ਪੰਜਾਬ

punjab

ETV Bharat / state

ਬਿਮਾਰੀਆਂ ਨੂੰ ਸੱਦਾ ਦੇ ਰਿਹਾ ਮਾਨਸਾ ਦਾ ਸਿਹਤ ਸੈਂਟਰ !

ਸਿਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਮਾਨਸਾ ਦੇ ਪਿੰਡ ਚਕੇਰੀਆਂ ਦਾ ਸਿਹਤ ਸੈਂਟਰ ਖੁਦ ਹੀ ਬਿਮਾਰੀਆਂ ਦੇ ਘੇਰੇ ਵਿੱਚ ਹੈ ਕਿਉਂਕਿ ਸਬ ਵੈਲਨੈਸ ਸੈਂਟਰ ਅਤੇ ਪਸ਼ੂ ਡਿਸਪੈਂਸਰੀ ਪਿੰਡ ਦੇ ਗੰਦੇ ਪਾਣੀ ਦੇ ਨਾਲ ਭਰੀ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਲਈ ਆਉਣ ਵਾਲੇ ਡਾਕਟਰ ਖੁਦ ਹੀ ਬਿਮਾਰੀਆਂ ਲੱਗਣ ਤੋਂ ਡਰ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣ ਦੇ ਲਈ ਅਪੀਲ ਕਰ ਰਹੇ ਹਨ।

ਸਬ ਵੈਲਨੈਸ ਸੈਂਟਰ ਅਤੇ ਪਸ਼ੂ ਡਿਸਪੈਂਸਰੀ ਚ ਵੜ੍ਹਿਆ ਸੀਵਰੇਜ ਦਾ ਪਾਣੀ
ਸਬ ਵੈਲਨੈਸ ਸੈਂਟਰ ਅਤੇ ਪਸ਼ੂ ਡਿਸਪੈਂਸਰੀ ਚ ਵੜ੍ਹਿਆ ਸੀਵਰੇਜ ਦਾ ਪਾਣੀ

By

Published : May 4, 2022, 10:44 PM IST

ਮਾਨਸਾ:ਜ਼ਿਲ੍ਹੇ ਦੇ ਨੇੜਲੇ ਪਿੰਡ ਚਕੇਰੀਆਂ ਵਿੱਚ ਸਬ ਵੈਲਨੈਸ ਸੈਂਟਰ ਅਤੇ ਪਸ਼ੂ ਡਿਸਪੈਂਸਰੀ ਨੂੰ ਪਿੰਡ ਦੇ ਗੰਦੇ ਪਾਣੀ ਨੇ ਘੇਰਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਡਾਕਟਰ ਖੁਦ ਹੀ ਬੀਮਾਰੀਆਂ ਲੱਗਣ ਤੋਂ ਡਰ ਰਹੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਸੀਵਰੇਜ ਦਾ ਗੰਦਾ ਪਾਣੀ ਜਿੱਥੇ ਉਨ੍ਹਾਂ ਦੇ ਕਮਰਿਆਂ ਵਿੱਚ ਵੜਿਆ ਹੋਇਆ ਹੈ ਉਥੇ ਹੀ ਆਲੇ ਦੁਆਲੇ ਵੀ ਇੰਨ੍ਹਾਂ ਗੰਦਾ ਪਾਣੀ ਹੈ ਕਿ ਉਨ੍ਹਾਂ ਦੇ ਬੈਠਣ ਦੇ ਲਈ ਵੀ ਕੋਈ ਜਗ੍ਹਾ ਨਹੀਂ ਜਿਸ ਕਾਰਨ ਉਨ੍ਹਾਂ ਵੱਲੋਂ ਪਿੰਡ ਦੀ ਪੰਚਾਇਤ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਨ੍ਹਾਂ ਦੱਸਿਆ ਕਿ ਸਬ ਵੈਲਨੈਸ ਸੈਂਟਰ ਵਿੱਚ ਬੁੱਧਵਾਰ ਦੇ ਦਿਨ ਪਿੰਡ ਦੇ ਵਿਚ ਬੱਚਿਆਂ ਦੇ ਟੀਕੇ ਲਗਾਏ ਜਾਂਦੇ ਹਨ ਅਤੇ ਕੋਰੋਨਾ ਦੀ ਵੈਕਸੀਨ ਲਗਾਈ ਜਾਂਦੀ ਹੈ ਪਰ ਆਉਣ ਦੇ ਲਈ ਕੋਈ ਵੀ ਰਸਤਾ ਨਹੀਂ ਅਤੇ ਸੀਵਰੇਜ ਦਾ ਗੰਦਾ ਪਾਣੀ ਇੰਨ੍ਹਾਂ ਹੈ ਕਿ ਡਾਕਟਰ ਖੁਦ ਹੀ ਡੇਂਗੂ ਵਰਗੀਆਂ ਬੀਮਾਰੀਆਂ ਲੱਗਣ ਤੋਂ ਡਰ ਰਹੇ ਹਨ।

ਸਬ ਵੈਲਨੈਸ ਸੈਂਟਰ ਅਤੇ ਪਸ਼ੂ ਡਿਸਪੈਂਸਰੀ ਚ ਵੜ੍ਹਿਆ ਸੀਵਰੇਜ ਦਾ ਪਾਣੀ

ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਲਈ ਆਉਂਦੇ ਹਨ ਪਰ ਇੱਥੇ ਆ ਕੇ ਅਜਿਹੇ ਹਾਲਾਤ ਹਨ ਕਿ ਉਹ ਖੁਦ ਹੀ ਇੰਨ੍ਹਾਂ ਸੈਂਟਰਾਂ ਵਿਚ ਵੜਨ ਤੋਂ ਗੁਰੇਜ਼ ਕਰ ਰਹੇ ਹਨ। ਪਿੰਡ ਵਾਸੀਆਂ ਨੇ ਵੀ ਸਰਕਾਰ ਤੋਂ ਤੁਰੰਤ ਸਬ ਸੈਂਟਰ ਅਤੇ ਪਸ਼ੂ ਡਿਸਪੈਂਸਰੀ ਦੀ ਇਸ ਨਾਜ਼ੁਕ ਹਾਲਤ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ।

ਬਿਮਾਰੀਆਂ ਨੂੰ ਸੱਦਾ ਦੇ ਰਿਹਾ ਮਾਨਸਾ ਦਾ ਸਿਹਤ ਸੈਂਟਰ

ਇਹ ਵੀ ਪੜ੍ਹੋ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 5 ਮਈ ਨੂੰ ਡੀ.ਸੀ ਦਫਤਰਾਂ 'ਤੇ ਹੱਲਾ ਬੋਲ ਪ੍ਰਦਰਸ਼ਨ

ABOUT THE AUTHOR

...view details