ਮਾਨਸਾ: ਪਿੰਡ ਜਵਾਹਰਕੇ ਵਿਖੇ ਲੱਗੇ ਕੋਟਕ ਮਹਿੰਦਰਾ ਦੇ ਏਟੀਐਮ ਨੂੰ ਦੇਰ ਰਾਤ ਨੂੰ ਚੋਰਾਂ ਦਾ ਗਿਰੋਹ ਪੁੱਟ ਕੇ ਲੈ ਗਿਆ। ਦਸੱਣਯੋਗ ਹੈ ਕਿ ਇਸ ਏਟੀਐਮ 'ਚ ਕੋਈ ਵੀ ਸਕਿਓਰਿਟੀ ਗਾਰਡ ਨਾ ਹੋਣ ਕਰਕੇ ਚੋਰਾਂ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ।
ਚੋਰਾਂ ਦੇ ਹੋਂਸਲੇ ਬੁਲੰਦ, ਏਟੀਐੱਮ ਪੱਟ ਕੇ ਫ਼ਰਾਰ
ਪੁਲਿਸ ਬੈਂਕ ਅਧਿਕਾਰੀਆਂ ਨੂੰ ਬੁਲਾ ਕੇ ਜਾਂਚ ਕਰ ਰਹੀ ਹੈ। ਏਟੀਐੱਮ ਵਿੱਚ ਕਿੰਨੀ ਰਕਮ ਪਾਈ ਗਈ ਸੀ ਇਸ ਤੋਂ ਇਲਾਵਾ ਪੁਲਿਸ ਏਟੀਐੱਮ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਨੂੰ ਖੰਗਾਲ ਰਹੀ ਹੈ
robbers looted atm
ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਏਟੀਐੱਮ ਦੀ ਸਕਿਓਰਿਟੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ, ਜਿਸਦੇ ਚੱਲਦੇ ਸਮਾਜ ਦੇ ਬੁਰੇ ਅਨਸਰਾਂ ਦੇ ਹੌਸਲੇ ਇਸ ਕਦਰ ਵੱਧ ਗਏ ਹਨ ਕਿ ਉਹ ਏਟੀਐਮ ਪੁੱਟ ਕੇ ਆਪਣੇ ਨਾਲ ਲੈ ਗਏ।
ਪੁਲਿਸ ਨੇ ਘਟਨਾ ਸਥਲ ਤੋਂ 500 ਮੀਟਰ ਦੀ ਦੂਰੀ ਤੇ ਏਟੀਐੱਮ ਦੇ ਪੈਸੇ ਵਾਲਾ ਬਕਸਾ ਬਰਾਮਦ ਕੀਤਾ ਹੈ। ਇਸ ਘਟਨਾ 'ਤੇ ਬੈਂਕ ਮੈਨੇਜਰ ਨੇ ਕਿਹਾ ਕਿ ਏਟੀਐਮ 'ਚ ਪੈਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਮਸ਼ੀਨ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ, ਜਿਸ ਦਾ ਨੁਕਸਾਨ ਜ਼ਰੂਰ ਹੋਇਆ ਹੈ।