 22, 2019, 7:15 PM IST

ਮਾਨਸਾ: ਪਿੰਡ ਮੂਸਾ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦੇ ਮਾਤਾ ਜੀ ਦੇ ਖਿਲਾਫ਼ ਪੰਡਿਤ ਰਾਓ ਨੇ ਡਾਇਰੈਕਟਰ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਗਾਇਕ ਸਿੱਧੂ ਮੂਸੇ ਵਾਲਾ ਦੀ ਮਾਤਾ ਪਿੰਡ ਦੀ ਸਰਪੰਚ ਹੈ ਜਿਸ ਕਰਕੇ ਉਹ ਆਪਣੇ ਪੁੱਤਰ ਨੂੰ ਲੱਚਰ ਅਤੇ ਭੜਕਾਊ ਗੀਤ ਗਾਉਣ ਤੋਂ ਰੋਕਣ। ਇਸ ਸਿਕਾਇਤ ਦੇ ਆਧਾਰ ਤੇ ਬੀਡੀਪੀਓ ਮਾਨਸਾ ਨੇ ਸਿੱਧੂ ਮੂਸੇ ਵਾਲਾ ਦੇ ਮਾਤਾ ਜੀ ਸਰਪੰਚ ਚਰਨ ਕੌਰ ਅਤੇ ਪੰਡਤ ਧੰਨੇਸਵਰ ਰਾਓ ਨੂੰ ਆਪਣੇ ਦਫ਼ਤਰ ਵਿਖੇ ਤਲਬ ਕੀਤਾ ਜਿੱਥੇ ਗਾਇਕ ਦੀ ਮਾਤਾ ਚਰਨ ਕੌਰ ਨੇ ਲਿਖਤ ਰੂਪ ਵਿੱਚ ਬਿਆਨ ਦਿੱਤਾ ਹੈ ਕਿ ਉਨ੍ਹਾਂ ਦਾ ਬੇਟਾ ਅੱਗੇ ਤੋਂ ਲੱਚਰ ਅਤੇ ਭੜਕਾਊ ਗੀਤ ਨਹੀਂ ਗਾਵੇਗਾ।

ਸਿੱਧੂ ਦੀ ਮਾਤਾ ਚਰਨ ਕੌਰ ਦਾ ਭਰੋਸਾ

ਜ਼ਿਕਰਯੋਗ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਪ੍ਰੋ. ਪੰਡਿਤ ਰਾਓ ਨੇ ਲੱਚਰ ਅਤੇ ਭੜਕਾਊ ਗੀਤ ਗਾਉਣ ਵਾਲੇ 9 ਕਲਾਕਾਰਾਂ ਦੇ ਵਿਰੁੱਧ ਸ਼ਾਂਤਮਈ ਸੰਘਰਸ਼ ਸੁਰੂ ਕੀਤਾ ਹੋਇਆ ਹੈ ਜਿਸ ਦੇ ਤਹਿਤ ਹੁਣ ਤੱਕ ਉਨ੍ਹਾਂ ਦੱਸਿਆ ਕਿ ਗਾਇਕਾ ਸੁਨੰਦਾ ਸ਼ਰਮਾਂ, ਗੀਤਕਾਰ ਸੰਗਦਿਲ 47 ਵਾਲਾ, ਪਰਮਜੀਤ ਪੰਮੀ, ਸੁੱਖੀ ਤੇ ਨਾਮਵਰ ਗਾਇਕ ਗੁਰਦਾਸ ਮਾਨ ਵੀ ਸਟੇਜ ਤੋ ਅਜਿਹੇ ਗੀਤ ਗਾਉਣ ਤੋਂ ਪਰਹੇਜ਼ ਕਰ ਚੁੱਕੇ ਹਨ ਰਾਓ ਨੇ ਕਿਹਾ ਕਿ ਉਨ੍ਹਾਂ ਦਾ ਅਜਿਹੇ ਗੀਤ ਗਾਉਣ ਵਾਲੇ ਗਾਇਕਾਂ ਦੇ ਵਿਰੁੱਧ ਸੰਘਰਸ਼ ਜਾਰੀ ਰਹੇਗਾ।

ABOUT THE AUTHOR

...view details