ਪੰਜਾਬ

punjab

ETV Bharat / state

Chorni song: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੋਰਨੀ ਗੀਤ ਤੇ ਪ੍ਰਤੀਕਿਰਿਆ ਦੇਣ ਵਾਲਿਆਂ ਨੂੰ ਦਿੱਤੀ ਨਸੀਹਤ - ਸਿੱਧੂ ਮੂਸੇਵਾਲਾ ਗਾਇਕ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ ਚੋਰਨੀ ਨੂੰ ਕਾਫੀ ਲੋਕਾਂ ਵੱਲੋਂ ਦੇਖਿਆ ਗਿਆ ਹੈ ਤੇ ਪਿਆਰ ਦਿੱਤਾ ਗਿਆ ਹੈ। ਇਸ ਉਤੇ ਕੁਝ ਲੋਕ ਟਿੱਪਣੀਆਂ ਵੀ ਕਰ ਰਹੇ ਹਨ, ਜਿਨ੍ਹਾਂ ਨੂੰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਸੀਹਤ ਦਿੱਤੀ ਹੈ।

Sidhu Moosewala's father gave admonition to those who reacted to Chorni song
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੋਰਨੀ ਗੀਤ ਤੇ ਪ੍ਰਤੀਕਿਰਿਆ ਦੇਣ ਵਾਲਿਆਂ ਨੂੰ ਦਿੱਤੀ ਨਸੀਹਤ

By

Published : Jul 9, 2023, 2:04 PM IST

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੋਰਨੀ ਗੀਤ ਤੇ ਪ੍ਰਤੀਕਿਰਿਆ ਦੇਣ ਵਾਲਿਆਂ ਨੂੰ ਦਿੱਤੀ ਨਸੀਹਤ

ਮਾਨਸਾ :ਸਿੱਧੂ ਮੂਸੇਵਾਲੇ ਦੇ ਚੋਰਨੀ ਗੀਤ ਕੁਝ ਸਮੇਂ ਵਿਚ ਮਿਲੀਅਨ ਵਿਊ ਮਿਲਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪ੍ਰਤੀ ਲੋਕਾਂ ਦਾ ਪਿਆਰ ਕਿੰਨਾ ਹੈ ਇਸ ਗੀਤ ਦੇ ਜ਼ਰੀਏ ਵੀ ਲੋਕਾਂ ਨੇ ਸਾਬਤ ਕਰ ਦਿੱਤਾ ਹੈ।


ਟਿੱਪਣੀਆਂ ਕਰਨ ਵਾਲਿਆਂ ਨੂੰ ਬਲਕੌਰ ਸਿੰਘ ਦੀ ਨਸੀਹਤ :ਨਾਲ ਹੀ ਬਲਕੌਰ ਸਿੰਘ ਨੇ ਗਾਣੇ ਉਤੇ ਪ੍ਰਤੀਕਰਮ ਦੇਣ ਵਾਲੇ ਤੇ ਟਿੱਪਣੀਆਂ ਕਰਨ ਵਾਲੇ ਲੋਕਾਂ ਨੂੰ ਵੀ ਨਸੀਹਤ ਦਿੱਤੀ ਹੈ। ਦੱਸ ਦਈਏ ਕਿ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਚੋਰਨੀ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਗੀਤ ਰਿਲੀਜ਼ ਹੋਇਆ ਤਾਂ ਬਹੁਤ ਸਾਰਿਆਂ ਦਾ ਢਿੱਡ ਵੀ ਬਹੁਤ ਦੁਖਿਆ ਅਤੇ ਸੋਚਿਆ ਕਿ ਕੁਝ ਹੀ ਸਮੇਂ ਵਿੱਚ ਸਾਢੇ 4 ਮਿਲੀਅਨ ਵਿਊਜ਼ ਕਿਵੇਂ ਹੋਏ।

ਕਈ ਬੁੱਧੀਜੀਵੀ ਕਰ ਰਹੇ ਟਿੱਪਣੀਆਂ :ਕਈ ਟੀਵੀ ਚੈਨਲਾਂ ਉਤੇ ਬੁੱਧੀਜੀਵੀ ਭਰਾ ਬੈਠੇ ਹਨ, ਜੋ ਕਹਿ ਰਹੇ ਸਨ ਕਿ ਇਸ ਗਾਣੇ ਦੇ ਵਿੱਚੋਂ ਕੋਈ ਮੈਸੇਜ ਨਹੀਂ ਮਿਲ ਰਿਹਾ, ਪਰ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਉਸਨੂੰ ਬਹੁਤ ਜ਼ਿਆਦਾ ਚਾਹੁੰਦੇ ਹਨ, ਜਿਸ ਦੀ ਮਿਸਾਲ ਚੋਰਨੀ ਗੀਤ ਨੂੰ ਕਿੰਨਾ ਜ਼ਿਆਦਾ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਗਾਣੇ ਵਿੱਚ ਕਹਿੰਦਾ ਹੁੰਦਾ ਸੀ ਕੀ ਸਾਡੇ ਗੀਤਾਂ ਤੋਂ ਜ਼ਿਆਦਾ ਸਿਆਣੇ ਦੂਰ ਰਿਹਾ ਕਰੋ ਸਾਡੇ ਗੀਤ ਸਾਡੇ ਵਰਗਿਆਂ ਦੇ ਹੀ ਹਨ। ਉਨ੍ਹਾਂ ਕਿਹਾ ਕਿ ਮਿਊਜ਼ਿਕ ਦਾ ਕੰਮ ਅਤੇ ਗਾਉਣ ਦਾ ਕੰਮ ਸਾਡੇ ਬੇਟੇ ਦਾ ਨਿੱਜੀ ਹੈ ਅਤੇ ਕਿਸੇ ਨੂੰ ਇਨ੍ਹਾਂ ਤੇ ਪ੍ਰਤੀਕ੍ਰਿਆ ਦੇਣ ਦੀ ਕੀ ਲੋੜ ਪੈ ਜਾਂਦੀ ਹੈ। ਗਾਣਾ ਇਕ ਮਨੋਰੰਜਨ ਦੇ ਲਈ ਹੁੰਦਾ ਹੈ ਅਤੇ ਲੋਕ ਸੁਣ ਰਹੇ ਹਨ ਅਤੇ ਇਸ ਦੇ ਵਿੱਚ ਮਾੜੀ ਗੱਲ ਵੀ ਕੀ ਹੈ।

ਉਹਨਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਗਾਇਕ ਸੀ, ਜੋ ਹਰ ਪ੍ਰਕਾਰ ਦੇ ਗੀਤ ਗਾਉਣਾ ਪਸੰਦ ਕਰਦਾ ਸੀ, ਜਿਸ ਦੇ ਤਹਿਤ ਉਨ੍ਹਾਂ ਦੇ ਗੀਤਾਂ ਨੂੰ ਨੌਜਵਾਨ ਵੱਡੇ ਪੱਧਰ ਉਤੇ ਪਸੰਦ ਕਰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਵੀ ਚੋਰਨੀ ਗੀਤ ਨੂੰ ਮਿਲੀਅਨ ਵਿਊ ਦੇ ਕੇ ਪ੍ਰਸ਼ੰਸਕਾਂ ਨੇ ਸਿੱਧੂ ਮੂਸੇਵਾਲਾ ਦੇ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਸੁਭਾਅ ਸੀ ਕਿ ਉਹ ਹਰ ਵਰਗ ਨੂੰ ਆਪਣੀ ਗੀਤਾਂ ਵਿੱਚ ਪੇਸ਼ ਕਰਦਾ ਸੀ।

ABOUT THE AUTHOR

...view details