ਮਾਨਸਾ: ਜ਼ਿਲ੍ਹੇ ਦੇ ਖਿਆਲਾ ਕਲਾਂ ਦੇ ਇੱਕ ਪ੍ਰਾਈਵੇਟ ਸਕੂਲ ਦੇ ਬੱਚਿਆਂ ਵੱਲੋ ਪਰਾਲੀ ਨਾ ਸਾੜਨ ਦਾ ਕਵੀਸ਼ਰੀ ਰਾਹੀਂ ਸੁਨੇਹਾ ਦਿੱਤਾ ਹੈ ਜਿਸ ਤੋ ਬਾਅਦ ਮੁੱਖ ਮੰਤਰੀ ਪੰਜਾਬ ਨੇ ਇਨ੍ਹਾਂ ਬੱਚਿਆਂ ਦੀ ਕਵੀਸ਼ਰੀ ਸੁਣਕੇ 51 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਕੂਲ ਦੇ ਬੱਚਿਆਂ ਨਾਲ ਵਿਸ਼ੇਸ ਗੱਲਬਾਤ ਕੀਤੀ ਗਈ।
ਪਰਾਲੀ ਨਾ ਸਾੜਨ ਦਾ ਸੰਦੇਸ ਦੇਣ ਵਾਲਿਆਂ ਵਿਦਿਆਰਥਣਾਂ ਨਾਲ ਖਾਸ ਗੱਲਬਾਤ ਬੱਚਿਆਂ ਨੇ ਦੱਸਿਆ ਕਿ ਇਹ ਕਵੀਸ਼ਰੀ ਉਨ੍ਹਾਂ ਦੇ ਸਕੂਲ ਪਿ੍ੰਸੀਪਲ ਵੱਲੋ ਲਿਖੀ ਗਈ ਹੈ ਤੇ ਇਸ ਕਵੀਸ਼ਰੀ ਵਿੱਚ ਵਾਤਾਵਰਣ, ਪੰਛੀਆਂ, ਮਿੱਤਰ ਕੀੜੇ ਤੇ ਸੜਕਾਂ ਤੇ ਹੁੰਦੇ ਹਾਦਸਿਆ ਦੀ ਗੱਲ ਕੀਤੀ ਗਈ ਹੈ ਤਾਂ ਕਿ ਕਿਸਾਨ ਪਰਾਲੀ ਨਾ ਫੂਕਣ। ਬੱਚਿਆਂ ਨੇ ਮੁੱਖ ਮੰਤਰੀ ਵੱਲੋਂ ਇਨਾਮ ਰਾਸ਼ੀ ਦੇਣ ਦਾ ਵੀ ਧੰਨਵਾਦ ਕੀਤੀ।
ਉੱਥੇ ਹੀ ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਨੇ ਵੀ ਸਰਕਾਰ ਧੰਨਵਾਦ ਕਰਦੇ ਹੋਏ ਕਿਹਾ ਕਿ ਸੀਐੱਮ ਮਾਨ ਵੱਲੋਂ ਵਿਦਿਆਰਥੀਆਂ ਦਾ ਇੰਝ ਸਨਮਾਨ ਕਰਨਾ ਬਹੁਤ ਵੱਡੀ ਗੱਲ ਹੈ।
ਪਰਾਲੀ ਨਾ ਸਾੜਨ ਦਾ ਸੰਦੇਸ ਦੇਣ ਵਾਲਿਆਂ ਵਿਦਿਆਰਥਨਾਂ ਖਿਆਲਾ ਕਲਾਂ ਦੇ ਇੱਕ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੇ ਕਵੀਸ਼ਰੀ ਰਾਹੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ। ਉਨ੍ਹਾ ਕਵੀਸ਼ਰੀ ਰਾਹੀਂ ਕਿਹਾ ਹੈ ਕਿ ਨਾ ਫੂਕ ਪਰਾਲੀ ਨੂੰ ਪਰਾਲੀ ਨਾ ਫੂਕ ਕੇ ਉਸਦਾ ਕੋਈ ਨਵਾਂ ਬਦਲ ਲੱਭੇ ਜਾਣ ਦਾ ਸੁਨੇਹਾ ਦਿੱਤਾ ਹੈ। ਇਸ ਦੇ ਨਾਲ ਹੀ ਪਰਾਲੀ ਫੂਕਣ ਦੇ ਨੁਕਸਾਨ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪਰਾਲੀ ਨਾ ਫੂਕ ਕੇ ਅਸੀਂ ਖੇਤਾਂ ਵਿਚਲੇ ਮਿੱਤਰ ਕੀੜਿਆਂ ਪੰਛੀਆਂ ਦਰਖ਼ਤਾਂ ਦੇ ਨਾਲ ਹੀ ਆਪਣਾ ਵਾਤਾਵਰਨ ਤੇ ਭਵਿੱਖ ਵੀ ਬਚਾ ਲਈਏ ਸਕਦੇ ਹਾਂ।
ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਪਰਾਲੀ ਦੀ ਸਮੱਸਿਆ ਬਹੁਤ ਹੀ ਵੱਡੀ ਸਮੱਸਿਆ ਹੈ। ਲਗਾਤਾਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਨਾਲ ਹੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ। ਪੰਜਾਬ ਵਿਚ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਣ ਦੀ ਸਮੱਸਿਆ (Incidents of stubble burning) ਉਤੇ ਕਾਬੂ ਪਾਉਣ ਲਈ ਕਈ ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।
ਇਹ ਵੀ ਪੜੋ:ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਲਾਇਆ ਪਰਾਲੀ ਦਾ ਢੇਰ,ਪਰਾਲੀ ਦਾ ਪੱਕਾ ਹੱਲ ਕੱਢਣ ਦੀ ਕੀਤੀ ਮੰਗ