ਮਾਨਸਾ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਪਿੰਡ ਮੂਸਾ ਦੇ ਸਰਕਾਰੀ ਸਕੂਲ ਵਿੱਚ ਸਟਾਫ ਦੀ ਵੱਡੀ ਕਮੀ ਹੋਣ ਦੇ ਚਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਚੰਡੀਗੜ੍ਹ ਵਿਖੇ ਮਿਲ ਕੇ ਮੰਗ ਪੱਤਰ ਦਿੱਤਾ ਹੈ ਅਤੇ ਤੁਰੰਤ ਇਨ੍ਹਾਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਮੰਗ ਕੀਤੀ ਹੈ।
ਸਕੂਲ ਵਿੱਚ ਖਾਲੀ ਪਈਆਂ 9 ਅਸਾਮੀਆਂ: ਮਿਲੀ ਜਾਣਕਾਰੀ ਮੁਤਾਬਿਕ ਮੂਸਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਸਮੇਤ 9 ਪੋਸਟਾਂ ਖਾਲੀ ਹਨ ਜਿਨ੍ਹਾਂ ਵਿਚ ਪ੍ਰਿੰਸੀਪਲ, ਲੈਕਚਰਾਰ ਇੰਗਲਿਸ਼, ਲੈਕਚਰਾਰ ਹਿਸਟਰੀ, ਲੈਕਚਰਾਰ ਪੋਲ ਸਾਇੰਸ, ਲੈਕਚਰਾਰ ਪੰਜਾਬੀ, ਡੀ ਪੀ ਮਾਸਟਰ, ਲਾਇਬਰੇਰੀਅਨ, ਲਾਇਬਰੇਰੀ ਰਿਸਟਰੋਡ, ਮਾਲੀ ਕਮ ਚੌਕੀਦਾਰ ਖਾਲੀ ਹਨ।