ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਖਰੜ ਤੋਂ ਮਾਨਸਾ ਲਿਆਂਦਾ ਗਿਆ ਹੈ। ਸਖ਼ਤ ਸੁਰੱਖਿਆ ਹੇਠ ਪੁਲਿਸ ਵੱਲੋਂ ਲਾਰੈਂਸ ਨੂੰ ਮਾਨਸਾ ਲਿਆਂਦਾ ਗਿਆ ਹੈ। ਪੁਲਿਸ ਵੱਲੋਂ ਲਾਰੈਂਸ ਦਾ ਸਿਵਲ ਹਸਪਤਾਲ ਮਾਨਸਾ ਵਿਖੇ ਮੈਡੀਕਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਲਾਰੈਂਸ ਨੂੰ ਮਾਨਸਾ ਦੀ ਅਦਾਲਤ ਵਿੱਚ ਲਿਆਂਦਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦਾ ਰਿਮਾਂਡ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤਾਂ ਕਿ ਮਾਮਲੇ ਚ ਹੋਰ ਜਾਣਕਾਰੀ ਹਾਸਿਲ ਕਰ ਇਸ ਨੂੰ ਸੁਲਝਾਇਆ ਜਾ ਸਕੇ।
ਲਾਰੈਂਸ ਦਾ 5 ਦਿਨ ਦਾ ਮਿਲਿਆ ਰਿਮਾਂਡ:ਇਸ ਮੌਕੇ ਪੁਲਿਸ ਦੇੇ ਵੱਡੇ ਅਧਿਕਾਰੀ ਵੀ ਮੌਜੂਦ ਹਨ। ਸੁਰੱਖਿਆ ਦੇ ਮੱਦੇਨਜ਼ਮ ਕੋਰਟ ਕੰਪਲੈਕਸ ਦੇ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ 5 ਦਿਨ ਦਾ ਪੁਲਿਸ ਰਿਮਾਂਡ ਮਾਨਸਾ ਪੁਲਿਸ ਨੂੰ ਮਿਲ ਚੁੱਕਿਆ ਹੈ ਅਤੇ ਜਿਸ ਤੋਂ ਬਾਅਦ ਦੁਬਾਰਾ ਫਿਰ ਖਰੜ ਵਿਖੇ ਹੀ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਤੋਂ ਲਿਜਾਇਆ ਜਾ ਰਿਹਾ ਹੈ ਅਤੇ 27 ਜੂਨ ਨੂੰ ਦੁਬਾਰਾ ਫਿਰ ਮਾਨਸਾ ਕੋਰਟ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਪੇਸ਼ ਕੀਤਾ ਜਾਵੇਗਾ।
ਲਾਰੈਂਸ ਤੋਂ ਜਾਂਚ ਵੱਡੇ ਖੁਲਾਸੇ !:ਇਸਦੇ ਚੱਲਦੇ ਪੁਲਿਸ ਵੱਲੋਂ ਮੁਲਜ਼ਮ ਨੂੰ ਇੱਕ ਕਾਫਲੇ ਵਿੱਚ ਮਾਨਸਾ ਅਦਾਲਤ ਵਿੱਚ ਲਿਜਾਇਆ ਗਿਆ ਹੈ। ਮੁਹਾਲੀ ਦੇ ਖਰੜ ਤੋਂ ਪੰਜਾਬ ਪੁਲਿਸ ਲਾਰੈਂਸ ਨੂੰ ਲੈਕੇ ਮਾਨਸਾ ਲਈ ਰਵਾਨਾ ਹੋਈ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੁਲਜ਼ਮ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਜਿੱਥੇ ਭਾਰੀ ਸੁਰੱਖਿਆ ਹੇਠ ਲਾਰੈਂਸ ਨੂੰ ਖਰੜ ਤੋਂ ਲਿਜਾਇਆ ਗਿਆ ਹੈ ਉੱਥੇ ਹੀ ਉਸਨੂੰ ਬੁਲਟ ਪਰੂਫ ਗੱਡੀ ਵਿੱਚ ਵੀ ਲਿਜਾਇਆ ਗਿਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਪੰਜਾਬ ਪੁਲਿਸ ਜਾਂਚ ਵਿੱਚ ਲਾਰੈਂਸ ਤੋਂ ਗੋਲਡੀ ਬਰਾੜ ਦੇ ਠਿਕਾਣੇ ਦੀ ਪਤਾ ਲਗਾਉਣ ਵਿੱਚ ਕਾਮਯਾਬ ਹੋਈ ਹੈ। ਇਸਦੇ ਨਾਲ ਹੀ ਉਸ ਤੋਂ ਪੁੱਛਗਿੱਛ ਵਿੱਚ ਦੋ ਗੈਂਗਸਟਰਾਂ ਦੇ ਨਾਮਾਂ ਦਾ ਵੀ ਖੁਲਾਸਾ ਹੋਇਆ ਹੈ।
ਸਿੱਧੂਮੂਸੇ ਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਪੁਲਿਸ ਵੱਲੋ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੀ ਪ੍ਰਵਾਨਗੀ ਤੋਂ ਬਾਅਦ ਮਾਨਸਾ ਵਿਖੇ ਦੇਰ ਰਾਤ ਲਿਆਂਦਾ ਗਿਆ ਸੀ ਜਿੱਥੇ ਪੰਜਾਬ ਪੁਲਿਸ ਵਲੋਂ ਸਵੇਰੇ ਤੜਕਸਾਰ 4 ਵਜੇ ਲਾਰੈਂਸ ਬਿਸ਼ਨੋਈ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।