ਮਾਨਸਾ: ਪੰਜਾਬ ਕੈਬਨਿਟ ਦੇ ਵਿੱਚ ਸ਼ਾਮਲ ਮਾਨਸਾ ਤੋਂ ਡਾ. ਵਿਜੇ ਸਿੰਗਲਾ ਸਿਹਤ ਮੰਤਰੀ ਖ਼ਿਲਾਫ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਮਾਨਸਾ ਸ਼ਹਿਰ ਦੇ ਲੋਕਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਕਹਾਵਤ ਹੈ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ ਤੇ ਜਦੋਂ ਖੋਂਹਦਾ ਹੈ ਥੱਪੜ ਮਾਰ ਕੇ ਖੋਂਹਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੀ ਡਾ. ਵਿਜੇ ਸਿੰਗਲਾ ਨਾਲ ਹੋਈ ਹੈ ਜੋ ਕਿ ਭ੍ਰਿਸ਼ਟਾਚਾਰ ਵਿੱਚ ਲਿਪਤ ਸਨ ਅਤੇ ਜਿੰਨ੍ਹਾਂ ਦੇ ਖ਼ਿਲਾਫ਼ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਸ਼ਲਾਘਾਯੋਗ ਕਾਰਵਾਈ ਕੀਤੀ ਗਈ ਹੈ।
ਸ਼ਹਿਰ ਵਾਸੀ ਭੁਪਿੰਦਰ ਸਿੰਘ, ਛਿੰਦਰਪਾਲ ਚਕੇਰੀਆਂ ਅਤੇ ਬੱਬੀ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਉਮੀਦਾਂ ਬਹੁਤ ਸਨ ਕਿ ਸ਼ਾਇਦ ਮਾਨਸਾ ਜ਼ਿਲ੍ਹੇ ਦੇ ਲਈ ਚੰਗੇ ਪ੍ਰਾਜੈਕਟ ਲੈ ਕੇ ਆਉਣਗੇ ਅਤੇ ਮਾਨਸਾ ਜ਼ਿਲ੍ਹੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਲੈ ਕੇ ਜਾਣਗੇ ਪਰ ਜੋ ਵਿਜੇ ਸਿੰਗਲਾ ਵੱਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਅਤੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਇਹ ਮੁੱਖ ਮੰਤਰੀ ਦੀ ਇਹ ਸ਼ਲਾਘਾਯੋਗ ਕਦਮ ਹੈ।