ਪੰਜਾਬ

punjab

ETV Bharat / state

First Exclusive Tournament in Budhlada : ਬੁਢਲਾਡਾ ਵਿੱਚ ਪੰਜਾਬ ਦਾ ਪਹਿਲਾ ਨਿਵੇਕਲਾ ਜ਼ੋਰ ਵਾਲਾ ਟੂਰਨਾਮੈਂਟ, ਪੜ੍ਹੋ ਕਿਉਂ ਹੈ ਬਾਕੀਆਂ ਨਾਲੋਂ ਵੱਖਰਾ - ਮਜ਼ਦੂਰਾਂ ਨੇ ਲਿਆ ਹਿੱਸਾ

ਬੁਢਲਾਡਾ ਦੇ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਨਿਵੇਕਲਾ ਜੋਰ ਵਾਲਾ ਲੋਡਿੰਗ ਅਤੇ ਅਨਲੋਡਿੰਗ ਦਾ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ 62 ਮਜ਼ਦੂਰਾਂ ਦੀਆਂ ਟੋਲੀਆਂ ਨੇ ਹਿੱਸਾ ਲਿਆ।

Punjab's first exclusive tournament in Budhlada
First Exclusive Tournament in Budhlada : ਬੁਢਲਾਡਾ ਵਿੱਚ ਪੰਜਾਬ ਦਾ ਪਹਿਲਾ ਨਿਵੇਕਲਾ ਜ਼ੋਰ ਵਾਲਾ ਟੂਰਨਾਮੈਂਟ

By

Published : Apr 2, 2023, 5:55 PM IST

First Exclusive Tournament in Budhlada : ਬੁਢਲਾਡਾ ਵਿੱਚ ਪੰਜਾਬ ਦਾ ਪਹਿਲਾ ਨਿਵੇਕਲਾ ਜ਼ੋਰ ਵਾਲਾ ਟੂਰਨਾਮੈਂਟ, ਪੜ੍ਹੋ ਕਿਉਂ ਹੈ ਬਾਕੀਆਂ ਨਾਲੋਂ ਵੱਖਰਾ



ਮਾਨਸਾ :ਮਾਨਸਾ ਜਿਲੇ ਦੀ ਸਬ-ਡਵੀਜ਼ਨ ਬੁਢਲਾਡਾ ਦੇ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਮਜਦੂਰਾਂ ਦਾ ਨਵੇਕਲਾ ਜ਼ੋਰ ਵਾਲਾ ਲੋਡਿੰਗ ਅਤੇ ਅਣਲੋਡਿੰਗ ਦਾ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਾਅਦ ਮਜ਼ਦੂਰਾਂ ਦੀਆਂ 62 ਟੋਲੀਆਂ ਨੇ ਹਿੱਸਾ ਲਿਆ ਅਤੇ ਆਪਣੇ ਜ਼ੋਰ ਦਾ ਦਿਖਾਵਾ ਕੀਤਾ ਗਿਆ ਹੈ। ਇਸ ਟੂਰਨਾਮੈਂਟ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪੰਜਾਬ ਦਾ ਪਹਿਲਾ ਆਪਣੀ ਵਿਲੱਖਣਤਾ ਵਾਲਾ ਟੂਰਨਾਮੈਂਟ ਹੈ। ਦੂਜੇ ਪਾਸੇ ਮਜ਼ਦੂਰਾਂ ਅਤੇ ਹੋਰ ਪੱਲੇਦਾਰਾਂ ਨੇ ਵੀ ਇਸ ਟੂਰਨਾਮੈਂਟ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਹੈ।

ਕਣਕ ਦੀਆਂ ਬੋਰੀਆਂ ਭਰੀਆਂ ਗਈਆਂ ਟਰਾਲੀਆਂ 'ਚ :ਇਸ ਮੌਕੇ ਮਜ਼ਦੂਰਾਂ ਵੱਲੋਂ ਦੋ ਟਰਾਲੀਆਂ ਦੇ ਵਿੱਚ ਲੋਡ ਕੀਤੀਆਂ ਗਈਆਂ ਸੌ ਸੌ ਬੋਰੀਆਂ ਕਣਕ ਦੀਆਂ ਨੂੰ ਉਤਾਰ ਕੇ ਫਿਰ ਭਰਿਆ ਗਿਆ ਅਤੇ ਇਸ ਟੂਰਨਾਮੈਂਟ ਨੂੰ ਦੇਖਣ ਵਾਲੇ ਲੋਕਾਂ ਦੇ ਵਿਚ ਵੱਡਾ ਉਤਸ਼ਾਹ ਸੀ। ਇਸ ਦੌਰਾਨ ਟੂਰਨਾਮੈਂਟ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਵਿਚ ਪਹਿਲਾ ਮਜ਼ਦੂਰਾਂ ਦਾ ਲੋਡਿੰਗ ਅਨਲੋਡਿੰਗ ਦਾ ਟੂਰਨਾਮੈਂਟ ਕਰਵਾਇਆ ਗਿਆ ਹੈ, ਜਿਸ ਵਿੱਚ ਮਜ਼ਦੂਰ ਜੋ ਹਰ ਸਮੇਂ ਆਪਣੇ ਪਿੱਠ ਉੱਤੇ ਭਾਰ ਲੱਦ ਕੇ ਮਿਹਨਤ ਕਰਦੇ ਹਨ ਉਨ੍ਹਾਂ ਨੂੰ ਰੱਖਣ ਲਈ ਆਖਿਆ ਗਿਆ ਹੈ। ਇਸ ਵਿਲੱਖਣ ਕਿਸਮ ਦੀ ਖੇਡ ਵਿੱਚ ਭਾਗ ਲੈਣ ਵਾਲਿਆਂ ਨੇ ਵੀ ਖਾਸਾ ਉਤਸ਼ਾਹ ਦਿਖਾਇਆ ਹੈ। ਦੂਰਦੁਰਾਡੇ ਤੋਂ ਲੋਕਾਂ ਦਾ ਵੀ ਵੱਡਾ ਇਕੱਠ ਸੀ।

ਇਹ ਵੀ ਪੜ੍ਹੋ :Poor Family of Tarantarn : ਦੋ ਵੇਲੇ ਦੀ ਰੋਟੀ ਲਈ ਵੀ ਜੂਝ ਰਿਹਾ ਤਰਨਤਾਰਨ ਦਾ ਗਰੀਬ ਪਰਿਵਾਰ, ਦੇਖੋ ਕਿੰਨੇ ਮਾੜੇ ਨੇ ਘਰ ਦੇ ਹਾਲਾਤ

ਪੰਜਾਬ ਸਰਕਾਰ ਨੂੰ ਵੀ ਕੀਤੀ ਅਪੀਲ :ਇਸ ਬਾਰੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਟੂਰਨਾਮੈਂਟ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਦੇ ਵਿਚ ਵੱਡਾ ਉਤਸ਼ਾਹ ਹੈ ਜੋ ਪੰਜਾਬ ਦੇ ਵਿਚ ਪੱਲੇਦਾਰੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਅੱਜ ਟੂਰਨਾਮੈਂਟ ਵਿੱਚ ਵੱਡੇ ਪੱਧਰ ਉੱਤੇ ਸ਼ਮੂਲੀਅਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ ਟੋਲੀਆਂ ਨੇ ਇਸ ਟੂਰਨਾਮੈਂਟ ਵਿਚ ਭਾਗ ਲੈ ਕੇ ਟੂਰਨਾਮੈਂਟ ਦੀ ਸ਼ੋਭਾ ਵਧਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਹ ਪਹਿਲਾ ਟੂਰਨਾਮੈਂਟ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਮਜਦੂਰਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਕੋਸ਼ਿਸ਼ ਕੀਤੀ ਜਾਵੇ। ਤਾਂ ਕਿ ਉਨ੍ਹਾਂ ਦਾ ਜ਼ੋਰ ਅਸਲ ਪਾਸੇ ਲੱਗੇ। ਉਨ੍ਹਾਂ ਕਿਹਾ ਕਿ ਖੇਡਾਂ ਇਨਸਾਨ ਦੇ ਜੀਵਨ ਵਿੱਚ ਵੱਡਾ ਰੋਲ ਅਦਾ ਕਰਦੀਆਂ ਹਨ, ਇਹੋ ਜਿਹੀਆਂ ਖੇਡਾਂ ਵੀ ਇਸੇ ਦਾ ਅੰਗ ਹਨ।

ABOUT THE AUTHOR

...view details