ਪੰਜਾਬ

punjab

ETV Bharat / state

ਪੰਜਾਬ ਦੀ ਧੀ ਦਾ ਹੌਂਸਲਾ 'ਤੇ ਹਿੰਮਤ ਵੇਖ ਮੂੰਹੋਂ ਨਿਕਲਦਾ, ਵਾਹ ! - ਹਿੰਮਤ

ਮਾਨਸਾ ਦੇ ਪਿੰਡ ਖਿਆਲਾ ਕਲਾਂ ਦੀ ਰਾਜਦੀਪ ਕੌਰ ਨੂੰ ਖੇਤਬਾੜੀ (Agriculture) ਦਾ ਬਹੁਤ ਸ਼ੌਂਕ ਹੈ। ਉਹ ਛੋਟੀ ਉਮਰ ਵਿੱਚ ਬਣ ਆਪਣੇ ਖੇਤੀ ਦੇ ਕੰਮਾਂ ਵਿੱਚ ਹੱਥ ਵਟਾ ਕੇ ਆਪਣੇ ਪਿਤਾ ਦਾ ਸਹਾਰਾ ਬਣ ਰਹੀ ਹੈ।

ਪੰਜਾਬ ਦੀ ਧੀ ਦਾ ਹੌਂਸਲਾ 'ਤੇ ਹਿੰਮਤ ਵੇਖ ਮੂੰਹੋਂ ਨਿਕਲਦਾ, ਵਾਹ !
ਪੰਜਾਬ ਦੀ ਧੀ ਦਾ ਹੌਂਸਲਾ 'ਤੇ ਹਿੰਮਤ ਵੇਖ ਮੂੰਹੋਂ ਨਿਕਲਦਾ, ਵਾਹ !

By

Published : Oct 21, 2021, 7:59 PM IST

ਮਾਨਸਾ:ਕੇਂਦਰ ਸਰਕਾਰ (Central Government) ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਸੰਘਰਸ਼ ਚੱਲ ਰਿਹਾ ਹੈ। ਇੱਕ ਪਾਸੇ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਬੈਠੇ ਹਨ। ਉਥੇ ਹੀ ਨਵੀਂ ਜਵਾਨੀ ਬਾਹਰਲੇ ਦੇਸ਼ਾਂ ਵਿੱਚ ਜਾਣ ਲਈ ਤਿਆਰੀਆਂ ਕਰ ਰਹੀ ਹੈ, ਪਰ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੀ ਰਾਜਦੀਪ ਕੌਰ ਨੂੰ ਖੇਤਬਾੜੀ (Agriculture) ਦਾ ਬਹੁਤ ਸ਼ੌਂਕ ਹੈ। ਉਹ ਛੋਟੀ ਉਮਰ ਵਿੱਚ ਬਣ ਆਪਣੇ ਖੇਤੀ ਦੇ ਕੰਮਾਂ ਵਿੱਚ ਹੱਥ ਵਟਾ ਕੇ ਆਪਣੇ ਪਿਤਾ ਦਾ ਸਹਾਰਾ ਬਣ ਰਹੀ ਹੈ।

ਖੇਤਾਂ ਵਿੱਚ ਕੰਬਾਇਨ ਨਾਲ ਵਾਡੀ ਕਰਦੀ ਹੋਈ ਰਾਜਦੀਪ ਕੌਰ

ਟ੍ਰੈਕਟਰ, ਕੰਬਾਈਨ ਅਤੇ ਲੇਜ਼ਰ ਕਰਾਹੇ ਅਤੇ ਖੇਤੀ ਦੇ ਸਾਰੇ ਹੀ ਸੰਦਾਂ ਦੀ ਪੂਰੀ ਤਰ੍ਹਾਂ ਜਾਣਕਾਰੀ

ਰਾਜਦੀਪ ਨੂੰ ਟ੍ਰੈਕਟਰ, ਕੰਬਾਈਨ ਅਤੇ ਲੇਜ਼ਰ ਕਰਾਹੇ ਅਤੇ ਖੇਤੀ ਦੇ ਸਾਰੇ ਹੀ ਸੰਦਾਂ ਦੀ ਪੂਰੀ ਤਰ੍ਹਾਂ ਜਾਣਕਾਰੀ ਹੈ ਕਿ ਕਿਸ ਸੰਦ ਤੋਂ ਕਿਹੜ੍ਹਾਂ ਕੰਮ ਲੈਣਾ ਹੈ। ਰਾਜਦੀਪ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਖੇਤੀਬਾੜੀ (Agriculture) ਵਿੱਚ ਪੜਾਈ ਕਰਕੇ ਔਰਗੈਨਿਕ ਖ਼ੇਤੀ ਦੇ ਨਵੇਂ ਢੰਗ ਲੈ ਕੇ ਆਵੇਗੀ।

ਖੇਤਾਂ ਵਿੱਚ ਕੰਬਾਇਨ ਨਾਲ ਵਾਡੀ ਕਰਦੀ ਹੋਈ ਰਾਜਦੀਪ ਕੌਰ

ਮੈਡੀਕਲ ਦੀ ਪੜਾਈ ਦੇ ਨਾਲ-ਨਾਲ ਖੇਤੀਬਾੜੀ ਵਿੱਚ ਆਪਣੇ ਪਿਤਾ ਦਾ ਸਹਾਰਾ ਬਣ ਕੇ ਪੈਦਾ ਕਰੇਗੀ ਮਿਸਾਲ
ਰਾਜਦੀਪ ਕੌਰ ਨੇ ਕਿਹਾ ਕਿ ਉਹ ਮੈਡੀਕਲ ਦੀ ਪੜਾਈ ਦੇ ਨਾਲ-ਨਾਲ ਖੇਤੀਬਾੜੀ (Agriculture) ਵਿੱਚ ਆਪਣੇ ਪਿਤਾ ਦਾ ਸਹਾਰਾ ਬਣ ਕੇ ਮਿਸਾਲ ਪੈਦਾ ਕਰੇਗੀ। ਉਸ ਨੇ ਕਿਹਾ ਕਿ ਉਸਦੀ ਬਚਪਨ ਤੋਂ ਖੇਤੀ ਵਿੱਚ ਹੀ ਰੁਚੀ ਹੈ ਕਿਉਂਕਿ ਉਹ ਆਪਣੇ ਪਿਤਾ ਨਾਲ ਬਚਪਨ ਵਿੱਚ ਹੀ ਖੇਤ ਆਉਣ ਲੱਗ ਪਈ ਸੀ।

ਪੰਜਾਬ ਦੀ ਧੀ ਦਾ ਹੌਂਸਲਾ 'ਤੇ ਹਿੰਮਤ ਵੇਖ ਮੂੰਹੋਂ ਨਿਕਲਦਾ, ਵਾਹ !

ਬਾਹਰ ਜਾ ਕੇ ਵੀ ਕਰਨਾ ਚਾਹੁੰਦੀ ਹੈ ਖੇਤੀਬਾੜੀ ਦੀ ਪੜਾਈ

ਓਹ ਬਾਰਵੀਂ ਦੀ ਪੜ੍ਹਾਈ ਕਰਕੇ ਹੁਣ ਬਾਹਰ ਜਾਣ ਦੀ ਤਿਆਰੀ ਕਰ ਰਹੀ ਹੈ ਅਤੇ ਬਾਹਰ ਜਾਕੇ ਵੀ ਖੇਤੀਬਾੜੀ (Agriculture) ਦੀ ਪੜਾਈ ਕਰਨਾ ਚਾਹੁੰਦੀ ਹੈ। ਪਿਤਾ ਨਾਲ ਖੇਤਾਂ ਵਿਚ ਕੰਮ ਕਰਦੇ-ਕਰਦੇ ਉਹ ਟਰੈਕਟਰ,ਕੰਬਾਇਨ ਤੇ ਲੇਜ਼ਰ ਕਰਾਹਾ ਚਲਾਉਣ ਦੀ ਮਾਹਿਰ ਹੋ ਗਈ ਹੈ।

ਖੇਤੀ ਪ੍ਰਤੀ ਲਗਾਅ ਸ਼ੌਂਕ ਬਣਿਆ 'ਤੇ ਉਹ ਬਣ ਗਈ ਕਿਸਾਨ ਕੁੜੀ

ਮਾਨਸਾ ਦੇ ਪਿੰਡ ਖਿਆਲਾ ਕਲਾਂ ਦੀ 17 ਸਾਲ ਦੀ ਰਾਜਦੀਪ ਕੌਰ ਨੇ ਨਿੱਕੀ ਉਮਰੇ ਪਿਤਾ ਨਾਲ ਖੇਤਾਂ ਦੇ ਕੰਮ ਧੰਦੇ ਦੀ ਜਿੰਮੇਵਾਰੀ ਸੰਭਾਲ ਲਈ ਸੀ। ਉਸਦਾ ਖੇਤੀ ਪ੍ਰਤੀ ਲਗਾਅ ਸ਼ੌਂਕ ਬਣਿਆ 'ਤੇ ਉਹ ਕਿਸਾਨ ਕੁੜੀ ਬਣ ਗਈ। ਉਮਰ ਬੇਸ਼ੱਕ ਛੋਟੀ ਹੈ, ਪਰ ਕਿਸਾਨੀ 'ਤੇ ਖੇਤੀ ਦੇ ਕੰਮ ਧੰਦਿਆਂ ਪ੍ਰਤੀ ਉਸਦਾ ਮੁੱਢਲਾ ਗਿਆਨ ਇੰਨਾ ਹੈ ਕਿ ਉਸਨੇ ਹੁਣੇ ਤੋਂ ਔਰਗੈਨਿਕ ਖੇਤੀ 'ਤੇ ਤਰੀਕੇ ਸਿੱਖਣੇ ਸ਼ੁਰੂ ਕਰ ਦਿੱਤੇ ਹਨ। ਜਿਸ ਨਾਲ ਖੇਤੀ ਦੇ ਨਾਲ-ਨਾਲ ਜ਼ਮੀਨ ਨੂੰ ਵੀ ਉਪਜਾਊ ਬਣਾਇਆ ਜਾ ਸਕੇ।

ਪਿਤਾ ਨੂੰ ਹੈ ਆਪਣੀ ਧੀ 'ਤੇ ਮਾਣ

ਦੂਸਰੇ ਪਾਸੇ ਆਪਣੀ ਧੀ 'ਤੇ ਮਾਣ ਮਹਿਸੂਸ ਕਰ ਰਹੇ ਸੁਖਦੇਵ ਸਿੰਘ ਨੇ ਕਿਹਾ ਕਿ ਮੰਡੀ ਵਿਚ ਫ਼ਸਲ ਵੇਚਣ, ਵਾਢੀ,ਪਾਣੀ ' ਤੇ ਰੇਹਾਂ ਸਪਰੇਆਂ ਕਰਨ ਦਾ ਸਾਰਾ ਕੰਮ ਰਾਜਦੀਪ ਹੀ ਕਰਦੀ ਹੈ। ਉਹ ਔਰਗੈਨਿਕ ਖੇਤੀ ਲਈ ਖੁਦ ਸਬਜ਼ੀਆਂ ਦੀ ਖੇਤੀ ਕਰਦੀ ਹੈ। ਉਹਨਾਂ ਕਿਹਾ ਕਿ ਜਿਥੇ ਅੱਜ ਕੁੜੀਆਂ ਨੂੰ ਜੰਮਣ 'ਤੇ ਅਫ਼ਸੋਸ ਕੀਤਾ ਜਾਂਦਾ ਹੈ। ਅਜਿਹੀਆਂ ਧੀਆਂ ਨੂੰ ਦੇਖਕੇ ਸਮਾਜ ਵਿੱਚ ਨਵੀਂ ਸੋਚ ਪੈਦਾ ਹੁੰਦੀ ਹੈ।

ਖੇਤ ਵਿੱਚ ਖੇਤੀ ਦੇ ਸਾਰੇ ਹੀ ਕੰਮਾਂ ਵਿੱਚ ਵਟਾਉਂਦੀ ਹੈ ਹੱਥ ਰਾਜਦੀਪ

ਉਹਨਾਂ ਦੱਸਿਆ ਕਿ ਮੇਰੇ ਤਿੰਨ ਕੁੜੀਆਂ ਹੀ ਹਨ ਇਸ ਕਰਕੇ ਮੈਂ ਆਪਣੀ ਲੜਕੀ ਨੂੰ ਖੇਤ ਨਾਲ ਕੇ ਜਾਂਦਾ ਸੀ। ਜਿੱਥੇ ਰਾਜਦੀਪ ਵਿੱਚ ਖੇਤੀ ਦਾ ਸ਼ੌਂਕ ਪੈਦਾ ਹੋ ਗਿਆ। ਰਾਜਦੀਪ ਟ੍ਰੈਕਟਰ ਸਿੱਖਣਾ ਅਤੇ ਨਾਲ-ਨਾਲ ਖੇਤੀ ਦੇ ਸਾਰੇ ਢੰਗਾਂ ਤੋਂ ਜਾਣੂ ਹੋਣ ਲੱਗੀ। ਸੁਖਦੇਵ ਸਿੰਘ ਨੇ ਕਿਹਾ ਕਿ ਮੈ ਆਪਣੀ ਲੜਕੀ ਨੂੰ ਨਹੀਂ ਰੋਕਦਾ ਕਿਉਂਕਿ ਹੁਣ ਉਹ ਮੇਰਾ ਸਹਾਰਾ ਬਣ ਗਈ ਹੈ ਅਤੇ ਮੇਰੇ ਨਾਲ ਖੇਤਾਂ ਵਿੱਚ ਹੱਥ ਵਟਾਉਂਦੀ ਹੈ ਜਿਸ ਕਾਰਨ ਮੈਨੂੰ ਮੇਰੀ ਧੀ ਉੱਤੇ ਮਾਣ ਹੈ।

ਇਹ ਵੀ ਪੜ੍ਹੋ:ਮਿਹਨਤ ਦੀ ਮਿਸਾਲ ਬਣੀ 80 ਸਾਲਾਂ ਬਜੁਰਗ ਮਹਿਲਾ

ABOUT THE AUTHOR

...view details