ਮਾਨਸਾ:ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਬੇਵਕਤੀ ਮੌਤ ਤੋਂ ਬਾਅਦ ਉਹਨਾਂ ਨੂੰ ਚਾਹੁਣ ਵਾਲੇ ਲੋਕ ਹਰ ਰੋਜ਼ ਬੜੀ ਭਾਰੀ ਗਿਣਤੀ ਵਿੱਚ ਸਿੱਧੂ ਮੂਸੇ ਵਾਲਾ Sidhu Moosewala ਦੇ ਘਰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚ ਰਹੇ ਹਨ। ਜਿੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ Sidhu Moosewala father Balkaur Singh ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੇ ਵੀ ਬੌਖਲਾਹਟ ਵਿਚ ਨਹੀਂ ਆਉਣਾ ਅਤੇ ਆਪਾਂ ਵਧੀਆ ਤਰੀਕੇ ਨਾਲ ਲੜਾਈ Sidhu Moosewala fight for justice will continue ਲੜਾਂਗੇ ਅਤੇ ਜਿੱਥੇ ਵੀ ਜਾਣਾ ਪਿਆ, ਉਥੇ ਤੱਕ ਪਹੁੰਚਾਂਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਿੱਧੂ Sidhu Moosewala ਦਾ ਸੁਪਨਾ ਸੀ ਕਿ ਪਿੰਡ ਮੂਸੇ ਵਿੱਚ ਇੱਕ ਆਧੁਨਿਕ ਸਹੂਲਤਾਂ ਵਾਲਾ hospital with modern facilities in village Moosa ਹਸਪਤਾਲ ਬਣਾਇਆ ਜਾਵੇ, ਜਿੱਥੇ ਹਰ ਬਿਮਾਰੀ ਦਾ ਆਸਾਨੀ ਨਾਲ ਇਲਾਜ ਹੋ ਸਕੇ, ਪਰ ਉਹ ਸੁਪਨਾ ਪੂਰਾ ਨਹੀਂ ਹੋ ਸਕਿਆ।
ਇਸ ਦੌਰਾਨ ਹੀ ਬਲਕੌਰ ਸਿੰਘ Sidhu Moosewala father Balkaur Singh ਨੇ ਬੋਲਦਿਆ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਉੱਤੇ ਮਾੜਾ ਸਮਾਂ ਚੱਲਦੇ ਨੂੰ 4-5 ਮਹੀਨੇ ਹੋ ਗਏ ਹਨ ਅਤੇ ਪਿਛਲੇ ਦਿਨੀਂ ਕੱਢੇ ਗਏ ਕੈਂਡਲ ਮਾਰਚ ਲਈ ਮੈਂ ਆਪਣੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਸਭ ਨੇ ਸਾਡਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲੜਾਈ ਕਾਫੀ ਲੰਬੀ ਜਾਵੇਗੀ, ਕਿਉਂਕਿ ਬਾਹਰੀ ਸੂਬਿਆਂ ਤੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਹੈ, ਇਸ ਲਈ ਜ਼ਿਆਦਾ ਸਮਾਂ ਲੱਗਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਆਪਾਂ ਵੀ ਜਾਬਤੇ ਵਿੱਚ ਰਹਿ ਕੇ ਇਸ ਦਾ ਇੰਤਜ਼ਾਰ ਕਰਾਂਗੇ ਅਤੇ ਇਨਸਾਫ਼ ਲੈ ਕੇ ਛੱਡਾਂਗੇ, ਜੋ ਕਿ ਸਾਡਾ ਅਧਿਕਾਰ ਵੀ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਨਾ ਮਿਲਣ ਵਾਲੀ ਗੱਲ ਤੁਸੀ ਦਿਮਾਗ ਵਿੱਚੋਂ ਕੱਢ ਦੇਵੋ ਕਿਉਂਕਿ ਇਹ ਕਤਲ ਇਕ ਸਾਧ ਬੰਦੇ ਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੁਰਮ ਦੀ ਵੀ ਇੱਕ ਹੱਦ ਹੁੰਦੀ ਹੈ, ਪਰ ਇਹਨਾਂ ਨੇ ਸਾਰੀਆਂ ਹੱਦਾਂ ਤੋੜ ਦਿੱਤੀਆਂ ਅਤੇ ਇਕ ਭਲੇਮਾਣਸ ਬੰਦੇ ਨੂੰ ਮਾਰ ਦਿੱਤਾ ਜਿਸਨੂੰ ਕੋਈ ਵੀ ਖੌਫ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਦੇ ਮਨ ਵਿੱਚ ਇਕ ਫ਼ੀਸਦੀ ਵੀ ਦੁਸ਼ਮਣੀ ਵਾਲਾ ਕੋਈ ਵਿਚਾਰ ਚੱਲਦਾ ਹੁੰਦਾ ਤਾਂ ਉਹ ਬਾਥਰੂਮ ਚੱਪਲਾਂ ਪਾ ਕੇ ਘਰੋਂ ਸ਼ਹਿਰ ਨਾਂ ਜਾਂਦਾ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮੇਰਾ ਇਸ ਦੁਨੀਆ ਉੱਤੇ ਕੋਈ ਵੀ ਦੁਸ਼ਮਣ ਨਹੀਂ ਹੈ।