ਚੰਡੀਗੜ੍ਹ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵਿਦੇਸ਼ ਜਾ ਰਹੇ ਹਨ। ਮੀਡੀਆ ਰਿਪੋਰਟਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ। ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ 10 ਦਿਨਾਂ ਦੇ ਲਈ ਵਿਦੇਸ਼ ਜਾ ਰਹੇ ਹਨ।
ਮੂਸੇਵਾਲਾ 10 ਦਿਨਾਂ ਲਈ ਗਏ ਵਿਦੇਸ਼: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵੇ ਅੱਜ ਵਿਦੇਸ਼ ਲਈ ਰਵਾਨਾ ਹੋ ਗਏ ਹਨ। ਹਾਲਾਂਕਿ ਅਜੇ ਇਹ ਸਾਫ ਨਹੀਂ ਕਿ ਉਹ ਕਿਸ ਵਿਦੇਸ਼ ਵਿੱਚ ਗਏ ਹਨ, ਪਰ ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਇਆ ਹੈ ਕਿ ਦੋਵੇ 10 ਦਿਨਾਂ ਦੇ ਲਈ ਵਿਦੇਸ਼ ਜਾ ਰਹੇ ਹਨ।
ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਧਮਕੀ:ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ। ਦੱਸ ਦਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਧਮਕੀ ਦਿੱਤੀ ਗਈ ਹੈ। ਇਸ ਵਾਰ ਗੈਂਗਸਟਰਾਂ ਨੇ ਧਮਕੀ ਫੇਸਬੁੱਕ ਪੋਸਟ ਰਾਹੀਂ ਨਹੀਂ ਸਗੋਂ ਮੇਲ ਰਾਹੀਂ ਦਿੱਤੀ ਹੈ। ਗੈਂਗਸਟਰਾਂ ਨੇ ਮੇਲ ਵਿੱਚ ਲਿਖਿਆ ਕਿ 'ਜੇਕਰ ਬੁੱਢਾ ਨਾ ਸੁਧਰਿਆ ਤਾਂ ਤੇਰੀ ਹਾਲਤ ਤੇਰੇ ਪੁੱਤਰ ਨਾਲੋਂ ਵੀ ਮਾੜੀ ਹੋਵੇਗੀ'। ਮੇਲ ਵਿੱਚ ਅੱਗੇ ਲਿਖਿਆ ਕਿ 'ਤੁਹਾਡੇ ਕਾਰਨ ਹੀ ਮਨੂੰ ਅਤੇ ਜਗਰੂਪ ਰੂਪਾ ਦਾ ਐਨਕਾਊਂਟਰ ਹੋਇਆ ਹੈ, ਤੁਹਾਡੀ ਵਾਰ-ਵਾਰ ਸ਼ਿਕਾਇਤ ਕਰਨ ਕਾਰਨ ਇਹ ਸਭ ਹੋਇਆ ਹੈ।
ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ:ਜ਼ਿਕਰ-ਏ-ਖਾਸ ਹੈ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ, ਜੋ ਹਮਲੇ 'ਚ ਜ਼ਖਮੀ ਹੋ ਗਏ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜੋ:ਭਾਰਤ ਭੂਸ਼ਨ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਪਨਸਪ ਅਧਿਕਾਰੀਆਂ ਦੀ ਚੈਟ ਨੂੰ ਲੈਕੇ ਉੱਠ ਰਹੇ ਸਵਾਲ