ਮਾਨਸਾ: ਅੱਜ ਦੇ ਸਮੇਂ ਵਿੱਚ ਲੜਕੀਆਂ ਹਰ ਖੇਤਰ ਦੇ ਵਿੱਚ ਲੜਕਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਸਮਾਜ ਵਿੱਚ ਲੜਕੇ ਅਤੇ ਲੜਕੀ ਦੇ ਭੇਦ ਭਾਵ ਨੂੰ ਨਕਾਰ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਦੀ ਲੜਕੀ ਰਾਜਦੀਪ ਕੌਰ, ਜੋ ਆਪਣੇ ਪਿਤਾ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦੀ ਹੈ ਜੋ ਕਿ ਜ਼ਮੀਨ ਨੂੰ ਵਾਹੁਣਾ ਹੋਵੇ ਜਾਂ ਫ਼ਸਲ ਦੀ ਕਟਾਈ ਹੋਵੇ, ਰਾਜਦੀਪ ਖੁਦ ਕਰ ਲੈਂਦੀ ਹੈ ਈਟੀਵੀ ਭਾਰਤ ਵੱਲੋਂ ਰਾਜਦੀਪ ਕੌਰ ਦੇ ਨਾਲ ਉਸ ਦੇ ਖੇਤੀ ਸਬੰਧੀ ਰੁਚੀ ਨੂੰ ਲੈ ਕੇ ਗੱਲਬਾਤ ਕੀਤੀ ਗਈ।
ਖੇਤੀ ਦੇ ਹਰ ਕੰਮ ਨੂੰ ਆਸਾਨੀ ਨਾਲ ਕਰ ਲੈਂਦੀ ਹੈ ਖਿਆਲਾਂ ਦੀ ਰਾਜਦੀਪ ਕੌਰ ਰਾਜਦੀਪ ਕੌਰ ਨੇ ਦੱਸਿਆ ਕਿ ਉਹ ਛੋਟੇ ਹੁੰਦਿਆਂ ਆਪਣੇ ਪਿਤਾ ਦੇ ਨਾਲ ਖੇਤਾਂ ਵਿੱਚ ਜਾਂਦੀ ਸੀ ਅਤੇ ਆਪਣੇ ਪਿਤਾ ਨੂੰ ਖੇਤ ਵਿੱਚ ਕੰਮ ਕਰਦਿਆਂ ਦੇਖਦੇ ਉਸ ਦੇ ਮਨ ਵਿੱਚ ਵੀ ਖੇਤੀ ਦਾ ਕੰਮ ਕਰਨ ਦੀ ਰੁਚੀ ਪੈਦਾ ਹੋਈ ਤੇ ਅੱਜ ਉਹ ਖੇਤੀ ਦੇ ਹਰ ਕੰਮ ਨੂੰ ਆਸਾਨੀ ਦੇ ਨਾਲ ਕਰ ਲੈਂਦੀ ਹੈ। ਟਰੈਕਟਰ ਚਲਾਉਣਾ, ਕੰਬਾਇਨ ਚਲਾਉਣੀ ਜਾਂ ਖੇਤ ਵਿੱਚ ਪਾਣੀ ਲਾਉਣਾ ਰਾਜਦੀਪ ਖ਼ੁਦ ਇਹ ਸਾਰੇ ਕੰਮ ਕਰ ਲੈਂਦੀ ਹੈ।
ਪੜ੍ਹਾਈ ਕਰਕੇ ਵਿਦੇਸ਼ਾਂ ਵੱਲ ਨੂੰ ਜਾਣਾ ਅਤੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਸਬੰਧੀ ਰਾਜਦੀਪ ਨੇ ਕਿਹਾ ਕਿ ਪੜ੍ਹਾਈ ਕਰਕੇ ਵਿਦੇਸ਼ਾਂ ਵਿੱਚ ਜਾਣਾ ਚੰਗੀ ਗੱਲ ਹੈ ਪਰ ਆਪਣੇ ਖੇਤੀ ਕਿੱਤੇ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਖੇਤੀ ਕਰਕੇ ਆਪਣੀ ਮਿੱਟੀ ਨਾਲ ਜੁੜ ਕੇ ਰਿਹਾ ਜਾ ਸਕਦਾ ਹੈ ਅਤੇ ਆਪਣੇ ਮਾਤਾ-ਪਿਤਾ ਦੇ ਨਾਲ ਖੇਤਾਂ ਵਿੱਚ ਹੱਥ ਵਟਾਉਂਦੇ ਰਹਿਣਾ ਚਾਹੀਦਾ ਹੈ।
ਰਾਜਦੀਪ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਹਨ ਅਤੇ ਆਪਣੇ ਪਿਤਾ ਦੇ ਨਾਲ ਖੇਤ ਵਿੱਚ ਕੰਮ ਵੀ ਕਰਵਾਉਂਦੀਆਂ ਹਨ। ਰਾਜਦੀਪ ਖੁਦ ਬਾਰ੍ਹਵੀਂ ਕਲਾਸ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਅੱਗੇ ਵੀ ਐਗਰੀਕਲਚਰ ਦੇ ਨਾਲ ਸੰਬੰਧਿਤ ਹੀ ਪੜ੍ਹਾਈ ਕਰੇਗੀ ਅਤੇ ਔਰਗੈਨਿਕ ਖੇਤੀ ਅਪਣਾਈ ਗੀਤਾਂ ਕਿ ਉਹ ਖੇਤ ਵਿਚ ਵਧੀਆ ਫਸਲਾਂ ਦੀ ਪੈਦਾਵਾਰ ਕਰ ਸਕੇ ਅਤੇ ਇਕ ਵੱਖਰੀ ਪਹਿਚਾਣ ਬਣਾ ਸਕੇ।
ਰਾਜਦੀਪ ਕੌਰ ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਦਾ ਪਿਤਾ ਖੇਤ ਵਿੱਚ ਕੰਮ ਕਰਨ ਦੇ ਲਈ ਜਾਂਦਾ ਹੈ ਅਤੇ ਉਹ ਤਿੰਨੋਂ ਭੈਣਾਂ ਵੀ ਆਪਣੇ ਪਿਤਾ ਦੇ ਨਾਲ ਕੰਮ ਵਿੱਚ ਹੱਥ ਵਟਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਖੇਤੀ ਦਾ ਕੰਮ ਕਰਦੀ ਹੈ ਅਤੇ ਦੂਸਰੀਆਂ ਪੈਣਾ ਘਰ ਅਤੇ ਖੇਤੀ ਦਾ ਕੰਮ ਵਿੱਚ ਵੀ ਹੱਥ ਵਟਾਉਂਦੀਆਂ ਹਨ।
ਰਾਜਦੀਪ ਕੌਰ ਦੇ ਤਾਇਆ ਦੇ ਲੜਕੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਦੀ ਲੜਕੀਆਂ ਤਿੰਨ ਹਨ ਅਤੇ ਉਹ ਤਿੰਨੋਂ ਹੀ ਆਪਣੇ ਪਿਤਾ ਦੇ ਨਾਂ ਖ਼ਤ ਵਿਚ ਕੰਮ ਕਰਵਾਉਂਦੀਆਂ ਹਨ ਅਤੇ ਰਾਜਦੀਪ ਖੇਤੀ ਦੇ ਹਰ ਸੰਦ ਨੂੰ ਚਲਾ ਲੈਂਦੀ ਹਾਂ।
ਰਾਜਦੀਪ ਕੌਰ ਦੀ ਵੱਡੀ ਭੈਣ ਰਾਜਬੀਰ ਕੌਰ ਨੇ ਦੱਸਿਆ ਕਿ ਉਹ ਬੀਏ ਸੈਕਿੰਡ ਦੀ ਪੜ੍ਹਾਈ ਕਰ ਰਹੀ ਹੈ ਅਤੇ ਰਾਜ ਦੀ ਪੋਸਟ ਤੋਂ ਛੋਟੀ ਹੈ ਜੋ ਕਿ ਪਲਾਸਟਿਕ ਗਲਾਸ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਤਿੰਨ ਭੈਣਾਂ ਹਨ ਅਤੇ ਆਪਣੇ ਪਿਤਾ ਦੇ ਨਾਲ ਖੇਤ ਵਿੱਚ ਵੀ ਕੰਮ ਕਰਵਾਉਂਦੀਆਂ ਹਨ ਅਤੇ ਘਰ ਦਾ ਕੰਮ ਵੀ ਕਰਵਾਉਂਦੀਆਂ ਹਨ ਰਾਜਦੀਪ ਸਿਰਫ਼ ਖੇਤੀ ਦੇ ਕੰਮ ਨੂੰ ਹੀ ਸਮਰਪਿਤ ਹੈ ਅਤੇ ਪਿਤਾ ਦੇ ਨਾਲ ਹਰ ਕੰਮ ਖੇਤ ਦਾ ਕਰਵਾਉਂਦੀ ਹੈ ਜਿਸਦੇ ਲਈ ਉਨ੍ਹਾਂ ਨੂੰ ਆਪਣੀ ਭੈਣ ਤੇ ਮਾਣ ਹੈ।