ਮਾਨਸਾ: 9 ਅਕਤੂਬਰ ਦਿਨ ਐਤਵਾਰ ਨੂੰ ਮੂਸੇ ਪਿੰਡ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਕੰਮ ਹੀ ਨਹੀਂ ਕਰਨਾ ਜਿਸ ਲਈ ਸਾਨੂੰ ਨੀਵੀਂ ਪਾ ਕੇ ਜਵਾਬ ਦੇਣਾ ਪਵੇ। ਇਸ ਤੋਂ ਅੱਗੇ ਉਨ੍ਹਾਂ ਨੇ ਜੈਨੀ ਜੌਹਲ ਦੇ ਬੈਨ ਕੀਤੇ ਗੀਤ ਬਾਰੇ ਕਿਹਾ ਕਿ ਜੋ ਪੰਜਾਬੀ ਗਾਇਕਾ ਜੋਨੀ ਜੌਹਲ ਨੇ ਆਪਣੇ ਗੀਤ ਵਿੱਚ ਕੀ ਮਾੜਾ ਗਾਇਆ ਹੈ।Threats to those seeking justice.
ਉਨ੍ਹਾਂ ਕਿਹਾ ਕਿ ਜੈਨੀ ਨੇ ਆਪਣੇ ਗਾਣੇ ਵਿੱਚ ਸੱਚਾਈ ਬਿਆਨ ਕੀਤੀ ਹੈ ਅਤੇ ਇਨਸਾਫ ਮੰਗਿਆ ਹੈ, ਜਿਸ ਗੀਤ ਨੂੰ ਸਭ ਨੇ ਪਸੰਦ ਕੀਤਾ। ਉਸ ਵੱਲੋਂ ਇਹ ਗੀਤ ਗਾਉਣ 'ਤੇ ਮਾਮਲਾ ਦਰਜ ਕਰਨ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਬੱਚੀ ਨੂੰ ਕੋਈ ਆਂਚ ਵੀ ਆਈ ਤਾਂ ਇਸ ਦੇ ਲਈ ਅਸੀਂ ਜ਼ਿੰਮੇਵਾਰ ਹੋਵਾਂਗੇ।
ਚਰਨ ਕੌਰ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਸਭ ਨੂੰ ਸੱਚ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੈਨੀ ਜੌਹਲ ਨੇ ਮੈਨੂੰ ਦੱਸਿਆ ਕਿ ਮੈਨੂੰ ਬਾਰ-ਬਾਰ ਫੋਨ ਆ ਰਹੇ ਹਨ ਕਿ ਤੇਰੇ ਨਾਲ ਅਸੀਂ ਇਹ ਕਰਾਂਗੇ, ਉਹ ਕਰਾਂਗੇ। ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਦੱਸੋ ਕਿ ਇਹ ਗੱਲ ਸਹੀ ਹੈ ਜਾ ਗਲਤ।