ਮਾਨਸਾ:ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਤੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਇੱਕ ਗੱਲ ਆਖੀ ਗਈ ਸੀ ਕਿ ਮੈਂ ਸਿੱਧੂ ਮੂਸੇਵਾਲਾ ਨੂੰ ਉਸ ਦੇ ਗੀਤਾਂ ਰਾਹੀ ਕੁੱਝ ਸਮੇਂ ਤਾਂ ਜ਼ਿੰਦਾ ਰੱਖਾਗਾਂ। ਪਰ ਸਿੱਧੂ ਮੂਸੇਵਾਲਾ ਦੇ ਲਗਾਤਾਰ ਲੀਕ ਹੋ ਰਹੇ ਗੀਤਾਂ ਦਾ ਸਿੱਧੂ ਦੇ ਪਰਿਵਾਰ ਵੱਲੋਂ ਬਹੁਤ ਦੁੱਖ ਜ਼ਾਹਿਰ ਕੀਤਾ ਜਾ ਰਿਹਾ ਹੈ। ਮਾਨਸਾ ਵਿੱਚ ਅੱਜ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਚੰਦ ਪੈਸਿਆਂ ਦੀ ਖਾਤਿਰ ਲੋਕ ਸਿੱਧੂ ਮੂਸੇਵਾਲਾ ਦੇ ਗੀਤ ਲੀਕ ਕਰਨ ਵਿੱਚ (people are leaking Moosewala songs for money) ਲੱਗੇ ਹੋਏ ਹਨ। ਪੈਸਾ ਕਿਸੇ ਦੇ ਨਾਲ ਜਾਣ ਵਾਲਾ ਨਹੀਂ ਹੈ, ਸਿੱਧੂ ਮੂਸੇਵਾਲਾ ਕਿਹੜਾ ਨਾਲ ਲੈ ਗਿਆ।
ਇਸ ਦੌਰਾਨ ਹੀ ਗੱਲਬਾਤ ਕਰਦਿਆ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਾਡਾ ਤੁਹਾਡੇ ਕਦਮਾ ਵਿੱਚ ਸਾਡਾ ਸਿਰ ਝੁਕਦਾ ਹੈ। ਜਿਨ੍ਹਾਂ ਨੇ ਸਾਡੇ ਹੌਸਲੇ ਨੁੰ ਬੁਲੰਦ ਰੱਖਿਆ, ਪਰ ਸਾਡਾ ਭੱਠਾ ਸ਼ੋਸਲ ਮੀਡੀਆ ਨੇ ਬਿਠਾਇਆ ਹੈ। ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ। ਜੇਕਰ ਪੰਨੂੰ ਇਨ੍ਹਾਂ ਸਮਝਦਾਰ ਸੀ, ਇੰਨ੍ਹੀ ਦੁਨੀਆਂ ਨੂੰ ਉਸ ਉੱਤੇ ਮਾਣ ਕਰਦੀ ਸੀ। ਪਰ ਪੰਨੂੰ ਨੇ ਮੂਸੇਵਾਲਾ ਦੀ ਸੁਰੱਖਿਆ ਜਨਤਕ ਕਰਕੇ ਮੌਤ ਦੇ ਘਾਟ ਉੱਤਾਰਿਆ ਹੈ। ਮਾਤਾ ਚਰਨ ਕੌਰ ਨੇ ਕਿਹਾ ਅਸੀਂ ਜਿਨ੍ਹਾਂ ਚਿਰ ਜਿਉਂਦੇ ਰਹਾਂਗੇ ਲਾਹਨਤਾਂ ਪਾਉਂਦੇ ਰਹਾਂਗੇ।