ਪੰਜਾਬ

punjab

ETV Bharat / state

ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ - Moosewala Funeral Live Update

sidhu
sidhu

By

Published : May 31, 2022, 8:13 AM IST

Updated : May 31, 2022, 3:09 PM IST

15:03 May 31

ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇ ਵਾਲਾ ਦਾ ਅੰਤਿਮ ਸਸਕਾਰ

ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇ ਵਾਲਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਵਾਲਾ ਜ਼ਿਲ੍ਹਾ ਮਾਨਸਾ ਵਿਖੇ ਕੀਤਾ ਗਿਆ। ਉਨ੍ਹਾਂ ਦੀ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

14:35 May 31

ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ

ਮਾਨਸਾ ਵਿੱਚ ਗਾਇਕ ਸਿੱਧੂ ਮੂਸੇ ਵਾਲਾ ਦੇ ਅੰਤਿਮ ਸੰਸਕਾਰ ਵਿੱਚ ਭਾਰੀ ਭੀੜ ਸ਼ਾਮਲ ਹੋਈ।

13:47 May 31

ਅੰਤਿਮ ਸਫਰ ’ਤੇ ਸਿੱਧੂ ਮੂਸੇਵਾਲਾ

  • ਅੰਤਿਮ ਸਫਰ ’ਤੇ ਸਿੱਧੂ ਮੂਸੇਵਾਲਾ
  • ਪਿੰਡ ਮੂਸਾ ’ਚ ਹਰ ਅੱਖ ਨਮ
  • ਮਾਂ ਨੇ ਕੀਤਾ ਜੂੜਾ ਅਤੇ ਪਿਤਾ ਨੇ ਬੰਨ੍ਹੀ ਦਸਤਾਰ
  • ਥੋੜੀ ਦੇਰ ’ਚ ਮੂਸੇਵਾਲਾ ਦਾ ਅੰਤਿਮ ਸਸਕਾਰ

13:41 May 31

ਥੋੜੀ ਦੇਰ ’ਚ ਮੂਸੇਵਾਲੇ ਦਾ ਅੰਤਿਮ ਸਸਕਾਰ

  • ਖੇਤ ਚ ਕੀਤਾ ਜਾਵੇਗਾ ਅੰਤਿਮ ਸਸਕਾਰ
  • ਪਿੰਡ ਮੂਸਾ ’ਚ ਸੋਗ ਦੀ ਲਹਿਰ
  • ਆਖਰੀ ਦਰਸ਼ਨ ਲਈ ਉਮੜੀਆ ਹਜੂਮ

11:55 May 31

ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤਾ ਗਿਆ- ਆਈਜੀ

  • ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤਾ ਗਿਆ- ਆਈਜੀ
  • ਆਈਜੀ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ
  • 5911 ’ਤੇ ਹੋਵੇਗਾ ਮੂਸੇਵਾਲਾ ਦਾ ਅੰਤਿਮ ਸਫ਼ਰ
  • ਮੂਸੇਵਾਲਾ ਦਾ ਖੇਤ ’ਚ ਕੀਤਾ ਜਾਵੇਗਾ ਅੰਤਿਮ ਸਸਕਾਰ

11:25 May 31

5911 ’ਤੇ ਹੋਵੇਗਾ ਮੂਸੇਵਾਲਾ ਦਾ ਅੰਤਿਮ ਸਫ਼ਰ

  • 5911 ’ਤੇ ਹੋਵੇਗਾ ਮੂਸੇਵਾਲਾ ਦਾ ਅੰਤਿਮ ਸਫ਼ਰ
  • ਮੂਸੇਵਾਲਾ ਦਾ ਖੇਤ ’ਚ ਕੀਤਾ ਜਾਵੇਗਾ ਅੰਤਿਮ ਸਸਕਾਰ
  • ਕਈ ਕਾਂਗਰਸੀ ਆਗੂ ਮੌਕੇ ’ਤੇ ਮੌਜੂਦ
  • ਮੂਸੇਵਾਲਾ ਦੇ ਮਾਪਿਆਂ ਦਾ ਰੋ-ਰੋ ਬੂਰਾ ਹਾਲ

11:20 May 31

'ਸਿੱਧੂ ਦੁਨੀਆ ਵਿੱਚੋਂ ਚਲਾ ਗਿਆ ਪਰ ਦਿਲਾਂ ਵਿੱਚ ਹਮੇਸਾਂ ਰਹੇਗਾ'

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਕਿਹਾ ਕਿ ਸਿੱਧੂ ਦੁਨੀਆ ਵਿੱਚੋਂ ਚਲਾ ਗਿਆ ਪਰ ਦਿਲਾਂ ਵਿੱਚ ਹਮੇਸਾਂ ਰਹੇਗਾ।

11:10 May 31

ਸ਼ਮਸ਼ਾਨ ਘਾਟ ’ਚ ਨਹੀਂ ਹੋਵੇਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ

  • ਸ਼ਮਸ਼ਾਨ ਘਾਟ ’ਚ ਨਹੀਂ ਹੋਵੇਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ
  • ਪਰਿਵਾਰਿਕ ਮੈਂਬਰਾਂ ਵੱਲੋਂ ਨਿੱਜੀ ਜ਼ਮੀਨ ’ਤੇ ਅੰਤਿਮ ਸਸਕਾਰ ਕਰਨ ਦਾ ਐਲਾਨ

10:43 May 31

ਸਿੱਧੂ ਮੂਸੇਵਾਲਾ ਦੀ ਰਿਹਾਇਸ਼ ਵਿਖੇ ਸਮਰਥਕਾਂ ਦੀ ਭੀੜ

  • ਮੂਸੇਵਾਲਾ ਦੇ ਰਿਹਾਇਸ਼ ਵਿਖੇ ਸਮਰਥਕਾਂ ਦੀ ਭੀੜ
  • ਸਾਬਕਾ ਜੇਲ੍ਹ ਮੰਤਰੀ ਰੰਧਾਵਾ ਅਤੇ ਕੁਲਬੀਰ ਜ਼ੀਰਾ ਵੀ ਪਹੁੰਚੇ

09:24 May 31

ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸੀ 7 ਗੋਲੀਆਂ

  • ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸੀ 7 ਗੋਲੀਆਂ
  • ਪੋਸਟਮਾਰਟਮ ਰਿਪੋਰਟ ’ਚ ਹੋਇਆ ਸੀ ਖੁਲਾਸਾ
  • 6 ਗੋਲੀਆਂ ਹੋਈਆਂ ਸੀ ਸਰੀਰ ਤੋਂ ਆਰ-ਪਾਰ
  • ਇੱਕ ਗੋਲੀ ਡਾਕਟਰਾਂ ਨੇ ਸਰੀਰ ਚੋਂ ਕੱਢੀ

08:43 May 31

ਵੱਡੀ ਗਿਣਤੀ 'ਚ ਪ੍ਰਸ਼ੰਸਕ ਮੌਕੇ 'ਤੇ ਮੌਜੂਦ

  • ਜੱਦੀ ਪਿੰਡ ਪਹੁੰਚੀ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ
  • ਵੱਡੀ ਗਿਣਤੀ 'ਚ ਪ੍ਰਸ਼ੰਸਕ ਮੌਕੇ 'ਤੇ ਮੌਜੂਦ

08:27 May 31

ਕੁਝ ਦੇਰ 'ਚ ਜੱਦੀ ਘਰ ਪਹੁੰਚੇਗੀ ਮ੍ਰਿਤਕ ਦੇਹ

  • ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਲੈਕੇ ਪਰਿਵਾਰ ਰਵਾਨਾ
  • ਕੁਝ ਦੇਰ 'ਚ ਜੱਦੀ ਘਰ ਪਹੁੰਚੇਗੀ ਮ੍ਰਿਤਕ ਦੇਹ
  • ਮ੍ਰਿਤਕ ਦੇਹ ਦੇ ਨਾਲ ਪੁਲਿਸ ਦਸਤਾ ਵੀ ਮੌਜੂਦ

08:09 May 31

ਮਾਨਸਾ ਹਸਪਤਾਲ ਤੋਂ ਪਿਤਾ ਲੈਣ ਆਏ ਮ੍ਰਿਤਕ ਸ਼ਰੀਰ

  • ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਲੈਣ ਪਹੁੰਚਿਆ ਪਰਿਵਾਰ
  • ਮਾਨਸਾ ਹਸਪਤਾਲ ਤੋਂ ਪਿਤਾ ਲੈਣ ਆਏ ਮ੍ਰਿਤਕ ਸ਼ਰੀਰ
  • ਜੱਦੀ ਘਰ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਦੇਹ
  • ਦੁਪਹਿਰ 12 ਵਜੇ ਕੀਤਾ ਜਾਵੇਗਾ ਅੰਤਿਮ ਸਸਕਾਰ
Last Updated : May 31, 2022, 3:09 PM IST

ABOUT THE AUTHOR

...view details