ਪੰਜਾਬ

punjab

ETV Bharat / state

ਧਾਰਮਿਕ ਸਥਾਨਾਂ ਤੋਂ ਆ ਰਹੇ ਲੰਗਰ ਨਾਲ ਅੰਨਦਾਤਾ ਭਰ ਰਿਹੈ ਢਿੱਡ

ਧਰਨੇ ਉੱਤੇ ਬੈਠੇ ਕਿਸਾਨਾਂ ਦਾ ਢਿੱਡ ਭਰਨ ਦੇ ਲਈ ਪੰਜਾਬ ਦੇ ਧਾਰਮਿਕ ਅਸਥਾਨ ਮੋਹਰੀ ਰੋਲ ਅਦਾ ਕਰ ਰਹੇ ਹਨ। ਮਾਨਸਾ ਦੇ ਵੀ ਚਿੰਤਾਹਰਣ ਤ੍ਰਿਵੈਣੀ ਮੰਦਿਰ ਤੋਂ 2500 ਦੇ ਕਰੀਬ ਕਿਸਾਨਾਂ ਲਈ ਲੰਗਰ ਤਿਆਰ ਹੋ ਕੇ ਆ ਰਿਹਾ ਹੈ।

ਧਾਰਮਿਕ ਸਥਾਨਾਂ ਤੋਂ ਆ ਰਹੇ ਲੰਗਰ ਨਾਲ ਅੰਨਦਾਤਾ ਭਰ ਰਿਹੈ ਢਿੱਡ
ਧਾਰਮਿਕ ਸਥਾਨਾਂ ਤੋਂ ਆ ਰਹੇ ਲੰਗਰ ਨਾਲ ਅੰਨਦਾਤਾ ਭਰ ਰਿਹੈ ਢਿੱਡ

By

Published : Oct 11, 2020, 6:57 PM IST

ਮਾਨਸਾ: ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਵਿੱਚ ਹਰ ਪਾਸੇ ਹੋ ਰਿਹਾ ਹੈ। ਪੰਜਾਬ ਦੇ ਰੇਲਵੇ ਸਟੇਸ਼ਨਾਂ ਉੱਤੇ ਕਿਸਾਨ ਪੂਰੇ ਦਮ ਨਾਲ 1 ਅਕਤੂਬਰ ਤੋਂ ਬੈਠੇ ਹਨ। ਅਜਿਹੇ ਸਮੇਂ ਵਿੱਚ ਅੰਨਦਾਤਾ ਨੂੰ ਢਿੱਡ ਭਰਨ ਦੇ ਲਈ ਲੰਗਰ ਹੀ ਸਹਾਰਾ ਬਣਿਆ ਹੋਇਆ ਹੈ।

ਵੇਖੋ ਵੀਡੀਓ।

ਇਹ ਸ਼ਹਿਰ ਦੇ ਹਰ ਧਾਰਮਿਕ ਸਥਾਨਾਂ ਤੋਂ ਤਿਆਰ ਹੋ ਕੇ ਕਿਸਾਨਾਂ ਦੇ ਲਈ ਆ ਰਿਹਾ ਹੈ। ਮਾਨਸਾ ਵਿਖੇ ਸਥਿਤ ਚਿੰਤਹਰਨੀ ਤ੍ਰਿਵੈਣੀ ਮੰਦਿਰ ਤੋਂ ਕਿਸਾਨਾਂ ਦੇ ਲਈ ਆਉਣ ਵਾਲਾ ਲੰਗਰ ਹਿੰਦੂ-ਸਿੱਖ ਭਾਈਚਾਰੇ ਦੀ ਮਿਸਾਲ ਬਣਿਆ ਹੋਇਆ ਹੈ।

2500 ਦੇ ਕਰੀਬ ਕਿਸਾਨਾਂ ਲਈ ਆ ਰਿਹੈ ਲੰਗਰ

ਲੰਗਰ ਇੰਚਾਰਜ ਗੁਰਚਰਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਜੋ ਚੱਕਾ ਜਾਮ ਕੀਤਾ ਗਿਆ ਹੈ, ਉਨ੍ਹਾਂ ਕਿਸਾਨਾਂ ਲਈ ਲੰਗਰ ਹੀ ਢਿੱਡ ਭਰਨ ਦਾ ਸਹਾਰਾ ਹੈ। ਉਨ੍ਹਾਂ ਦੱਸਿਆ ਕਿ ਧਰਨੇ ਉੱਤੇ ਆਉਣ ਵਾਲੇ 2500 ਦੇ ਕਰੀਬ ਕਿਸਾਨਾਂ ਲਈ ਹਰ ਰੋਜ਼ ਲੰਗਰ ਤਿਆਰ ਹੋ ਕੇ ਆਉਂਦਾ ਹੈ। ਗੁਰਚਰਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਲਈ ਬਣਨ ਵਾਲੇ ਲੰਗਰ ਲਈ 10 ਕਿਲੋ ਚਾਹ-ਪੱਤੀ, 2 ਗੱਟੇ ਖੰਡ, 3 ਕੁਵਿੰਟਲ ਆਟਾ, ਦਾਲ ਅਤੇ ਹੋਰ ਸਮਾਨ ਦੀ ਰਸਦ ਲੱਗ ਰਹੀ ਹੈ।

ਮਾਨਸਾ ਦਾ ਚਿੰਤਾਹਰਣ ਤ੍ਰਿਵੈਣੀ ਮੰਦਰ ਭੇਜ ਰਿਹੈ ਕਿਸਾਨਾਂ ਲਈ ਲੰਗਰ

ਚਿੰਤਾਹਰਣ ਰੇਲਵੇ ਤ੍ਰਿਵੈਣੀ ਮੰਦਿਰ ਕਮੇਟੀ ਵੀ ਕਿਸਾਨਾਂ ਦਾ ਢਿੱਡ ਭਰਨ ਦੇ ਲਈ ਮੋਹਰੀ ਹੈ। ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਮੰਦਿਰ ਕਮੇਟੀ ਦੁਆਰਾ 1500 ਲੋਕਾਂ ਲਈ ਖਾਣਾ ਤਿਆਰ ਕਰਵਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੰਡਿਆ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਦੇ ਧਰਨੇ ਵਿੱਚ ਵੀ ਕਮੇਟੀ ਵੱਲੋਂ 1500 ਤੋਂ 2000 ਕਿਸਾਨਾਂ ਲਈ ਖਾਣਾ ਤਿਆਰ ਕਰਵਾਇਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਬਿੱਲਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਅਸੀ ਇਨ੍ਹਾਂ ਬਿੱਲਾਂ ਦਾ ਸਮਰਥਨ ਨਹੀਂ ਕਰਦੇ ਅਤੇ ਵਾਪਸ ਲੈਣ ਦੀ ਮੰਗ ਕਰਦੇ ਹਾਂ।

ਲੰਗਰ ਨਾਲ ਕਿਸਾਨਾਂ ਨੂੰ ਹੋ ਰਹੀ ਹੈ ਖ਼ੁਸ਼ੀ

ਲੰਗਰ ਲਈ ਕਿਸਾਨ ਮੰਦਿਰ ਕਮੇਟੀ ਦਾ ਧੰਨਵਾਦ ਕਰਦੇ ਹੋਏ ਇਸ ਨੂੰ ਹਿੰਦੂ-ਸਿੱਖ ਭਾਈਚਾਰੇ ਲਈ ਚੰਗਾ ਕਦਮ ਦੱਸ ਰਹੇ ਹਨ। ਕਿਸਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਹਿੰਦੂ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਔਖੇ ਸਮੇਂ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਸਾਨੂੰ ਫੰਡ ਅਤੇ ਖਾਣਾ-ਪਾਣੀ ਵੀ ਉਪਲੱਬਧ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਧਰਮ ਅਤੇ ਜਾਤ ਦੇ ਨਾਂਅ ਉੱਤੇ ਸਰਕਾਰਾਂ ਦੁਆਰਾ ਹੀ ਵੰਡਿਆ ਜਾਂਦਾ ਹੈ, ਜਦੋਂ ਕਿ ਸਾਡੇ ਲੋਕਾਂ ਵਿੱਚ ਕੋਈ ਵੰਡ ਨਹੀਂ ਹੈ। ਬਲਕਿ ਅਸੀ ਇੱਕ-ਦੂਜੇ ਨੂੰ ਪਿਆਰ ਕਰਦੇ ਹਾਂ।

ABOUT THE AUTHOR

...view details