ਚੰਡੀਗੜ੍ਹ:ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ SYL 'ਤੇ ਪਾਬੰਦੀ ਲਾ ਦਿੱਤੀ ਹੈ। ਯੂਟਿਊਬ ਨੇ ਇਸ ਗੀਤ ਨੂੰ ਆਪਣੇ ਚੈਨਲ ਤੋਂ ਹਟਾ ਦਿੱਤਾ ਹੈ। ਜਾਰੀ ਹੋਣ ਤੋਂ ਕੁਝ ਹੀ ਮਿੰਟਾਂ ਮੂਸੇਵਾਲਾ ਦੇ ਇਸ ਗੀਤ ਦੇ ਮਿਲਿਅਨਜ਼ ਵਿਊਜ਼ ਹੋ ਗਏ ਸਨ।
ਸਿੱਧੂ ਮੂਸੇਵਾਲਾ ਦਾ SYL ਗੀਤ ਯੂ ਟਿਊਬ ਤੋਂ ਹਟਾਇਆ ਗਿਆ
ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਚੁੱਕਾ ਸੀ। ਦੱਸ ਦਈਏ ਕਿ ਇਹ ਗੀਤ 23 ਜੂਨ ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਸਤਲੁਜ ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ 'ਤੇ ਅਧਾਰਤ ਹੈ। ਗੀਤ ਦੇ ਸਪੱਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂਸੱਤਾ ਨਹੀਂ ਮਿਲਦੀ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪਾਣੀ ਛੱਡੋ, ਪਾਣੀ ਦਾ ਇੱਕ ਵੀ ਤੁਪਕਾ ਨਹੀਂ ਦਿੰਦੇ। ਗੀਤਾਂ ਵਿੱਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜਿਕਰ ਹੈ। ਇਸ ਦੇ ਨਾਲ ਹੀ, ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ।
ਗੀਤ ਦਾ ਕੀ ਹੈ ਮੁੱਦਾ:ਦੱਸਿਆ ਜਾ ਰਿਹਾ ਹੈ ਕਿ ਗੀਤ ਦੇ ਕਈ ਬੋਲ ਪਹਿਲਾਂ ਦੀ ਲੀਕ ਹੋ ਗਏ ਸਨ, ਤੁਹਾਨੂੰ ਦੱਸ ਦਈਏ ਕਿ ਗਾਇਕ ਦੇ ਗੀਤ ਐੱਸਵਾਈਐੱਲ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੁੜਿਆ ਹੋਇਆ ਮੁੱਦਾ ਹੈ। ਦੱਸਿਆ ਜਾ ਰਿਹਾ ਹੈ ਕਿ ਗੀਤ ਵਿੱਚ ਗਾਇਕ ਮੂਸੇਵਾਲਾ ਨੇ 1990 ਦਹਾਕੇ ਦੀ ਚਰਚਿਤ ਸਖ਼ਸ਼ੀਅਤ ਬਲਵਿੰਦਰ ਜਟਾਣਾ ਦਾ ਜਿਕਰ ਕੀਤਾ ਹੈ। ਗੀਤ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ਼ ਕੀਤੀ ਗਈ ਹੈ, ਕਿਹਾ ਜਾ ਰਿਹਾ ਹੈ ਕਿ ਗੀਤ ਵਿੱਚ ਬੰਦੀ ਸਿੰਘਾਂ ਦੀ ਗੱਲ ਵੀ ਕੀਤੀ ਗਈ ਹੈ ਅਤੇ ਸਿਆਸਤ ਉਤੇ ਕਰਾਰੀ ਸੱਟ ਮਾਰੀ ਗਈ ਹੈ। ਉਥੇ ਹੀ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਗੀਤ ਵਿੱਚ ਜਰਨਲ ਅਡਵਾਇਰ ਦੀ ਗੱਲ ਵੀ ਕੀਤੀ ਗਈ ਹੈ।
ਐਸਵਾਈਐਲ ਨਹਿਰ: ਪੰਜਾਬ ਅਤੇ ਹਰਿਆਣਾ ਵਿੱਚ ਐਸਵਾਈਐਲ ਨਹਿਰ ਦੀ ਕੁੱਲ ਲੰਬਾਈ 212 ਕਿਲੋਮੀਟਰ ਹੈ। ਇਸ ਵਿੱਚੋਂ 91 ਕਿਲੋਮੀਟਰ ਨਹਿਰ ਹਰਿਆਣਾ ਵਿੱਚ ਅਤੇ 121 ਕਿਲੋਮੀਟਰ ਪੰਜਾਬ ਵਿੱਚ ਹੈ। ਪੰਜਾਬ ਵਿੱਚ ਇਹ ਨਹਿਰ ਨੰਗਲ ਡੈਮ (ਜ਼ਿਲ੍ਹਾ ਰੋਪੜ) ਤੋਂ ਸ਼ੁਰੂ ਹੁੰਦੀ ਹੈ ਅਤੇ ਇੱਥੇ ਇਸ ਦਾ ਨਾਂ ਆਨੰਦਪੁਰ ਹਾਈਡਲ ਚੈਨਲ ਹੈ। ਇਸ ਨਾਲੇ ਦਾ ਪਾਣੀ ਕੀਰਤਪੁਰ ਸਾਹਿਬ ਤੱਕ ਜਾਂਦਾ ਹੈ ਅਤੇ ਉਥੋਂ ਸਤਲੁਜ ਵੱਲ ਜਾਂਦਾ ਹੈ। ਬਾਅਦ ਵਿੱਚ ਕੀਰਤਪੁਰ ਸਾਹਿਬ ਤੋਂ ਇਹ ਨਹਿਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਮੋਹਾਲੀ ਤੋਂ ਹੁੰਦੀ ਹੋਈ ਪਟਿਆਲਾ ਦੇ ਪਿੰਡ ਕਪੂਰੀ ਤੱਕ ਜਾਂਦੀ ਹੈ ਅਤੇ ਉਥੋਂ ਹਰਿਆਣਾ ਦੀ ਹੱਦ ਵਿੱਚ ਦਾਖਲ ਹੁੰਦੀ ਹੈ।
ਇਹ ਵੀ ਪੜ੍ਹੋ:ਸੰਗਰੂਰ ਦਾ ਨਵਾਂ 'ਮਾਨ', ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਮਾਨ