ਮਾਨਸਾ - ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਪੁੱਤ ਨੂੰ ਇਨਸਾਫ਼ ਦਿਵਾਉਣ ਦੇ ਲਈ ਕਈ ਤਰੀਕੇ ਅਪਣਾਏ ਜਾ ਰਹੇ ਹਨ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਕਦੀ ਕੈਂਡਲ ਮਾਰਚ ਕੀਤੇ ਜਾ ਰਹੇ ਨੇ ਕਦੀ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ। ਪਰ ਫੇਰ ਵੀ ਪੁੱਤ ਨੂੰ ਇਨਸਾਫ ਨਹੀਂ ਮਿਲ ਰਿਹਾ। ਜਿਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਅਜਿਹਾ ਕੁੜਤਾ ਸਲਾਈ ਕਰਵਾਇਆ ਹੈ ਜਿਸ ਦੇ ਉੱਪਰ ਸਿੱਧੂ ਮੂਸੇਵਾਲਾ ਦੇ ਕਤਲ ਕੀਤੇ ਜਾਣ ਵਾਲੀ ਥਾਂ ਅਤੇ ਉਸਦੀ ਹਵੇਲੀ ਦੀਆਂ ਤਸਵੀਰਾਂ ਬਣੀਆਂ ਹੋਈਆਂ ਨੇ। ਇਸ ਦੇ ਨਾਲ ਹੀ ਸਿੱਧੂ ਦੀ ਜਨਮ ਮਿਤੀ 1993 ਤੋਂ 29 ਮਈ 2022 ਸਮੇਤ ਜਸਟਿਸ ਫਾਰ ਸਿੱਧੂ ਮੂਸੇਵਾਲਾ ਵਾਲਾ ਲਿਖਿਆ ਹੈ। ਇਸ ਦਾ ਜ਼ਿਕਰ ਅੱਜ ਉਹਨਾਂ ਵੱਲੋਂ ਪਿੰਡ ਮੂਸਾ ਵਿਖੇ ਕੀਤਾ ਗਿਆ ਜਿਥੇ ਉਹਨਾਂ ਵੱਲੋਂ ਹਵੇਲੀ ਵਿੱਚ ਆਏ ਲੋਕਾਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਸੀ।
Sidhu Musewala's father's statement: ਸਿੱਧੂ ਮੂਸੇਵਾਲਾ ਦੇ ਪਿਤਾ ਦਾ ਛਿਲਕਿਆ ਦਰਦ, ਕਿਹਾ- 'ਗੈਂਗਸਟਰ ਬ੍ਰੈਂਡ ਪਾਕੇ ਅਦਾਲਤਾਂ 'ਚ ਪੇਸ਼ ਹੁੰਦੇ ਹਨ ਤਾਂ ਦੁੱਖਦਾ ਹੈ ਦਿਲ' - ਦੇਸ਼ਾਂ ਵਿਦੇਸ਼ਾਂ ਚੋਂ ਆਏ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਪਿਆਂ ਦਾ ਅੱਜ ਇਕ ਵਾਰ ਫਿਰ ਤੋਂ ਦਰਦ ਛਲਕਿਆ ਹੈ। ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਗੈਂਗਸਟਰ ਬਰੈਂਡ ਪਾ ਕੇ ਅਦਾਲਤਾਂ 'ਚ ਪੇਸ਼ ਹੁੰਦੇ ਹਨ। ਪਰ ਸਾਡੇ ਵਰਗੇ ਇਨਸਾਫ ਲਈ ਸੜਕਾਂ 'ਤੇ ਧਕੇ ਖਾ ਰਹੇ ਹਨ ।
![Sidhu Musewala's father's statement: ਸਿੱਧੂ ਮੂਸੇਵਾਲਾ ਦੇ ਪਿਤਾ ਦਾ ਛਿਲਕਿਆ ਦਰਦ, ਕਿਹਾ- 'ਗੈਂਗਸਟਰ ਬ੍ਰੈਂਡ ਪਾਕੇ ਅਦਾਲਤਾਂ 'ਚ ਪੇਸ਼ ਹੁੰਦੇ ਹਨ ਤਾਂ ਦੁੱਖਦਾ ਹੈ ਦਿਲ' Pain of Sidhu Moosewala's father, gangsters appear in court with brand names and we do not get justice](https://etvbharatimages.akamaized.net/etvbharat/prod-images/27-08-2023/1200-675-19369633-571-19369633-1693136748187.jpg)
Published : Aug 27, 2023, 6:26 PM IST
ਗੈਂਗਸਟਰ ਕਾਲੀਆਂ ਐਨਕਾਂ ਲਗਾ ਕੇ ਹੁੰਦੇ ਨੇ ਕੋਰਟ 'ਚ ਪੇਸ਼:ਦੱਸਣਯੋਗ ਹੈ ਕਿ ਹਰ ਐਤਵਾਰ ਦੇ ਦਿਨ ਦੇਸ਼ਾਂ ਵਿਦੇਸ਼ਾਂ ਵਿਚੋਂ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਪਿੰਡ ਮੂਸਾ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਦੁੱਖ ਸਾਂਝਾ ਕਰਦੇ ਨੇ ਅਤੇ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ਼ ਦੀ ਮੰਗ ਕਰਦੇ ਨੇ। ਅੱਜ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ। ਅਸੀਂ ਬਹੁਤ ਵਾਰ ਗੈਂਗਸਟਰਾਂ ਖਿਲਾਫ਼ ਵੀ ਆਵਾਜ਼ ਉਠਾਈ ਹੈ ਪਰ ਇਨਸਾਫ ਕਿੱਥੇ ਹੈ? ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਵੀ ਸ਼ਰੇਆਮ ਗੈਂਗਸਟਰ ਤਰੀਕਾਂ 'ਤੇ ਜਾਣ ਸਮੇਂ ਕਾਲੀਆਂ ਐਨਕਾਂ ਲਾ ਕੇ ਪੇਸ਼ ਹੁੰਦੇ ਹਨ,ਨਵੇਂ ਨਵੇਂ ਬ੍ਰਾਂਡ ਦੀਆਂ ਟੀਸ਼ਰਟਾਂ ਪਾਉਂਦੇ ਹਨ। ਕਰੋੜਾਂ ਰੁਪਏ ਦੀ ਹੈਰੋਇਨ ਦੇ ਮਾਮਲੇ ਵਿੱਚ ਪੇਸ਼ੀ ਭੁਗਤਣ ਗਏ ਲਾਰੈਂਸ ਬਿਸ਼ਨੋਈ ਦੀ ਵੀਡੀਓ ਵਿੱਚ ਉਸ ਨੂੰ ਇੰਝ ਜਾਂਦਾ ਵੇਖ ਕੇ ਸਾਡਾ ਕਲੇਜਾ ਮੂੰਹ ਨੂੰ ਆਉਂਦਾ ਹੈ। ਸਾਡਾ ਦਿਲ ਦੁਖੜਾ ਹੈ। ਲੋਕਾਂ ਨੇ ਵੀ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਕਾਲੀਆਂ ਐਨਕਾਂ ਲਗਾ ਕੇ ਅਦਾਲਤਾਂ ਦੇ ਵਿੱਚ ਪੇਸ਼ ਹੁੰਦਾ ਹੈ ਉਨ੍ਹਾਂ ਕਿਹਾ ਕਿ ਅਜਿਹਾ ਕਿਉਂ? ਕਿਉਂਕਿ ਇਹ ਸਭ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਹੋ ਰਿਹਾ ਹੈ।
- Murder in Amritsar: ਦੇਰ ਰਾਤ ਜੰਡਿਆਲਾ ਗੁਰੂ 'ਚ ਚੱਲੀਆਂ ਗੋਲੀਆਂ, ਦੁਕਾਨ 'ਚ ਦਾਖ਼ਲ ਹੋ ਕੀਤਾ ਕਤਲ
- Des Raj Kali Passed Away : ਪੰਜਾਬੀ ਸਾਹਿਤ ਜਗਤ ਨੂੰ ਵੱਡਾ ਝਟਕਾ, ਨਹੀਂ ਰਹੇ ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਦੇਸ ਰਾਜ ਕਾਲੀ
- Akali BJP alliance: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਗਠਜੋੜ ਨਾ ਕਰਨ ਦੇ ਕੀਤੇ ਐਲਾਨ ਨਾਲ ਪੰਜਾਬ ਦੀ ਸਿਆਸਤ ਗਰਮਾਈ
92 ਵਿਧਾਇਕਾਂ ਚੋਂ ਸਿਰਫ਼ ਇੱਕ ਵਿਧਾਇਕ ਕਰਦਾ ਹੈ ਸਹੀ ਗੱਲ:ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਾਨੂੰ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਰਹੀ ਅਸੀਂ ਹਰ ਰਾਹ ਜਾ ਕੇ ਵੇਖ ਲਿਆ ਕੀਤੇ ਵੀ ਕੁਝ ਨਹੀਂ ਮਿਲਦਾ। ਹੁਣ ਬੱਸ ਇੱਕ ਹੀ ਉਮੀਦ ਹੈ ਅਦਾਲਤ ਅਤੇ ਬਸ ਕਾਨੂੰਨ ਹੀ ਇਨਸਾਫ ਦੇ ਸਕਦਾ ਹੈ। ਪਰ ਕਾਨੂੰਨ ਦੇ ਹੱਥ ਵੀ ਸਰਕਾਰਾਂ ਨੇ ਬੰਨੇ ਹੋਏ ਹਨ। ਬਲਕੌਰ ਸਿੰਘ ਨੇ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਮੇਰਾ ਪੁੱਤ ਕੋਈ ਹਥਿਆਰਾਂ 'ਤੇ ਗੀਤ ਗਾਉਂਦਾ ਸੀ ਤਾਂ ਉਸ ਉੱਤੇ ਤੁਰੰਤ ਮਾਮਲਾ ਦਰਜ ਕਰ ਦਿੱਤਾ ਜਾਂਦਾ ਸੀ, ਪਰ ਅੱਜ ਕੁਝ ਕਲਾਕਾਰ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਦੇ ਲਈ ਹਥਿਆਰਾਂ ਵਾਲੇ ਗੀਤ ਗਾ ਰਹੇ ਹਨ। ਫਿਰ ਇੰਨਾਂ 'ਤੇ ਕਾਰਵਾਈ ਕਿਉਂ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਆਈ ਜੀ ਅਤੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪੰਜਾਬ ਦੇ 92 ਵਿਧਾਇਕਾਂ ਵਿੱਚੋਂ ਇੱਕ ਹੀ ਸਹੀ ਗੱਲ ਕਰਦਾ ਹੈ ਜੋ ਸਾਬਕਾ ਪੁਲਿਸ ਮੁੱਖੀ ਹੈ, ਜਿਸ ਨੇ ਇੱਕ ਗੈਂਗਸਟਰ ਦੀ ਪਾਰਟੀ ਵਿੱਚ ਗਏ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਵੀ ਆਵਾਜ਼ ਉਠਾਈ ਹੈ। ਪਰ ਉਸ ਨੂੰ ਵੀ ਸਾਈਡ ਲਾਈਨ ਕੀਤਾ ਹੋਇਆ ਹੈ। ਇਹ ਦੋਹਰਾ ਕਾਨੂੰਨ ਸਾਡੇ ਵਾਸਤੇ ਹੀ ਕਿਉਂ ?