ਮਾਨਸਾ: ਇੱਕੇ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਂਅ ’ਤੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਜਿਲ੍ਹੇ ਦੇ ਪਿੰਡ ਮੂਸੇ ਦੇ ਸ਼ਹੀਦ ਗੁਰਨਾਮ ਸਿੰਘ ਦਾ ਪਰਿਵਾਰ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ, ਇੱਕ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਉਹ ਸ਼ਹੀਦਾ ਦੇ ਪਰਿਵਾਰ ਨੂੰ ਬਣਦੀ ਸਹਾਇਤਾ ਦੇ ਰਹੀ ਹੈ ਅਤੇ ਦੂਜੇ ਪਾਸੇ ਸ਼ਹੀਦ ਗੁਰਨਾਮ ਸਿੰਘ ਦਾ ਪਰਿਵਾਰ ਅੱਜ ਵੀ ਸਰਕਾਰੀ ਸਹਾਇਤਾ ਅਤੇ ਸਨਮਾਨਾਂ ਤੋਂ ਦੂਰ ਹੈ।
ਦੱਸ ਦਈਏ ਕਿ ਪਿੰਡ ਮੂਸੇ ਦੇ ਸ਼ਹੀਦ ਗੁਰਨਾਮ ਸਿੰਘ ਜੋ ਕਿ ਭਾਰਤੀ ਫੌਜ ਦੀ 6 ਸਿੱਖ ਬਟਾਲੀਅਨ ’ਚ ਸੀ, ਜਿਸ ਨੇ 1971 ਦੇ ਵਿੱਚ ਭਾਰਤ-ਪਾਕਿਸਤਾਨ ਦੀ ਜੰਗ ’ਚ ਸ਼ਹੀਦ ਹੋ ਗਏ ਸੀ। ਸ਼ਹੀਦ ਦਾ ਪਰਿਵਾਰ ਅੱਜ ਵੀ ਸਰਕਾਰ ਤੋਂ ਸ਼ਹੀਦ ਦਾ ਸਨਮਾਨ ਤੇ ਨੌਕਰੀ ਦੀ ਗੁਹਾਰ ਲਗਾ ਰਹੇ ਹਨ। ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਜਦੋ ਉਸਦੇ ਪਤੀ ਗੁਰਮਾਨ ਸਿੰਘ ਸ਼ਹੀਦ ਹੋਏ ਸੀ ਤਾਂ ਉਨ੍ਹਾਂ ਦਾ ਬੇਟਾ 6 ਮਹੀਨਿਆਂ ਦਾ ਸੀ ਉਸ ਸਮੇਂ ਉਨ੍ਹਾਂ ਨੇ ਕਾਫੀ ਮੁਸ਼ਕਿਲਾਂ ਨਾਲ ਗੁਜਾਰਾ ਕੀਤਾ ਸੀ। ਸਰਕਾਰ ਵੱਲੋਂ ਜੋ ਵੀ ਆਰਥਿਕ ਸਹਾਇਤਾ ਮਿਲੀ ਸੀ ਉਸ ਨਾਲ ਉਨ੍ਹਾਂ ਨੇ ਆਪਣੇ ਬੱਚਿਆ ਦੇ ਵਿਆਹ ’ਚ ਖਰਚ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਚ ਸ਼ਹੀਦ ਦੇ ਨਾਂਅ ਦੀ ਯਾਦਗਾਰੀ ਗੇਟ ਬਣਾਇਆ ਜਾਵੇ ਅਤੇ ਘਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।