ਮਾਨਸਾ :ਬੀਤੇ ਦਿਨੀਂ ਮਾਨਸਾ ਪੁਲਿਸ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕੇਸ ਵਿੱਚ ਨਾਮਜਦ ਸਚਿਨ ਥਾਪਨ ਦੀ ਚੌਥਾ ਚਲਾਨ ਸ਼ੀਟ ਪੇਸ਼ ਕੀਤਾ ਗਿਆ। ਮਾਨਸਾ ਅਦਾਲਤ ਦੇ ਵਿੱਚ ਕੁਝ ਮਹੀਨੇ ਪਹਿਲਾਂ ਵਿਦੇਸ਼ ਦੀ ਧਰਤੀ ਤੋਂ ਗ੍ਰਿਫਤਾਰ ਕਰਕੇ ਲਿਆਂਦੇ ਗਏ ਸਚਿਨ ਥਾਪਨ ਨੂੰ ਭਾਰੀ ਸੁਰੱਖਿਆ ਹੇਠ ਲਿਆਉਂਦਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਨਸਾ ਪੁਲਿਸ ਵੱਲੋਂ ਤਿੰਨ ਚਲਾਨ ਸਪਲੀਮੈਂਟਰੀ ਪੇਸ਼ ਕੀਤੀ ਗਏ ਹਨ, ਜਿਨ੍ਹਾਂ ਵਿੱਚ ਪਹਿਲਾ 20 ਦੋਸ਼ੀਆਂ ਦਾ ਚਲਾਨ ਪੇਸ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਦੂਸਰਾ ਸੱਤ ਦੋਸ਼ੀਆਂ ਦਾ ਅਤੇ ਤੀਜਾ ਜੋਗਿੰਦਰ ਜੋਗਾ ਦਾ ਚਲਾਨ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਤਾਂ ਹੁਣ ਚੌਥਾ ਚਲਾਨ ਸਚਿਨ ਥਾਪਨ ਦਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ।
ਸਿੱਧੂ ਮੂਸੇਵਾਲਾ ਕਤਲਕਾਂਡ 'ਚ ਸਚਿਨ ਥਾਪਨ ਦਾ ਚੌਥਾ ਸਪਲੀਮੈਂਟਰੀ ਚਲਾਨ ਮਾਨਸਾ ਅਦਾਲਤ ਵਿੱਚ ਪੇਸ਼ - ਥਾਪਨ ਸਪਲੀਮੈਂਟਰੀ ਚਲਾਨ
Sidhu Moosewal Case: ਮਾਨਸਾ ਪੁਲਿਸ ਵੱਲੋਂ ਸਚਿਨ ਥਾਪਨ ਦਾ ਚੌਥਾ ਸਪਲੀਮੈਂਟਰੀ ਚਲਾਨ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ' ਮਾਨਸਾ ਪੁਲਿਸ ਵੱਲੋਂ ਸਚਿਨ ਥਾਪਨ ਦੀ ਮੇਨ ਸ਼ਮੂਲੀਅਤ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਹੈ।
Published : Jan 4, 2024, 10:15 AM IST
ਟੀਵੀ ਚੈਨਲ 'ਤੇ ਕਬੂਲਿਆ ਸੀ ਗੁਨਾਹ :ਮਾਨਸਾ ਪੁਲਿਸ ਵੱਲੋਂ ਇਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸਚਿਨ ਥਾਪਨ ਵੱਲੋਂ ਇੱਕ ਟੀਵੀ ਚੈਨਲ ਦੇ ਰਿਪੋਰਟਰ ਨੂੰ ਆਡੀਓ ਇੰਟਰਵਿਊ ਦਿੱਤਾ ਗਿਆ ਸੀ ਅਤੇ ਜਿਸ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦਾ ਕਬੂਲਨਾਮਾ ਕੀਤਾ ਸੀ। ਇਸ ਤੋਂ ਇਲਾਵਾ ਪੁਲਿਸ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਤੋਂ ਬਾਅਦ ਸ਼ੂਟਰਾਂ ਨੂੰ ਸਚਿਨ ਥਾਪਨ ਨੇ ਗੱਡੀਆਂ ਅਤੇ ਰਹਾਇਸ਼ ਮੁਹਈਆ ਕਰਵਾਈ ਸੀ।
- ਗਿਆਨਵਾਪੀ ਸਰਵੇ: ASI ਨੇ ਚਾਰ ਹਫ਼ਤਿਆਂ ਤੱਕ ਰਿਪੋਰਟ ਹੋਲਡ ਕਰਨ ਦੀ ਕੀਤੀ ਅਪੀਲ, ਕੋਰਟ ਅੱਜ ਸੁਣਾ ਸਕਦੀ ਹੈ ਫੈਸਲਾ
- ਗਣਤੰਤਰ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਪੁਰੋਹਿਤ ਪਟਿਆਲਾ ਤੇ ਸੀਐਮ ਮਾਨ ਲੁਧਿਆਣਾ 'ਚ ਲਹਿਰਾਉਣਗੇ ਝੰਡਾ
- ਕੇਜਰੀਵਾਲ ਦੇ ਘਰ 'ਤੇ ਈਡੀ ਕਰ ਸਕਦੀ ਹੈ ਛਾਪੇਮਾਰੀ, ‘ਆਪ’ ਦੇ ਸੰਸਦ ਮੈਂਬਰ ਅਤੇ ਮੰਤਰੀ ਨੇ ਜਤਾਇਆ ਖ਼ਦਸ਼ਾ
ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ :ਜ਼ਿਕਰਯੋਗ ਹੈ ਕਿ 29 ਮਈ ਸਾਲ 2022 ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਵੱਲੋਂ ਪਿੰਡ ਜਵਾਹਰਕੇ ਵਿੱਚ ਕਤਲ ਕੀਤਾ ਗਿਆ ਸੀ। ਇਸ ਵਿੱਚ ਵੱਡੇ ਗੈਂਗਸਟਰਾਂ ਦੇ ਨਾਮ ਸ਼ਾਮਿਲ ਹਨ, ਪਰ ਜਿੰਨਾ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਵਿੱਚ ਸਚਿਨ ਦਾ ਨਾਮ ਵੀ ਸ਼ਾਮਿਲ ਹੈ ਅਤੇ ਇਸ ਦੀ ਭੂਮਿਕਾ ਅਹਿਮ ਦੱਸੀ ਜਾਂਦੀ ਹੈ। ਸਚਿਨ ਲਾਰੇਂਸ ਬਿਸ਼ਨੋਈ ਦੇ ਰਿਸ਼ਤੇਦਾਰ ਵੱਜੋਂ ਜਾਣਿਆ ਜਾਂਦਾ ਹੈ। ਉਹ ਆਪਣਾ ਪੂਰਾ ਨਾਂ ਸਚਿਨ ਥਾਪਨ ਲਿਖਦਾ ਹੈ, ਜਦਕਿ ਉਸ ਕੋਲੋਂ ਤਿਲਕ ਰਾਜ ਟੁਟੇਜਾ ਦੇ ਨਾਂ ਦਾ ਪਾਸਪੋਰਟ ਬਰਾਮਦ ਹੋਇਆ ਹੈ। ਸਚਿਨ ਦੇ ਪਿਤਾ ਦਾ ਅਸਲੀ ਨਾਂ ਸ਼ਿਵਦੱਤ ਹੈ। ਫਰਜ਼ੀ ਪਾਸਪੋਰਟ ‘ਤੇ ਉਸ ਦੇ ਪਿਤਾ ਦਾ ਨਾਂ ਭੀਮਸੇਨ ਲਿਖਿਆ ਹੋਇਆ ਸੀ। 26 ਸਾਲਾ ਸਚਿਨ ਖਿਲਾਫ ਦਰਜਨ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਸਚਿਨ ਨੇ ਸੋਸ਼ਲ ਮੀਡੀਆ ‘ਤੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ ਉਸ ਨੇ ਆਪਣੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕਤਲ ਕੀਤਾ ਹੈ।