ਮਾਨਸਾ: ਬਠਿੰਡਾ ਲੋਕ ਸਭਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਅਮਰਿੰਦਰ ਸਿੰਘ ਵੜਿੰਗ ਸੁਧਾਰ ਸਭਾ, ਬੁਢਲਾਡਾ ਦੇ ਆਗੂ ਟਿੰਕੂ ਮਦਾਨ ਦੇ ਘਰ ਪਹੁੰਚੇ। ਟਿੰਕੂ ਮਦਾਨ ਨੇ ਦੋਸ਼ ਲਗਾਏ ਕਿ ਰਾਜਾ ਵੜਿੰਗ ਉਸ ਨੂੰ ਲਾਲਚ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਨ ਲਈ ਉੱਥੇ ਪਹੁੰਚੇ ਸਨ ਪਰ ਉਸ ਨੇ ਵੜਿੰਗ ਵੱਲੋਂ 50 ਹਜ਼ਾਰ ਰੁਪਏ ਦੀ ਪੇਸ਼ਗੀ ਨੂੰ ਨਾਂਹ ਕਰ ਦਿੱਤੀ। ਇਸ ਮਾਮਲੇ 'ਤੇ ਹੁਣ ਸਿਆਸਤ ਗਰਮਾ ਗਈ ਹੈ।
ਕਾਂਗਰਸ ਮੈਨੂੰ ਖ਼ਰੀਦਣਾ ਚਾਹੁੰਦੀ ਹੈ: ਟਿੰਕੂ ਮਦਾਨ - bathinda
ਕਾਂਗਰਸੀ ਉਮੀਦਵਾਰ ਰਾਜਾ ਵੜਿੰਗ 'ਤੇ ਲੱਗੇ ਸੁਧਾਰ ਸਭਾ, ਬੁਢਲਾਡਾ ਦੇ ਆਗੂ ਟਿੰਕੂ ਮਦਾਨ ਨੂੰ 50,000 ਰੁਪਏ ਦੀ ਪੇਸ਼ਗੀ ਦੇਣ ਦੇ ਦੋਸ਼।

ਟਿੰਕੂ ਮਦਾਨ ਨੇ ਕਿਹਾ ਕਿ ਉਹ ਵਿਕਾਊ ਨਹੀਂ ਹੈ ਪਰ ਕਾਂਗਰਸ ਉਸ ਨੂੰ ਖਰੀਦਣਾ ਚਾਹੁੰਦੀ ਹੈ। ਟਿੰਕੂ ਮਦਾਨ ਦੇ ਘਰ ਸੁਖਪਾਲ ਖਹਿਰਾ ਨੇ ਜਾ ਕੇ ਉਸ ਦੀ ਹੌਂਸਲਾ ਅਫ਼ਜਾਈ ਕੀਤੀ।
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਬਠਿੰਡਾ ਤੋਂ ਰਾਜਾ ਵੜਿੰਗ ਵਿਰੁੱਧ ਚੋਣ ਲੜ ਰਹੇ ਸੁਖਪਾਲ ਖਹਿਰਾ ਨੇ ਕਿਹਾ ਕਿ ਟਿੰਕੂ ਨੂੰ ਕਾਂਗਰਸ ਨੇ ਡਰਾਉਣ ਧਮਕਾਉਣ ਤੋਂ ਇਲਾਵਾ ਨੋਟੰਕੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਅਜਿਹੇ ਲੋਕਾਂ ਨੂੰ ਖਰੀਦਣਾ ਜੋ ਸ਼ਹਿਰ ਦੇ ਵਿਕਾਸ ਲਈ ਲੜ ਰਹੇ ਹਨ, ਉਹ ਬੇਹਦ ਨਿੰਦਣਯੋਗ ਹੈ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਟਿੰਕੂ ਮਦਾਨ ਪਹਿਲਾਂ ਤੋਂ ਹੀ ਰਾਜਾ ਵੜਿੰਗ ਦੇ ਨਿਸ਼ਾਨੇ ਉੱਤੇ ਸਨ।