Mother Charan Kaur pain will go to any extent for her son's justice ਮਾਨਸਾ:ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਗਏ ਅੱਜ 8 ਮਹੀਨੇ ਦਾ ਸਮਾਂ ਬੀਤ ਗਿਆ ਹੈ। ਪਰ ਅਜੇ ਤਕ ਪਰਿਵਾਰ ਇਨਸਾਫ਼ ਦੀ ਗੁਹਾਰ ਲਾਉਂਦਾ ਸਰਕਾਰਾਂ ਤੋਂ ਅਪੀਲ ਕਰ ਰਿਹਾ ਹੈ। ਉਥੇ ਹੀ ਬੇਟੇ ਨੂੰ ਇਨਸਾਫ਼ ਨਾ ਮਿਲਿਆ ਤਾਂ ਹਰ ਹੱਦ ਗੁਜਰ ਜਾਵਾਗੇ: ਚਰਨ ਕੌਰਐਕਰ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕੀਤੇ 8 ਮਹੀਨੇ ਤੋ ਜਿਆਦਾ ਸਮਾਂ ਹੋ ਚੁੱਕਾ ਹੈ ਤੇ ਲਾਗਾਤਰ ਸਿੱਧੂ ਮੂਸੇਵਾਲਾ ਨੂੰ ਚਾਹਉਣ ਵਾਲੇ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਮੂਸੇ ਪਿੰਡ ਸਿੱਧੂ ਦੀ ਹਵੇਲੀ ਪਹੁੰਚਦੇ ਹਨ ਤੇ ਪਰਿਵਾਰ ਨੂੰ ਮਿਲਕੇ ਦੁੱਖ ਸਾਝਾ ਕਰਦੇ ਹਨ।
ਅੱਜ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਨੂੰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ 'ਤੇ ਕੁਮੈਟ ਕਰਨ ਵਾਲਿਆ ਤੇ ਬੋਲਦੇ ਹੋਏ ਕਿਹਾ ਕਿ ਉਹ ਆਪਣੇ ਬੇਟੇ ਦੇ ਇਨਸਾਫ਼ ਦੇ ਲਈ ਹਰ ਜਗ੍ਹਾ ਜਾ ਰਹੇ ਹਨ ਰਾਹੁਲ ਗਾਂਧੀ ਦੇ ਭਾਰਤ ਜੋੜੋ ਯਾਤਰਾ ਵਿੱਚ ਇਸ ਲਈ ਸ਼ਾਮਲ ਹੋਏ ਸੀ ਕਿ ਉਨ੍ਹਾ ਨੂੰ ਇਨਸਾਫ਼ ਮਿਲ ਸਕੇ।
ਉਨ੍ਹਾ ਕਿਹਾ ਕੁਮੈਟ ਕਰਨ ਵਾਲਿਆਂ ਤੋ ਪੁੱਛਿਆ ਕਿ ਉਹ ਦੱਸ ਦੇਣ ਕਿ ਉਨ੍ਹਾ ਦੇ ਬੇਟੇ ਨੂੰ ਇਨਸਾਫ਼ ਕਿੱਥੇ ਮਿਲੇਗਾ ਤੇ ਉਹ ਉਸ ਜਗ੍ਹਾ ਤੇ ਵੀ ਚਲੇ ਜਾਣਗੇ। ਸਿੱਧੂ ਮੂਸੇਵਾਲਾ ਦੀ ਸਕਿਉਰਟੀ ਲੀਕ ਕਰਨ ਵਾਲੇ ਤੇ ਵੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਸ਼ੋਸਲ ਮੀਡੀਆ ਤੇ ਸਭ ਤੋ ਪਹਿਲਾਂ ਉਨ੍ਹਾ ਦੇ ਬੇਟੇ ਦੀ ਸੁਰਖਿਆ ਦੀ ਜਾਣਕਾਰੀ ਪੰਨੂੰ ਨੇ ਸ਼ੋਸਲ ਮੀਡੀਆ ਤੇ ਦਿੱਤੀ ਸੀ ਪਰ ਅਜੇ ਤੱਕ ਸਰਕਾਰ ਨੇ ਉਸਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਦੋਂਕਿ ਸਰਕਾਰ ਸਬੂਤ ਮੰਗ ਰਹੀ ਹੈ ਸਬੂਤ ਸ਼ੋਸਲ ਮੀਡੀਆ ਤੇ ਪਏ ਹਨ ਤੇ ਸਰਕਾਰ ਕਾਰਵਾਈ ਕਰੇ।
ਇਹ ਵੀ ਪੜ੍ਹੋ :Farmers Protest: ਸੂਬਾ ਤੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਕਿਸਾਨਾਂ ਨੇ ਪੰਜਾਬ ਵਿੱਚ ਰੋਕੀਆਂ ਰੇਲਾਂ, ਜਾਣੋ ਕਾਰਨ
ਉਨ੍ਹਾ ਲੋਕਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਦੱਸ ਦੇਣ ਕਿ ਉਨ੍ਹਾ ਦੇ ਬੇਟੇ ਨੂੰ ਕਿਵੇਂ ਇਨਸਾਫ਼ ਮਿਲੇਗਾ ਉਹ ਉਸ ਦਰ ਤੇ ਵੀ ਚਲੇ ਜਾਣਗੇ ਤੇ ਉਹ ਇਨਸਾਫ਼ ਲਈ ਅਜੇ ਚੁੱਪ ਹਨ ਤੇ ਉਨ੍ਹਾ ਦੇ ਅੰਦਰ ਸਵਾਲ ਵੀ ਹਨ ਜੇਕਰ ਉਨ੍ਹਾ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਹੱਦ ਤੋ ਗੁਜਰ ਜਾਣਗੇ।