ਮਾਨਸਾ: ਪੰਜਾਬ ਵਿੱਚ ਜਿੱਥੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਲਗਾਏ ਜਾ ਰਹੇ ਹਨ। ਉੱਥੇ ਹੀ ਮਾਨਸਾ ਵਿਖੇ ਬਰਨਾਲਾ ਸਿਰਸਾ ਰੋਡ ਉੱਪਰ ਮੰਗਾਂ ਮਨਵਾਉਣ ਦੇ ਲਈ ਪੰਜਾਬ ਸਰਕਾਰ ਖਿਲਾਫ਼ ਰੋਡ ਜਾਮ (farmers strike in Mansa) ਕਰਕੇ ਬੈਠੇ ਕਿਸਾਨਾਂ ਦੇ ਧਰਨੇ ਕਾਰਨ ਸ਼ਹਿਰ ਵਾਸੀ ਅਤੇ ਦੁਕਾਨਦਾਰ ਕਾਫੀ ਪਰੇਸ਼ਾਨ ਹਨ, ਜੋ ਕਿਸਾਨਾਂ ਨੂੰ ਤੁਰੰਤ ਧਰਨਾ ਚੁੱਕਣ ਦੀ ਅਪੀਲ ਵੀ ਕਰ ਰਹੇ ਹਨ ਕਿ ਉਨ੍ਹਾਂ ਦਾ ਇਸ ਧਰਨੇ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ।
ਇਸ ਦੌਰਾਨ ਦੁਕਾਨਦਾਰ ਵਿਜੇ ਕੁਮਾਰ ਰਵੀ ਕੁਮਾਰ ਅਤੇ ਵਾਰਡ ਵਾਸੀ ਸੁਖਚੈਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਧਰਨੇ ਕਾਰਨ ਉਨ੍ਹਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪੂਰਾ ਸ਼ਹਿਰ ਦੇ ਵਿੱਚ ਵੱਡੇ-ਵੱਡੇ ਜਾਮ ਲੱਗ ਚੁੱਕੇ ਹਨ, ਸਕੂਲੀ ਵੈਨਾਂ ਵਿਚ ਫਸ ਜਾਂਦੀਆਂ ਹਨ। ਉਨ੍ਹਾਂ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਤੁਰੰਤ ਧਰਨਾ ਹਟਾਇਆ ਜਾਵੇ ਅਤੇ ਇਸ ਧਰਨੇ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਦਿੱਤਾ ਜਾਵੇ ਤਾਂ ਕਿ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।