ਮਾਨਸਾ: ਇੱਥੋਂ ਦੇ ਪਿੰਡ ਖਿਆਲਾ ਕਲਾਂ ਨਜ਼ਦੀਕ ਖੜੇ ਟਰਾਲੇ ਨੂੰ ਪਿੱਛੋਂ ਦੀ ਬੱਸ ਵੱਲੋਂ ਟੱਕਰ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵੇਲੇ ਇਹ ਸੜਕ ਹਾਦਸਾ ਵਾਪਰਿਆ ਉਸ ਸਮੇਂ ਬੱਸ ਵਿੱਚ ਸਵਾਰੀਆਂ ਸਵਾਰ ਸਨ। ਬੱਸ ਦੀ ਟਰਾਲੇ ਨਾਲ ਟੱਕਰ ਹੋਣ ਨਾਲ ਬੱਸ ਵਿੱਚ ਸਵਾਰ ਕਈ ਸਵਾਰੀਆਂ ਫੱਟੜ ਹੋ ਗਈਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਰੈਫ਼ਰ ਕੀਤਾ ਹੋਇਆ ਹੈ।
ਪਿੰਡ ਖਿਆਲਾ ਕਲਾਂ ਨਜ਼ਦੀਕ ਵਾਪਰਿਆ ਸੜਕ ਹਾਦਸਾ - ਸੜਕ ਹਾਦਸਾ
ਮਾਨਸਾ ਦੇ ਪਿੰਡ ਖਿਆਲਾ ਕਲਾਂ ਨਜ਼ਦੀਕ ਖੜੇ ਟਰਾਲੇ ਨੂੰ ਪਿੱਛੋਂ ਦੀ ਬੱਸ ਵੱਲੋਂ ਟੱਕਰ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵੇਲੇ ਇਹ ਸੜਕ ਹਾਦਸਾ ਵਾਪਰਿਆ ਉਸ ਸਮੇਂ ਬੱਸ ਵਿੱਚ ਸਵਾਰੀਆਂ ਸਵਾਰ ਸਨ। ਬੱਸ ਦੀ ਟਰਾਲੇ ਨਾਲ ਟੱਕਰ ਹੋਣ ਨਾਲ ਬੱਸ ਵਿੱਚ ਸਵਾਰ ਕਈ ਸਵਾਰੀਆਂ ਫੱਟੜ ਹੋ ਗਈਆਂ ਹਨ।
ਫ਼ੋਟੋ
ਫੱਟੜ ਵਿਅਕਤੀ ਨੇ ਦੱਸਿਆ ਕਿ ਉਹ ਘੋੜੇ (ਟਰੱਕ) ਨਾਲ ਸੜਕ ਉੱਤੇ ਪਟਿਆਲਾ ਨਜ਼ਦੀਕ ਖੜੇ ਸਨ। ਸੜਕ ਉੱਤੇ ਖੜਿਆਂ ਨੂੰ ਹੀ ਬੱਸ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਏ।
ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਕਰੀਬ 14 ਵਿਅਕਤੀ ਹਨ, ਜਿਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖ਼ਮੀਆਂ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ।