ਮਾਨਸਾ: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੇ ਹਾਲਾਂਕਿ ਆਪਣੇ ਵਿਵਾਦਿਤ ਗਾਣੇ 'ਜੱਟੀ ਜਿਉਣੇ ਮੌੜ ਵਰਗੀ' ਲਈ ਮਾਫ਼ੀ ਮੰਗ ਲਈ ਹੈ ਪਰ ਕਈ ਸਿੱਖ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸਿਆਸੀ ਆਗੂਆਂ ਵੱਲੋਂ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਮੂੂਸੇਵਾਲੇ ਦੇ ਇਸ ਵਿਵਾਦਿਤ ਗਾਣੇ ਨੂੰ ਲੈ ਕੇ ਗੈਂਗਸਟਰ ਤੋਂ ਸਮਾਜਸੇਵੀ ਬਣੇ ਲੱਖੇ ਸਿਧਾਣਾ ਨੇ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਲੱਖਾ ਆਪਣੇ ਸਮਰਥਕਾਂ ਸਣੇ ਸਿੱਧੂ ਦੇ ਪਿੰਡ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਸਿੱਖ ਜਥੇਬੰਦੀਆਂ ਦੇ ਸਮਰਥਕ ਵੀ ਸਨ। ਲੱਖਾ ਨੇ ਕਿਹਾ ਕਿ ਸਿੱਧੂ ਵੱਲੋਂ ਆਪਣੇ ਗੀਤ ਵਿੱਚ ਇੱਕ ਲੜਕੀ ਦੀ ਤੁਲਨਾ ਮਾਈ ਭਾਗੋ ਨਾਲ ਕਰਨਾ ਬੇਹੱਦ ਮੰਦਭਾਗਾ ਹੈ ਜਿਸ ਦਾ ਸਪੱਸ਼ਟੀਕਰਨ ਲੈਣ ਲਈ ਉਹ ਸਿੱਧੂ ਮੂਸੇਵਾਲੇ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਆਏ ਹਨ।