ਮਾਨਸਾ: ਅੱਜ ਮਾਨਸਾ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਮਹਾਂਸ਼ਿਵਰਾਤਰੀ ਬੜੀ ਧੂਮਧਾਮ ਨਾਲ ਮਨਾਈ ਗਈ ਅਤੇ ਸ਼ਿਵ ਦਾ ਗੁਣਗਾਨ ਕੀਤਾ ਗਿਆ। ਮਾਨਸਾ ਦੇ ਤ੍ਰਿਵੈਣੀ ਮੰਦਰ ਦੇ ਪੰਡਿਤ ਨੇ ਦੱਸਿਆ ਕਿ ਅੱਜ ਦੇ ਦਿਨ ਸ਼ਿਵ ਅਤੇ ਪਾਰਵਤੀ ਦਾ ਵਿਆਹ ਹੋਇਆ ਸੀ ਜਿਸ ਕਰ ਕੇ ਇਸ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ।
ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਸ਼ਿਵਰਾਤਰੀ - Bright in the temples
ਅੱਜ ਮਾਨਸਾ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਮਹਾਂਸ਼ਿਵਰਾਤਰੀ ਬੜੀ ਧੂਮਧਾਮ ਨਾਲ ਮਨਾਈ ਗਈ ਅਤੇ ਸ਼ਿਵ ਦਾ ਗੁਣਗਾਨ ਕੀਤਾ ਗਿਆ। ਮਾਨਸਾ ਦੇ ਤ੍ਰਿਵੈਣੀ ਮੰਦਰ ਦੇ ਪੰਡਿਤ ਨੇ ਦੱਸਿਆ ਕਿ ਅੱਜ ਦੇ ਦਿਨ ਸ਼ਿਵ ਅਤੇ ਪਾਰਵਤੀ ਦਾ ਵਿਆਹ ਹੋਇਆ ਸੀ ਜਿਸ ਕਰ ਕੇ ਇਸ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ।
ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਸ਼ਿਵਰਾਤਰੀ
ਸ਼ਰਧਾਲੂਆਂ ਨੇ ਕਿਹਾ ਕਿ ਮਹਾਸ਼ਿਵਰਾਤਰੀ ਮੌਕੇ ਜਿੱਥੇ ਸ਼ਿਵ ਅਤੇ ਪਾਰਵਤੀ ਦਾ ਵਿਆਹ ਹੋਇਆ ਸੀ ਉਥੇ ਲੜਕੀਆਂ ਦੇ ਵਿੱਚ ਇਸ ਨੂੰ ਲੈ ਕੇ ਮਾਨਤਾ ਇਸ ਕਰਕੇ ਹੈ ਕਿਉਂਕਿ ਜੇਕਰ ਕੋਈ ਲੜਕੀ 16 ਸੋਮਵਾਰ ਵਰਤ ਰੱਖਦੀ ਹੈ ਤਾਂ ਉਸਨੂੰ ਮਨਚਾਹਾ ਵਰ ਮਿਲਦਾ ਹੈ ਅਤੇ ਸ਼ਾਦੀਸ਼ੁਦਾ ਔਰਤਾਂ ਇਸ ਵਰਤ ਨੂੰ ਇਸ ਲਈ ਰੱਖਦੀਆਂ ਹਨ ਕਿ ਉਨ੍ਹਾਂ ਦਾ ਪਰਿਵਾਰ ਸੁੱਖ ਸ਼ਾਂਤੀ ਨਾਲ ਜੀਵਨ ਬਸਰ ਕਰ ਸਕੇ।
ਉਨ੍ਹਾਂ ਦੱਸਿਆ ਕਿ ਇਸ ਦਿਨ ਸ਼ਰਧਾਲੂ ਕਾਂਵੜ ਲੈਣ ਲਈ ਪੈਦਲ ਹਰਿਦੁਆਰ ਜਾਂਦੇ ਹਨ ਅਤੇ ਸ਼ਿਵਰਾਤਰੀ ਮੌਕੇ ਵਾਪਸ ਪਹੁੰਚ ਦੇ ਹਨ।