ਮਾਨਸਾ: ਸ਼ਹਿਰ ਵਿੱਚ ਤਲਵੰਡੀ ਸਾਬੋ ਰੋਡ 'ਤੇ 2 ਮੋਟਰਸਾਈਕਲਾਂ ਵਿਚਕਾਰ ਟੱਕਰ ਹੋ ਗਈ ਜਿਸ ਵਿੱਚ 2 ਵਿਅਕਤੀਆਂ ਦੀ ਮੌਕੇ ਤੇ 2 ਬੱਚਿਆਂ ਸਣੇ 2 ਔਰਤਾਂ ਜ਼ਖ਼ਮੀ ਹੋ ਗਈਆਂ ਹਨ। ਜਾਣਕਾਰੀ ਮੁਤਾਬਕ 2 ਬੱਚਿਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਮਾਨਸਾ ਤੋਂ ਫ਼ਰੀਦਕੋਟ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਰਵਿਦਾਸ ਮੰਦਰ ਮਾਮਲਾ: ਸੁਖਬੀਰ ਬਾਦਲ ਨੇ ਦਿੱਲੀ ਦੇ ਉਪ-ਰਾਜਪਾਲ ਨਾਲ ਕੀਤੀ ਮੁਲਾਕਾਤ
ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਿੰਡ ਅਕਲੀਆ ਤਲਵੰਡੀ ਤੋਂ 30 ਸਾਲਾ ਗੁਰਦੀਪ ਸਿੰਘ ਆਪਣੀ ਪਤਨੀ ਸਰਬਜੀਤ ਕੌਰ, ਸਾਲੀ ਕਰਮਜੀਤ ਕੌਰ ਤੇ 2 ਬੱਚੇ ਏਕਮ ਤੇ ਮਹਿਕ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਹਿਣੀਵਾਲ ਜਾ ਰਹੇ ਸਨ।
ਇਸ ਦੌਰਾਨ ਬਣਾਂਵਾਲੀ ਥਰਮਲ ਦੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ 'ਤੇ ਸਵਾਰ ਗੁਰਸੇਵਕ ਸਿੰਘ ਮੌਜੀਆ ਦੀ ਅਚਾਨਕ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਵਿਚ ਮੌਕੇ 'ਤੇ ਹੀ ਗੁਰਸੇਵਕ ਸਿੰਘ ਤੇ ਗੁਰਦੀਪ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।