ਪੰਜਾਬ

punjab

ETV Bharat / state

ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਨੌਜਵਾਨਾਂ ਨੂੰ ਬਣਾ ਰਹੀ ਆਤਮ ਨਿਰਭਰ - ਰੂਰਲ ਸੈਲਫ ਇੰਪਲਾਈਜ਼ ਸੈਂਟਰ

ਮਾਨਸਾ ਦੇ ਆਰਐਸਈਸੀ ਤੋਂ ਲੜਕੇ ਲੜਕੀਆਂ ਵੱਖ-ਵੱਖ ਤਰ੍ਹਾਂ ਦੇ ਕੋਰਸਾਂ ਦੀ ਸਿਖਲਾਈ ਹਾਸਿਲ ਕਰ ਸਵੈ ਰੁਜ਼ਗਾਰ ਦਾ ਕੰਮ ਕਰੇ ਹਨ।

Rural Self-Employment Center training
ਫ਼ੋਟੋ

By

Published : Dec 22, 2019, 7:46 PM IST

ਮਾਨਸਾ: ਪੇਂਡੂ ਵਿਕਾਸ ਪੰਚਾਇਤ ਵਿਭਾਗ ਤੇ ਸਟੇਟ ਬੈਂਕ ਆਫ ਇੰਡੀਆ ਦੀ ਰੂਰਲ ਸੈਲਫ ਇੰਪਲਾਈਜ਼ ਸੈਂਟਰ 'ਚ ਵੱਖ-ਵੱਖ ਤਰ੍ਹਾਂ ਦੇ ਕੋਰਸਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਜਿਸ ਨਾਲ ਨੌਜਵਾਨਾਂ ਨੂੰ ਆਤਮ ਨਿਰਭਰ ਤੇ ਸਵੈ ਰੁਜਗਾਰ ਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਵੀਡੀਓ

ਦੱਸ ਦੇਈਏ ਕਿ ਇਸ ਸਿਖਲਾਈ ਕੇਂਦਰ 'ਚ ਟ੍ਰੇਨਿੰਗ ਕਰ ਕਈ ਲੜਕੀਆਂ ਨੇ ਆਪਣਾ ਸਵੈ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ। ਇਸ 'ਤੇ ਰੂਰਲ ਸੈਲਫ ਇੰਪਲਾਈਜ਼ ਸੈਂਟਰ ਦੇ ਡਾਇਰੈਕਟਰ ਮੋਹਨਜੀਤ ਸਿੰਘ ਰੇਖੀ ਨੇ ਕਿਹਾ ਕਿ 2009 'ਚ ਲੜਕੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਇਸ ਸੰਸਥਾ ਨੂੰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇਸ ਕੇਂਦਰ ਤੋਂ 4000 ਦੇ ਕਰੀਬ ਲੜਕੇ ਲੜਕੀਆਂ ਨੇ ਟ੍ਰੇਨਿੰਗ ਹਾਸਿਲ ਕੀਤੀ ਹੈ ਤੇ ਇਨ੍ਹਾਂ ਵਿਚੋਂ 3091 ਨੌਜਵਾਨ ਸਵੈ-ਰੁਜਗਾਰ ਦਾ ਕੰਮ ਕਰ ਰਹੇ ਹਨ। ਮੋਹਨਜੀਤ ਸਿੰਘ ਰੇਖੀ ਨੇ ਕਿਹਾ ਕਿ ਇਸ ਕੇਂਦਰ 'ਚ ਡੇਅਰੀ ਫਾਰਮਿੰਗ, ਮੋਬਾਇਲ ਰਿਪੇਅਰਿੰਗ, ਡਰੈਸ ਡਿਜ਼ਾਇਨਿੰਗ ਸਿਖਲਾਈ, ਬਿਊਟੀ ਪਾਰਲਰ, ਏਸੀ ਰਿਪੇਅਰ ਵਰਗੇ ਕੋਰਸਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਇਸ 'ਤੇ ਸਿਖਲਾਈ ਪ੍ਰਾਪਤ ਕਰ ਚੁੱਕੀ ਕਮਲਜੀਤ ਕੌਰ ਨੇ ਕਿਹਾ ਕਿ ਨੌਕਰੀਆਂ ਪਿੱਛੇ ਭੱਜਣ ਨਾਲੋਂ ਚੰਗਾ ਹੈ ਕਿ ਆਪਣਾ ਕੰਮ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਉਹ ਸੰਸਥਾ ਤੋਂ ਟ੍ਰੇਨਿੰਗ ਹਾਸਿਲ ਕਰ ਆਪਣਾ ਰੁਜ਼ਗਾਰ ਕਰ ਰਹੀ ਹੈ ਜਿਸ 'ਚ ਹਰ ਮਹੀਨੇ 8 ਤੋਂ 9 ਹਜ਼ਾਰ ਬੱਚ ਜਾਂਦਾ ਹੈ। ਇਸ ਦੇ ਨਾਲ ਹੀ ਕਮਲਜੀਤ ਨੇ ਰੂਰਲ ਸੈਲਫ ਇੰਪਲਾਈਜ਼ ਸੈਂਟਰ ਦਾ ਧੰਨਵਾਦ ਕੀਤਾ।

ਸ਼ੋਭਾ ਨੇ ਕਿਹਾ ਕਿ ਉਸ ਨੇ 1 ਮਹੀਨੇ ਦੀ ਰੂਰਲ ਸੈਵ ਰੁਜਗਾਰ ਤੋਂ ਡਰੈਸ ਡਿਜ਼ਾਇਨਿੰਗ ਦੀ ਸਿਖਲਾਈ ਲਈ ਸੀ। ਜਿਸ ਨੂੰ 7 ਸਾਲ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਟ੍ਰੇਨਿੰਗ ਨਾਲ ਸੂਟ ਸੀਣ ਦਾ ਤੇ ਦੁਸਰੀ ਕੁੜੀਆਂ ਨੂੰ ਟ੍ਰੇਨਿੰਗ ਵੀ ਦਿੰਦੀ ਹੈ। ਇਸ ਦੇ ਨਾਲ ਹੀ ਸ਼ੋਭਾ ਨੇ ਆਰਐਸਈ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੂਸਰੇ ਨੌਜਵਾਨਾ ਨੂੰ ਵੀ ਅਪੀਲ ਕੀਤੀ ਕਿ ਜਿਆਦਾ ਤੋਂ ਜਿਆਦਾ ਸਵੈ-ਰੁਜਗਾਰ ਨੂੰ ਮੱਹਤਵ ਦਿੱਤਾ ਜਾਵੇ।

ABOUT THE AUTHOR

...view details