ਮਾਨਸਾ :ਐਤਵਾਰ ਦੇ ਦਿਨ ਮੂਸਾ ਪਿੰਡ ਵਿਖੇ ਪਹੁੰਚੇ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ ਹੁਣ ਜਦੋਂ ਹਾਈਕੋਰਟ ਵੱਲੋਂ ਇੰਟਰਵਿਊ ਮਾਮਲੇ ਵਿੱਚ ਸਟੈਂਡ ਲਿਆ ਗਿਆ ਹੈ ਤਾਂ ਤੁਰੰਤ ਲਾਰੈਂਸ ਬਿਸ਼ਨੋਈ ਨੂੰ ਅਹਿਮਦਾਬਾਦ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਹੈ ਤਾਂ ਕਿ ਹਾਈਕੋਰਟ ਇਸ ਮਸਲੇ ਵਿੱਚ ਕੋਈ ਵੱਡਾ ਫੈਸਲਾ ਨਾ ਸੁਣਾ ਦੇਵੇ।
ਸਰਕਾਰ ਉੱਤੇ ਚੁੱਕੇ ਸਵਾਲ :ਸਿੱਧੂ ਮੂਸੇ ਵਲਾ ਦੇ ਪਿਤਾ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ ਅਤੇ ਪਿਛਲੇ ਡੇਢ ਸਾਲ ਤੋਂ ਸਰਕਾਰਾਂ ਅੱਗੇ ਇਨਸਾਫ ਲਈ ਅਪੀਲ ਕਰ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀ ਹਾਈਕੋਰਟ ਦੇ ਬਹੁਤ ਹੀ ਸਤਿਕਾਰਯੋਗ ਜੱਜ ਸਾਹਿਬਾਨਾਂ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਸੀ ਉਹਨਾਂ ਕਿਹਾ ਕਿ ਜਿਸ ਵੀਡੀਓ ਦੇ ਲਈ ਪਿਛਲੇ ਅੱਠ ਮਹੀਨਿਆਂ ਤੋਂ ਅਸੀਂ ਜਾਂਚ ਦੀ ਮੰਗ ਕਰ ਰਹੇ ਸਾਂ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਉੱਤੇ ਫਿਰੌਤੀਆਂ ਕਤਲ ਦੇ ਪਰਚੇ ਦਰਜ ਹਨ ਅਤੇ ਕਿਸ ਕਾਨੂੰਨ ਦੇ ਤਹਿਤ ਇਸਦੇ ਇੰਟਰਵਿਊ ਹੋਈ ਜਾਂ ਕਿਹੜੇ ਅਫਸਰਾਂ ਨੇ ਇਸ ਦੀ ਇੰਟਰਵਿਊ ਕਰਵਾਈ ਹੈ ਪ੍ਰੰਤੂ ਸਰਕਾਰ ਨੇ ਬੜੇ ਹੀ ਬੇਈਮਾਨ ਨੇ ਤਰੀਕੇ ਦੇ ਨਾਲ ਸਾਨੂੰ ਵੀ ਕੋਰਟ ਨਹੀਂ ਜਾਣ ਦਿੱਤਾ ਗਿਆ ਪਰ ਮਾਨਯੋਗ ਕੋਰਟ ਵੱਲੋਂ ਸੋ ਮੋਟੋ ਦੇ ਅਧੀਨ ਆਪ ਹੀ ਇਸ ਤੇ ਵੱਡਾ ਐਕਸ਼ਨ ਲੈ ਲਿਆ ਹੈ।