ਮਾਨਸਾ: ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਦਾਲਾਂ ਦੇ ਫ਼ਸਲੀ ਚੱਕਰ ਦਾ ਹਿੱਸਾ ਬਣ ਸੱਠੀ ਮੂੰਗੀ ਦੀ ਕਾਸ਼ਤ ਕੀਤੀ ਜਾ ਰਹੀ ਹੈ। ਕਣਕ ਦੀ ਵਾਢੀ ਤੋਂ ਬਾਅਦ ਅਤੇ ਝੋਨੇ ਤੇ ਬਾਸਮਤੀ ਦੀ ਬਿਜਾਈ ਤੋਂ ਪਹਿਲਾਂ ਸੱਠੀ ਮੂੰਗੀ ਦੀ ਫ਼ਸਲ ਕਿਸਾਨਾਂ ਦੇ ਲਈ ਕਮਾਈ ਦਾ ਸਾਧਨ ਬਣ ਰਹੀ ਹੈ। ਉੱਥੇ ਹੀ ਇਸ ਦੀ ਰਹਿੰਦ ਖੂੰਦ ਨੂੰ ਮਿੱਟੀ 'ਚੋਂ ਮਿਲਾ ਕੇ ਕਿਸਾਨ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾ ਰਹੇ ਹਨ, ਜਿਸ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਆਸਵੰਦ ਹਨ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨ ਜ਼ਿਆਦਾ ਰਕਬੇ ਵਿੱਚ ਸੱਠੀ ਮੂੰਗੀ ਦੀ ਕਾਸ਼ਤ ਕਰਨਗੇ।
'ਸੱਠੀ ਮੂੰਗੀ ਨੇ ਮਾਨਸਾ ਦੇ ਕਿਸਾਨਾਂ ਦੇ ਕੀਤੇ ਵਾਰੇ-ਨਿਆਰੇ' ਇਸ ਵਾਰ ਜ਼ਿਲ੍ਹੇ ਭਰ ਵਿੱਚ 2 ਹਜ਼ਾਰ ਏਕੜ ਜ਼ਮੀਨ 'ਚੋਂ ਸੱਠੀ ਮੂੰਗੀ ਦੀ ਕਾਸ਼ਤ ਕੀਤੀ ਗਈ ਹੈ। ਸੱਠੀ ਮੂੰਗੀ ਦੀ ਫ਼ਸਲ ਤੋਂ ਕਿਸਾਨ ਚੰਗੀ ਪੈਦਾਵਾਰ ਅਤੇ ਆਮਦਨੀ ਕਾਰਨ ਕਿਸਾਨਾਂ ਵੱਲੋਂ ਇਸ ਦੀ ਬਿਜਾਈ ਕੀਤੀ ਗਈ ਹੈ। ਕਿਸਾਨ ਸਾਧੂ ਸਿੰਘ ਨੇ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਖਾਲੀ ਸਮੇਂ ਵਿੱਚ ਸੱਠੀ ਮੂੰਗੀ ਦੀ ਬਿਜਾਈ ਕੀਤੀ ਜਾਂਦੀ ਹੈ।
'ਸੱਠੀ ਮੂੰਗੀ ਨੇ ਮਾਨਸਾ ਦੇ ਕਿਸਾਨਾਂ ਦੇ ਕੀਤੇ ਵਾਰੇ-ਨਿਆਰੇ' ਇਸ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ ਨਾਲ ਹੀ ਇਸ ਦੀ ਬਿਜਾਈ ਤੋਂ ਮੁਨਾਫ਼ਾ ਵੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮੂੰਗੀ ਦੀ ਫਸਲ ਕੱਟਣ ਦੇ ਬਾਅਦ ਜ਼ਮੀਨ ਵਿੱਚ ਇਸ ਦੀ ਰਹਿੰਦ ਖੂੰਦ ਨੂੰ ਮਿਲਾਉਣ ਨਾਲ ਖੇਤ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ ਤੇ ਨਾਲ ਹੀ ਖਾਦ ਅਤੇ ਕੀਟਨਾਸ਼ਕਾਂ ਦਾ ਖਰਚ ਬਚਦਾ ਹੈ ਅਤੇ ਝੋਨੇ ਦੀ ਫ਼ਸਲ ਵਿੱਚੋਂ ਵੀ ਚੰਗਾ ਲਾਭ ਮਿਲਦਾ ਹੈ।
'ਸੱਠੀ ਮੂੰਗੀ ਨੇ ਮਾਨਸਾ ਦੇ ਕਿਸਾਨਾਂ ਦੇ ਕੀਤੇ ਵਾਰੇ-ਨਿਆਰੇ' ਕਿਸਾਨਾਂ ਵੱਲੋਂ ਆਪਣੇ ਖੇਤ ਵਿੱਚ ਸੱਠੀ ਮੂੰਗੀ ਦੀ ਫ਼ਸਲ ਦੀ ਬਿਜਾਈ ਕਰਨ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਖੁਸ਼ ਹਨ। ਖੇਤੀਬਾੜੀ ਅਧਿਕਾਰੀ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਾਲ ਮਾਨਸਾ ਜ਼ਿਲ੍ਹੇ ਵਿੱਚ 2 ਹਜ਼ਾਰ ਏਕੜ ਤੋਂ ਜ਼ਿਆਦਾ ਰਾਕਵੇ ਵਿੱਚ ਸੱਠੀ ਮੂੰਗੀ ਦੀ ਬਿਜਾਈ ਹੋਈ ਹੈ। ਕਿਉਂਕਿ ਮੂੰਗੀ ਦੀ ਫਸਲ ਨੂੰ ਤਿਆਰ ਹੋਣ 'ਚ ਮਹਿਜ਼ 60 ਤੋਂ 65 ਦਿਨ ਦਾ ਸਮਾਂ ਲੱਗਦਾ ਹੈ।
'ਸੱਠੀ ਮੂੰਗੀ ਨੇ ਮਾਨਸਾ ਦੇ ਕਿਸਾਨਾਂ ਦੇ ਕੀਤੇ ਵਾਰੇ-ਨਿਆਰੇ' ਉਨ੍ਹਾਂ ਦੱਸਿਆ ਕਿ ਮੂੰਗੀ ਦੀ ਫਸਲ ਦੀ ਰੈਨ ਖੁਦ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਖੇਤ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ ਲਗਭਗ 20 ਤੋਂ 25 ਹਜ਼ਾਰ ਰੁਪਏ ਦੀ ਆਮਦਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਕਿਸਾਨ ਇਸ ਤੋਂ ਜ਼ਿਆਦਾ ਰਕਬੇ 'ਚੋਂ ਸੱਠੀ ਮੂੰਗੀ ਦੀ ਬਿਜਾਈ ਕਰਨਗੇ।
'ਸੱਠੀ ਮੂੰਗੀ ਨੇ ਮਾਨਸਾ ਦੇ ਕਿਸਾਨਾਂ ਦੇ ਕੀਤੇ ਵਾਰੇ-ਨਿਆਰੇ' ਦੱਸ ਦੇਈਏ ਕਿ ਪ੍ਰਤੀ ਏਕੜ 'ਚੋਂ 4 ਕੁਇੰਟਲ ਝਾੜ ਨਿਕਲਦਾ ਹੈ ਜੋ ਕਿਸਾਨ 20 ਤੋਂ 25 ਹਜ਼ਾਰ ਪਏ ਮੁਨਾਫਾ ਲੈਂਦੇ ਨੇ ਮੂੰਗੀ ਦਾ ਮੰਡੀ ਰੇਟ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ ਅਤੇ ਮਾਰਕੀਟ ਰੇਟ 70 ਰੁਪਏ ਪ੍ਰਤੀ ਕਿੱਲੋ ਹੈ। ਇੱਕ ਏਕੜ 'ਤੇ ਕਿਸਾਨ ਦਾ 5 ਹਜ਼ਾਰ ਰੁਪਏ ਖਰਚ ਆਉਂਦਾ ਹੈ ਅਤੇ ਕਿਸਾਨ ਨੂੰ 60 ਤੋਂ 65 ਦਿਨ ਵਿੱਚ 15 ਤੋਂ 20 ਹਜ਼ਾਰ ਰੁਪਏ ਬੱਚਤ ਹੁੰਦੀ ਹੈ।
ਵਿਭਾਗ ਅਨੁਸਾਰ ਇਹ ਤੀਸਰੀ ਫਸਲ ਹੈ ਜੋ ਕਿ ਕਿਸਾਨਾਂ ਦੇ ਲਈ ਲਾਹੇਵੰਦ ਹੈ। ਮਾਨਸਾ ਜ਼ਿਲ੍ਹੇ 'ਚੋਂ ਕਿਸਾਨਾਂ ਵੱਲੋਂ 2 ਹਜ਼ਾਰ ਏਕੜ ਦੇ ਵਿੱਚ ਮੂੰਗੀ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਹੈ ਅਤੇ ਕਿਸਾਨ ਨੂੰ ਪ੍ਰਤੀ ਏਕੜ ਦੇ ਵਿੱਚੋਂ 20 ਹਜ਼ਾਰ ਰੁਪਏ ਮੁਨਾਫ਼ਾ ਹੁੰਦਾ ਹੈ, ਯਾਨੀ ਕਿ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ 60 ਦਿਨ ਦੇ ਵਿੱਚ 40,000,000 ਮੁਨਾਫ਼ਾ ਹੋਵੇਗਾ।