ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਫੈਲੀ ਹੋਈ ਹੈ। ਸਿੱਧੂ ਮੂਸੇਵਾਲਾ ਦੇ ਸੰਸਕਾਰ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਘਰ ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਦੁੱਖ ਦਾ ਵੰਡਾਉਣ ਦੇ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।
ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਮੰਨੋਰੰਜਨ ਜਗਤ ਦੇ ਇਹ ਦਿੱਗਜ਼ ਇਸ ਸੋਗ ਦੀ ਘੜੀ ਵਿੱਚ ਸਿੱਧੂ ਦੇ ਮਾਂ ਬਾਪ ਨੂੰ ਹੌਸਲਾ ਦੇਣ ਦੇ ਲਈ ਪੰਜਾਬੀ ਅਦਾਕਾਰ ਯੋਗਰਾਜ ਪਹੁੰਚੇ ਹਨ। ਇਸ ਸੋਗ ਦੀ ਘੜੀ 'ਚ ਉਨ੍ਹਾਂ ਦੀਆਂ ਅੱਖਾਂ ਨਮ ਸਨ। ਉਨ੍ਹਾਂ ਮੀਡੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਪੰਜਾਬ ਦੀ ਏਕਤਾ ਨੂੰ ਖ਼ਤਰਾ ਹੈ। ਜਿਸ ਮਾਂ ਪਿਓ ਦਾ ਜਵਾਨ ਪੁੱਤ ਦੁਨਿਆ 'ਤੇ ਨਹੀਂ ਰਿਹਾ ਉਨ੍ਹਾਂ ਦੇ ਦੁੱਖ ਤੋਂ ਵੱਡਾ ਕੋਈ ਦੁੱਖ ਨਹੀਂ ਹੈ।
ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਮੰਨੋਰੰਜਨ ਜਗਤ ਦੇ ਇਹ ਦਿੱਗਜ਼ ਇਸ ਸਮੇਂ ਮਾਤਾ ਪਿਤਾ ਦਾ ਦੁੱਖ ਵੰਡਾਉਣ ਲਈ ਮਾਸਟਰ ਸਲੀਮ ਵੀ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਉਨ੍ਹਾਂ ਮੀਡੀਆਂ ਨਾਲ ਵੀ ਗੱਲ ਕੀਤੀ ਉਨ੍ਹਾਂ ਕਿਹਾ ਕਿ ਸਾਡਾ ਸਾਥੀ ਸਾਡੇ ਤੋਂ ਬਹੁਤ ਹੀ ਛੋਟੀ ਉਮਰ 'ਚ ਵਿਛੜ ਗਿਆ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ । ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸੇ। ਉਨ੍ਹਾਂ ਕਿਹਾ ਕਿ ਮੈਂ ਸਿੱਧੂ ਦੀ ਮਾਤਾ ਦਾ ਹਾਲ ਨਹੀਂ ਦੇਖ ਸਕਿਆ।
ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਮੰਨੋਰੰਜਨ ਜਗਤ ਦੇ ਇਹ ਦਿੱਗਜ਼ ਇਸ ਮੌਕੇ ਪ੍ਰੀਤ ਹਰਪਾਲ ਵੀ ਦੁੱਖ 'ਚ ਸਰੀਕ ਹੋਣ ਦੇ ਲਈ ਪਹੁੰਚੇ ਉਨ੍ਹਾਂ ਕਿਹਾ ਕਿ ਮਾਂ ਬਾਪ ਦਾ ਦੁੱਖ ਦੇਖਿਆ ਨਹੀਂ ਜਾ ਸਕਦਾ ਮਾ ਪਿਓ ਕੁਝ ਬੋਲਣ ਦੀ ਸਥਿਤੀ 'ਚ ਨਹੀਂ ਹਨ। ਸਿੱਧੂ ਵਰਗਾ ਕਲਾਕਾਰ ਕਦੇ ਪੰਜਾਬ 'ਚ ਪੈਦਾ ਨਹੀਂ ਹੋਇਆ। ਛੋਟੀ ਉਮਰ 'ਚ ਉਸ ਨੇ ਆਪਣਾ ਇਕ ਨਾਮ ਬਣਾ ਲਿਆ ਸੀ। ਦੇਸ਼ਾ ਵਿਦੇਸ਼ਾਂ ਦੇ ਲੋਕ ਉਸ ਨੂੰ ਜਾਣਦੇ ਹਨ, ਅਜਿਹੇ ਕਲਾਕਾਰ ਦਾ ਛੋਟੀ ਉਮਰੇ ਸਾਡੇ ਚੋਂ ਚਲੇ ਜਾਣਾ ਪੰਜਾਬ ਦੇ ਲਈ ਬਹੁਤ ਦੁਖਦਾਈ ਘਟਨਾ ਹੈ।
ਇਹ ਵੀ ਪੜ੍ਹੋ:-Sidhu Musewala murder case: ਭਲਕੇ ਸਿੱਧੂ ਮੂਸੇਵਾਲਾ ਦੇ ਘਰ ਆ ਸਕਦੇ ਨੇ ਰਾਹੁਲ ਗਾਂਧੀ