ਮਾਨਸਾ:ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ Punjab Pradesh Palledar Union Mansa ਵੱਲੋਂ ਸ਼ਨੀਵਾਰ ਨੂੰ ਟੈਂਡਰ ਪਾਲਿਸੀ ਬਦਲੇ ਜਾਣ ਦੇ ਰੋਸ ਕਾਰਨ ਜ਼ਿਲ੍ਹਾ ਫੂਡ ਸਪਲਾਈ ਦਫਤਰ ਮਾਨਸਾ District Food Supply Office of Mansa ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਟੈਂਡਰ ਪਾਲਿਸੀ punjab government tender opposition to policy ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੱਲੇਦਾਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟੈਂਡਰ ਪਾਲਿਸੀ ਨਾ ਬਦਲੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਪੱਲੇਦਾਰਾਂ Punjab Pradesh Palledar Union Mansa ਵੱਲੋਂ ਸਰਕਾਰ ਦੀ ਟੈਂਡਰ ਪਾਲਿਸੀ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਮਜ਼ਦੂਰ ਆਗੂਆਂ ਨੇ ਕਿਹਾ ਕਿ ਪਹਿਲਾਂ ਇਕ ਸਾਲ ਦੇ ਲਈ ਟੈਂਡਰ ਕੱਢੇ ਜਾਂਦੇ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3-3 ਮਹੀਨੇ ਦੇ ਟੈਂਡਰ ਕੱਢੇ ਜਾਣ ਦੀ ਨਵੀਂ ਪਾਲਿਸੀ ਬਣਾ ਦਿੱਤੀ ਹੈ, ਜਿਸ ਦਾ ਕਾਰਨ ਮਜ਼ਦੂਰਾਂ ਦਾ ਵੱਡਾ ਨੁਕਸਾਨ ਹੋਵੇਗਾ।