ਮਾਨਸਾ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਪੰਜਾਬ ਸਰਕਾਰ ਵਲੋਂ ਹਦਾਇਤਾਂ ਜਾਰੀ ਕਰਦਿਆਂ ਸੂਬੇ 'ਚ ਰਾਤ ਦਾ ਕਰਫਿਊ ਲਗਾਇਆ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਹੋਰ ਵੀ ਕੲ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮਾਨਸਾ 'ਚ ਈਟੀਵੀ ਭਾਰਤ ਵਲੋਂ ਰਾਤ ਦੇ ਕਰਫਿਊ ਨੂੰ ਲੈਕੇ ਗਰਾਊਂਡ ਰਿਐਲਿਟੀ ਜਾਂਚ ਕੀਤੀ ਗਈ। ਇਸ ਮੌਕੇ ਮਾਨਸਾ 'ਚ ਰਾਤ ਕਰਫਿਊ ਸਮੇਂ ਬਾਜ਼ਾਰ ਬੰਦ ਸੀ ਅਤੇ ਕੋਈ-ਕੋਈ ਰਾਹਗੀਰ ਜੋ ਜ਼ਰੂਰੀ ਕੰਮਾਂ ਤੋਂ ਪਰਤ ਰਹੇ ਸੀ, ਜਾਂ ਫਿਰ ਨੌਕਰੀਪੇਸ਼ਾ ਲੋਕ ਘਰਾਂ ਨੂੰ ਵਾਪਸ ਜਾ ਰਹੇ ਸੀ।
ਨਾਈਟ ਕਰਫ਼ਿਊ ਦੇ ਚੱਲਦਿਆਂ ਮਾਨਸਾ 'ਚ ਰਿਐਲਿਟੀ ਚੈੱਕ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਪੰਜਾਬ ਸਰਕਾਰ ਵਲੋਂ ਹਦਾਇਤਾਂ ਜਾਰੀ ਕਰਦਿਆਂ ਸੂਬੇ 'ਚ ਰਾਤ ਦਾ ਕਰਫਿਊ ਲਗਾਇਆ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਹੋਰ ਵੀ ਕੲ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮਾਨਸਾ 'ਚ ਈਟੀਵੀ ਭਾਰਤ ਵਲੋਂ ਰਾਤ ਦੇ ਕਰਫਿਊ ਨੂੰ ਲੈਕੇ ਗਰਾਊਂਡ ਰਿਐਲਿਟੀ ਜਾਂਚ ਕੀਤੀ ਗਈ।
ਇਸ ਮੌਕੇ ਜਦੋਂ ਇੱਕ ਰਾਹਗੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਹ ਸਰਕਾਰ ਦੇ ਇਸ ਕਰਫਿਊ ਦੀ ਪਾਲਣਾ ਕਰਦੇ ਹਨ, ਪਰ ਸਰਕਾਰ ਨੇ ਸਕੂਲ ਅਤੇ ਕਾਲਜ ਬੰਦ ਕੀਤੇ ਹਨ, ਜਦਕਿ ਸ਼ਰਾਬ ਦੇ ਠੇਕੇ ਦੇਰ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੱਸਾਂ 'ਚ ਸਫ਼ਰ ਦੌਰਾਨ ਕਾਫੀ ਭੀੜ ਹੋ ਜਾਂਦੀ ਹੈ, ਸਰਕਾਰ ਜਾਂ ਪ੍ਰਸ਼ਾਸਨ ਵਲੋਂ ਉਸ ਗੱਲ 'ਤੇ ਧਿਆਨ ਨਹੀਂ ਦਿੱਤਾ ਜਾਂਦਾ। ਇਸ ਦੇ ਨਾਲ ਹੀ ਨੌਜਵਾਨ ਦਾ ਕਹਿਣਾ ਸੀ ਕਿ ਸਰਕਾਰ ਨੂੰ ਸਕੂਲ ਅਤੇ ਕਾਲਜ ਖੋਲ੍ਹਣੇ ਚਾਹੀਦੇ ਹਨ, ਜੇਕਰ ਅਜਿਹਾ ਨਹੀਨ ਤਾਂ ਮੁਕੰਮਲ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੁਰੱਖਿਆ ਨਾਲ ਸਬੰਧਿਤ ਹੋਰ ਵੀ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ:ਕਾਨੂੰਨਾਂ ਦੀਆਂ ਉੱਡੀਆਂ ਧੱਜੀਆਂ, ਨਾਈਟ ਕਰਫਿਊ 'ਚ ਵੀ ਖੁੱਲਿਆ ਸੀ ਸੈਲੂਨ