ਮਾਨਸਾ: ਸਿੱਧੂ ਮੂਸੇ ਵਾਲਾ ਦੇ ਪਿਤਾ ਵੱਲੋਂ ਅੱਜ ਐਤਵਾਰ ਦੇ ਦਿਨ ਘਰ ਪਹੁੰਚੇ ਸਿੱਧੂ ਦੇ ਪ੍ਰਸੰਸਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਅਸੀਂ ਐਨਆਈਏ ਦੇ ਕੋਲ ਵੀ ਪਹੁੰਚ ਕਰਾਂਗੇ ਕਿਉਂਕਿ ਹੁਣ ਤੱਕ ਅਸੀਂ ਪੀਸ ਵੱਲ ਕੰਮ ਕੀਤਾ ਹੈ ਪਰ ਜਦੋਂ ਕਿਸੇ ਮਸਲੇ ਦਾ ਕੋਈ ਹੱਲ ਨਾ ਨਿਕਲੇ ਤਾਂ ਧਰਨੇ ਵੀ ਦੇਣੇ ਪੈਣਗੇ। Mansa latest news in Punjabi. Latest news of Sidhu Moosewal.
ਉਮੀਦ ਹੈ ਕਿ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇਗਾ:ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਅੱਜ ਸਿੱਧੂ ਦੇ ਪ੍ਰਸੰਸਕਾਂ ਨਾਲ ਗੱਲਬਾਤ ਕਰਦਿਆਂ ਕਿ 6 ਮਹੀਨੇ ਹੋ ਗਏ ਹਨ ਸਿੱਧੂ ਨੂੰ ਸਾਡੇ ਵਿੱਚੋਂ ਗਏ ਨੂੰ ਅਸੀਂ ਉਦੋਂ ਦੇ ਹੀ ਪੂਰੀ ਜੱਦੋ-ਜਹਿਦ ਵਿੱਚ ਲੱਗੇ ਹੋਏ ਹਾਂ, ਪਰ ਜੋ ਪੰਜਾਬ ਸਰਕਾਰ ਨੇ ਜੋ ਅਫਸਰਾਂ ਦੇ ਇੱਧਰ-ਉੱਧਰ ਦਬਾਦਲੇ ਕੀਤੇ ਹਨ, ਉਸ ਤੋਂ ਉਮੀਦ ਹੈ ਕਿ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇਗਾ।
NIA ਦੇ ਕੋਲ ਵੀ ਕਰਾਂਗੇ ਪਹੁੰਚ:ਉਨ੍ਹਾਂ ਕਿਹਾ ਕੇ ਡੀਜੀਪੀ ਨਾਲ ਮਿਲ ਕੇ ਗੱਲਬਾਤ ਕਰਾਂਗੇ ਅਤੇ NIA ਦੇ ਕੋਲ ਵੀ ਪਹੁੰਚ ਕਰਾਂਗੇ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਬੇਸ਼ੱਕ ਧਰਨੇ ਦੇਣਾ ਚੰਗੀ ਗੱਲ ਨਹੀਂ ਲੱਗਦੀ ਪਰ ਜਦੋਂ ਕਿਸੇ ਮਸਲੇ ਦਾ ਕੋਈ ਹੱਲ ਨਾ ਨਿਕਲੇ ਤਾਂ ਧਰਨੇ ਵੀ ਦੇਣੇ ਪੈਂਦੇ ਹਨ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੇ ਕਈ ਮਰ ਜਾਂਦਾ ਕਿਸੇ ਦੇ ਭੋਗ ਪੈਣ ਤੋਂ ਬਾਅਦ ਕਿਸੇ ਦੇ ਕੋਈ ਆ ਕੇ ਨਹੀਂ ਖੜਦਾ, ਪਰ ਤੁਹਾਡਾ ਸਾਰੇ ਲੋਕਾਂ ਦਾ ਪਿਆਰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਸਿੱਧੂ ਮੇਰਾ ਪੁੱਤ ਨਹੀਂ ਉਹ ਤੁਹਾਡੇ ਸਾਰਿਆਂ ਦਾ ਪੁੱਤ ਹੈ।