ਮਾਨਸਾ :ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਡੇਢ ਸਾਲ ਦਾ ਸਮਾਂ ਬੀਤ ਚੁੱਕਿਆ ਹੈ ਅਤੇ ਲਗਾਤਾਰ ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਹਰ ਐਤਵਾਰ ਵੱਡੀ ਤਾਦਾਦ ਦੇ ਵਿੱਚ ਮੂਸਾ ਪਿੰਡ ਵਿਖੇ ਪਹੁੰਚਦੇ (Sidhu Moosewala's father's statement) ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਉੱਤੇ ਤੰਜ ਕੱਸੇ ਹਨ।
Sidhu Moosewala's Father's Statement : ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਸਵਾਲ - ਸਿੱਧੂ ਮੂਸੇਵਾਲਾ ਨਾਲ ਜੁੜੀ ਖਬਰ
ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ (Sidhu Moosewala's father's statement) ਪੁੱਤਰ ਦੇ ਇਨਸਾਫ ਦੀ ਮੰਗ ਕਰਦਿਆਂ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੂੰ ਸਵਾਲ ਕੀਤੇ ਹਨ।
Published : Oct 1, 2023, 7:31 PM IST
ਲਾਰੈਂਸ ਦੀ ਸੁਰੱਖਿਆ ਉੱਤੇ ਸਵਾਲ :ਬਲਕੌਰ ਸਿੰਘ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਿਉਂ ਲਾਰੈਂਸ ਬਿਸ਼ਨੋਈ ਵਰਗੇ ਲੋਕਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ ਜਦੋਂਕਿ ਆਮ ਵਿਅਕਤੀ ਨੂੰ ਇਹ ਲੋਕ ਸ਼ਰੇਆਮ ਮਾਰ ਦਿੰਦੇ ਹਨ। ਲੋਕਾਂ ਦੇ ਲਈ ਸੁਰੱਖਿਆ ਦਾ ਹਵਾਲਾ ਦੇ ਕੇ ਸਰਕਾਰੀ ਹਸਪਤਾਲ ਅਤੇ ਕੋਰਟ ਰਾਤ ਨੂੰ ਖੁੱਲ ਜਾਂਦੇ ਹਨ। ਉਹਨਾਂ ਦੀ ਸੁਰੱਖਿਆ ਦੇ ਅਧਿਕਾਰਾਂ ਦੇ ਲਈ ਸਰਕਾਰ (Punjabi singer Sidhu Moosewala) ਗੰਭੀਰ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਉਨਾਂ ਦੇ ਲੜਕੇ ਦਾ ਗੀਤ ਐਸਵਾਈਐਲ ਅਤੇ ਗੁਰਵੰਤ ਸਿੰਘ ਪੰਨੂ ਦੀ ਇੰਟਰਵਿਊ ਸੋਸ਼ਲ ਮੀਡੀਆ ਤੋਂ ਡਿਲੀਟ ਕਰਵਾ ਦਿੱਤਾ ਪਰ ਅੱਜ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੋਕਿ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਹੈ, ਉਹ ਕਿਉਂ ਦਿਖਾਈ ਜਾ ਰਹੀ ਹੈ। ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ ਫੋਟੋ ਹੀ ਨਾ ਖਿੱਚਵਾਉਣ ਇੱਥੇ ਕੁਝ ਨਾ ਕੁਝ ਸਿੱਖ ਕੇ ਜਰੂਰ ਜਾਣ।
- Holland based Cattle Feed Plant: ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪੁਰਾ 'ਚ ਰੱਖਿਆ ਹਾਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ
- Purchase of Paddy Started in Hoshiarpur : ਹੁਸ਼ਿਆਰਪੁਰ 'ਚ ਝੋਨੇ ਦੀ ਸਰਕਾਰੀ ਖਰੀਦ ਹੋਈ ਸ਼ੁਰੂ, ਪ੍ਰਬੰਧ ਮੁੱਕਮਲ
- Barnala News : ਸੁਸਾਇਟੀ 'ਚ ਹੋਈ ਹੇਰਾ ਫੇਰੀ ਮਾਮਲੇ ਨੂੰ ਲੈਕੇ ਅੱਕੇ ਕਿਸਾਨਾਂ ਨੇ ਘੇਰੀ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਕੋਠੀ
ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਬੇਟੇ ਨੇ ਵਿਦੇਸ਼ ਤੋਂ ਭਾਰਤ ਵਾਪਸ ਆ ਕੇ ਆਪਣੇ ਘਰ ਅਤੇ ਪੰਜਾਬ ਦੇ ਲਈ ਟਰੈਂਡ ਸੈਟ ਕੀਤਾ ਸੀ ਪਰ ਸਾਡੇ ਨੇਤਾ ਲੋਕ ਸਿਰਫ ਬਿਆਨਬਾਜੀ ਕਰ ਸਕਦੇ ਹਨ। ਉਹਨਾਂ ਦੇ ਲੜਕੇ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ, ਜਿਸ ਦੇ ਲਈ ਉਹ ਲੜਦੇ ਰਹਿਣਗੇ ਉਹਨਾਂ ਕਿਹਾ ਕਿ ਰਾਜਨੀਤਿਕ ਲੋਕ ਚੋਣਾਂ ਦੇ ਸਮੇਂ ਆਪਣੇ ਸਾਹਮਣੇ ਆਉਂਦੇ ਹਨ ਅਤੇ ਉਹਨਾਂ ਨੂੰ ਸਵਾਲ ਜਰੂਰ ਕਰੋ ਅਤੇ ਅਜਿਹੇ ਲੋਕਾਂ ਨੂੰ ਵੋਟ ਵੀ ਨਾ ਪਾਓ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਹਨ ਪਰ ਆਉਣ ਵਾਲੇ ਸਮੇਂ ਤੱਕ ਆਪਣੇ ਪੁੱਤਰ ਦੇ ਇਨਸਾਫ ਦੇ ਲਈ ਲੜਦੇ ਰਹਿਣਗੇ।